ਮਾਨਸਾ:ਪਿੰਡ ਬੁਰਜ ਰਾਠੀ ਦੇ ਵਿਚ ਰਜਬਾਹਾ (Rajbaha) ਟੁੱਟਣ ਦੇ ਨਾਲ ਝੋਨੇ ਅਤੇ ਨਰਮੇ ਦੀ ਫਸਲ ਦੇ ਵਿਚ ਪਾਣੀ ਭਰ ਚੁੱਕਿਆ ਹੈ। ਇਸਦੇ ਨਾਲ ਹੀ ਕਿਸਾਨਾਂ ਦੇ ਘਰਾਂ ਵਿਚ ਵੀ ਪਾਣੀ ਪਹੁੰਚ ਚੁੱਕਿਆ ਹੈ ਪਰ ਅਜੇ ਤੱਕ ਨਾ ਤਾਂ ਨਹਿਰੀ ਵਿਭਾਗ ਵੱਲੋਂ ਰਜਬਾਹੇ ਵਿਚ ਪਾਣੀ ਨੂੰ ਘਟਾਇਆ ਗਿਆ ਹੈ ਅਤੇ ਨਾ ਹੀ ਕਿਸੇ ਵਿਭਾਗ ਦੇ ਅਧਿਕਾਰੀ ਨੇ ਪਹੁੰਚ ਕੇ ਕਿਸਾਨਾਂ ਦੀ ਸਾਰ ਲਈ ਹੈ। ਕਿਸਾਨਾਂ ਨੇ ਦੁਖੀ ਮਨ ਦੇ ਨਾਲ ਜਿੱਥੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਥੇ ਹੀ ਅਧਿਕਾਰੀਆਂ ਤੇ ਵੀ ਦੋਸ਼ ਲਾਇਆ ਕਿ ਬੇਸ਼ਕ ਸਵੇਰ ਤੋਂ ਰਜਬਾਹਾ ਟੁੱਟਿਆ ਹੋਇਆ ਹੈ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਤੱਕ ਪਹੁੰਚ ਨਹੀਂ ਕੀਤੀ
ਕਿਸਾਨ ਹਰਦੇਵ ਸਿੰਘ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਸਵੇਰ ਤੋਂ ਹੀ ਰਜਬਾਹਾ ਟੁੱਟਿਆ ਹੋਇਆ ਹੈ ਜਿਸ ਕਾਰਨ ਨਰਮੇ ਅਤੇ ਝੋਨੇ ਦੀ ਫਸਲ ਵਿਚ ਪਾਣੀ ਭਰ ਜਾਣ ਕਾਰਨ ਫਸਲ ਖਰਾਬ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਨਹਿਰੀ ਵਿਭਾਗ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ ਪਰ ਰਜਬਾਹੇ ਵਿਚ ਅਜੇ ਤੱਕ ਪਾਣੀ ਨਹੀਂ ਘਟਾਇਆ ਗਿਆ।
ਉਥੇ ਉਨ੍ਹਾਂ ਰਜਵਾਹਾ ਟੁੱਟਣ ਦਾ ਮੇਨ ਕਾਰਨ ਦੱਸਿਆ ਕਿ ਰਜਬਾਹੇ ਦੀ ਸਫਾਈ ਨਾ ਹੋਣ ਕਾਰਨ ਰਜਬਾਹਾ ਟੁੱਟਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਨਾਲ 700 ਏਕੜ ਨਰਮੇ ਅਤੇ ਝੋਨੇ ਦੀ ਫ਼ਸਲ ਵਿੱਚ ਪਾਣੀ ਭਰ ਚੁੱਕਿਆ ਹੈ। ਜੋ ਕਿ ਖ਼ਰਾਬ ਹੋ ਰਹੀ ਹੈ ਕਿਸਾਨਾਂ ਨੇ ਕਿਹਾ ਕਿ ਤਬਾਹੀ ਵਿਚ ਪਈ ਦਰਾਰ ਨੂੰ ਭਰਨ ਕਿਸਾਨ ਖ਼ੁਦ ਦੀ ਜੱਦੋ ਜਹਿਦ ਕਰ ਰਹੇ ਹਨ ਜਦੋਂਕਿ ਵਿਭਾਗ ਵੱਲੋਂ ਰਜਬਾਹੇ ਤੇ ਆਉਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ(Government of Punjab) ਖ਼ਰਾਬ ਹੋਈ ਫਸਲ ਦਾ ਤੁਰੰਤ ਮੁਆਵਜ਼ਾ ਦੇਵੇ।
ਇਹ ਵੀ ਪੜੋ:ਅਟਾਰੀ ਵਾਹਗਾ ਸਰਹੱਦ 'ਤੇ ਫਸੇ 100 ਦੇ ਕਰੀਬ ਪਾਕਿਸਤਾਨੀ ਨਾਗਰਿਕ