ਮਾਨਸਾ: ਮਾਨਸਾ ਦੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ 30 ਜਨਵਰੀ ਨੂੰ ਸਵੇਰੇ 11:00 ਵਜੇ ਹੋਈ ਹੋਈ। ਜਿਸ ਵਿੱਚ ਨਗਰ ਕੌਂਸਲ ਦੇ 23 ਕੌਸਲਰਾ ਨੇ ਹਿੱਸਾ ਲਿਆ। ਜਿੰਨਾਂ ਵਿਚ ਵਿਜੈ ਕੁਮਾਰ ਸਿੰਗਲਾ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ 4 ਕੌਂਸਲਰ ਨੇ ਚੋਣ ਦੇ ਵਿੱਚ ਸ਼ਾਮਲ ਨਹੀ ਹੋਏ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੇ ਪਹਿਲਾਂ ਹੀ ਏਜੰਡਾ ਜਾਰੀ ਕੀਤਾ ਸੀ। ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਮੁੱਖ ਮੰਤਰੀ ਪੰਜਾਬ ਵਲੋਂ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।
ਵਿਰੋਧ ਵਿੱਚ ਕੋਈ ਵੀ ਉਮੀਦਵਾਰ ਨਹੀ: ਮਾਨਸਾ ਦੇ ਨਗਰ ਕੌਸਲ ਦੇ ਪ੍ਰਧਾਨ ਦੀ ਚੋਣ ਪ੍ਰਜੈਡਿੰਗ ਅਫਸਰ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਮਾਨਸਾ ਨਗਰ ਕੌਸ਼ਲ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਨੂੰ ਪ੍ਰਧਾਨ ਚੁਣ ਲਿਆ ਗਿਆ, ਤੇ ਇਨ੍ਹਾਂ ਦੇ ਵਿਰੋਧ ਵਿੱਚ ਕੋਈ ਵੀ ਉਮੀਦਵਾਰ ਨਹੀ ਸੀ। ਨਗਰ ਕੌਂਸਲ ਦੇ 23 ਕੌਸਲਰਾ ਨੇ ਸਰਬਸੰਮਤੀ ਦੇ ਨਾਲ ਵਿਜੈ ਕੁਮਾਰ ਨੂੰ ਵੋਟ ਕਰਕੇ ਪ੍ਰਧਾਨ ਚੁਣਿਆ ਜਦੋ ਕਿ ਸੀਨੀਅਰ ਵਾਇਸ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਤੇ ਮੀਤ ਪ੍ਰਧਾਨ ਕਿ੍ਸ਼ਨ ਸਿੰਘ ਨੂੰ ਚੁਣਿਆ ਗਿਆ।
ਪੰਜਾਬ ਸਰਕਾਰ ਵਚਨਬੱਧ ਹੈ: ਨਗਰ ਕੌਸ਼ਲ ਦੇ ਚਾਰ ਕੌਸਲਰ ਚੋਣ ਦੇ ਵਿੱਚ ਸ਼ਾਮਲ ਨਹੀ ਹੋਏ, ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਨਗਰ ਕੌਂਸਲ ਦੇ ਕੌਸਲਰਾ ਵੱਲੋ ਸਾਬਕਾ ਪ੍ਰਧਾਨ ਜਸਵੀਰ ਕੌਰ ਨੂੰ ਬੇਭਰੋਸਗੀ ਦਾ ਮਤਾ ਪਾਕੇ ਅਹੁੱਦੇ ਤੋ ਹਟਾ ਦਿੱਤਾ ਸੀ। ਜਿਸ ਕਾਰਨ ਕਈ ਮਹੀਨਿਆਂ ਤੋ ਨਗਰ ਕੌਸ਼ਲ ਪ੍ਰਧਾਨ ਦਾ ਪਦ ਖਾਲੀ ਸੀ ਤੇ ਸੀਨੀਅਰ ਵਾਇਸ ਪ੍ਰਧਾਨ ਤੇ ਮੀਤ ਪ੍ਰਧਾਨ ਦਾ ਕਾਰਜਕਾਲ ਪੂਰਾ ਹੋਣ ਕਾਰਨ ਇਹ ਪਦ ਵੀ ਖਾਲੀ ਸਨ। ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਹਰਚੰਦ ਸਿੰਘ ਨੇ ਚੋਣ ਵਿੱਚ ਵਿਸ਼ੇਸ ਤੌਰ 'ਤੇ ਸ਼ਮੂਲੀਅਤ ਕੀਤੀ ਤੇ ਚੁਣੇ ਗਏ। ਅਹੁੱਦੇਦਾਰਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਾਨਸਾ ਦੀ ਡਿਵੈਲਪਮੈਂਟ ਲਈ ਪੰਜਾਬ ਸਰਕਾਰ ਵਚਨਬੱਧ ਹੈੇ ਅਤੇ ਮਾਨਸਾ ਦੇ ਲਈ ਵਿਸ਼ੇਸ ਗ੍ਰਾਂਟਾਂ ਵੀ ਜਾਰੀ ਕੀਤੀਆਂ ਜਾ ਰਹੀਆ ਹਨ।
ਸਿਸਟਮ ਦਾ ਸੁਧਾਰ ਕਰਨਾ ਹੈ: ਨਵਨਿਯੁਕਤ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਨੇ ਕਿਹਾ ਮਾਨਸਾ ਸ਼ਹਿਰ ਦੇ ਵਿਕਾਸ ਲਈ ਉਹ ਵਚਨਬੱਧ ਹਨ। ਪਹਿਲਾਂ ਸ਼ਹਿਰ ਦੇ ਵਿਚਕਾਰ ਲੱਗੇ ਕੂੜੇ ਡੰਪ ਨੂੰ ਹਟਾਉਣਾ ਤੇ ਸ਼ਹਿਰ ਦੇ ਸੀਵਰੇਜ ਸਿਸਟਮ ਦਾ ਸੁਧਾਰ ਕਰਨਾ ਹੈ ਇਸ ਦੇ ਲਈ ਸਰਕਾਰ ਨੂੰ ਪੈਸਾ ਜਾਰੀ ਕਰਨ ਦੇ ਲਈ ਪ੍ਰਪੋਜਲ ਬਣਾਕੇ ਭੇਜ ਰਹੇ ਹਾਂ।