ETV Bharat / state

ਹੋਟਲ ਦੇ ਕਮਰੇ ਵਿੱਚ ਸ਼ੱਕੀ ਹਾਲਾਤਾਂ 'ਚ 2 ਨੌਜਵਾਨਾਂ ਦੀ ਮੌਤ

ਮਾਨਸਾ ਦੇ R.M. Hotel ਵਿੱਚ ਕੱਲ੍ਹ ਦੁਪਹਿਰ ਸਮੇਂ ਕਮਰਾ ਕਿਰਾਏ ਉੱਤੇ ਲੈ ਕੇ ਠਹਿਰੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਦੋ ਨੌਜਵਾਨ ਕਮਰੇ ਵਿੱਚ ਮ੍ਰਿਤਕ ਪਾਏ ਗਏ ਹਨ। ਕਮਰੇ ਵਿੱਚੋਂ ਸਲਫਾਸ ਦੀਆਂ ਦੋ ਖਾਲੀ ਸ਼ੀਸ਼ੀਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਟਲ ਦੇ ਕਮਰੇ ਵਿੱਚ ਸ਼ੱਕੀ ਹਾਲਾਤਾਂ ਚ 2 ਨੌਜਵਾਨਾਂ ਦੀ ਮੌਤ

author img

By

Published : Jun 23, 2021, 3:31 PM IST

ਮਾਨਸਾ:ਮਾਨਸਾ ਸ਼ਹਿਰ ਦੇ ਵਿਚਕਾਰ ਸਥਿਤ ਹੋਟਲ R.M.ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਦੋ ਨੌਜਵਾਨ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਠਹਿਰੇ ਸਨ। ਜਿਨ੍ਹਾਂ ਨੇ ਹੋਟਲ ਮੈਨੇਜਰ ਨੂੰ ਕਿਹਾ ਸੀ ਕਿ ਅਸੀਂ ਸਵੇਰੇ ਅੱਠ ਵਜੇ ਜਾਣਾ ਹੈ, ਸਾਨੂੰ ਸਵੇਰੇ ਉਠਾ ਦੇਣਾ ਪਰ ਸਵੇਰੇ ਮੈਨੇਜਰ ਵੱਲੋਂ ਦਰਵਾਜਾ ਖੜਕਾਉਣ ਉੱਤੇ ਦਰਵਾਜਾ ਨਹੀਂ ਖੁੱਲ੍ਹਾ ਤਾਂ ਮੈਨੇਜਰ ਨੇ ਥਾਣਾ ਸਿਟੀ-1 ਪੁਲਿਸ ਨੂੰ ਸੂਚਿਤ ਕਰ ਦਿੱਤਾ।

ਹੋਟਲ ਮਾਲਿਕ ਮੋਹਿਤ ਕੁਮਾਰ ਨੇ ਦੱਸਿਆ ਇਹ ਨੌਜਵਾਨ ਕੱਲ੍ਹ ਦੁਪਹਿਰ ਸਾਡੇ ਕੋਲ ਕਮਰਾ ਲੈਣ ਆਏ ਸੀ ਅਤੇ ਅਸੀਂ ਦੁਪਹਿਰ ਕਰੀਬ 12 ਵਜੇ ਇਨ੍ਹਾਂ ਦਾ ਆਧਾਰ ਕਾਰਡ ਲੈ ਕੇ ਇਨ੍ਹਾਂ ਨੂੰ ਕਮਰਾ ਦੇ ਦਿੱਤਾ ਅਤੇ ਉਸਤੋਂ ਬਾਅਦ ਕੀ ਹੋਇਆ ਸਾਨੂੰ ਨਹੀਂ ਪਤਾ।

ਹੋਟਲ ਦੇ ਕਮਰੇ ਵਿੱਚ ਸ਼ੱਕੀ ਹਾਲਾਤਾਂ 'ਚ 2 ਨੌਜਵਾਨਾਂ ਦੀ ਮੌਤ

ਥਾਣਾ ਸਿਟੀ-1 ਦੇ ਮੁੱਖ ਅਫਸਰ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਥਾਣੇ ਦੇ ਨਜਦੀਕ ਪੈਂਦੇ ਆਰ.ਐਮ. ਹੋਟਲ ਵਿੱਚ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨਾਮਕ ਦੋ ਨੌਜਵਾਨਾਂ ਨੇ ਕਮਰਾ ਬੁੱਕ ਕਰਵਾਇਆ ਸੀ ਅਤੇ 2 ਵਜੇ ਦੇ ਕਰੀਬ ਇਨਾ ਨੌਜਵਾਨਾਂ ਨੇ ਹੋਟਲ ਦੇ ਮੈਨੇਜਰ ਨੂੰ ਕਿਹਾ ਸੀ ਕਿ ਅਸੀਂ ਸਵੇਰੇ 9 ਵਜੇ ਜਾਣਾ ਹੈ, ਇਸ ਲਈ ਸਾਨੂੰ ਸਵੇਰੇ ਜਗਾ ਦੇਣਾ, ਜਿਸ ਉੱਤੇ ਹੋਟਲ ਮੈਨੇਜਰ ਨੇ ਸਵੇਰੇ 8 ਵਜੇ ਇਨ੍ਹਾਂ ਨੌਜਵਾਨਾਂ ਨੂੰ ਜਗਾਉਣ ਲਈ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਦਰਵਾਜਾ ਅੰਦਰੋਂ ਬੰਦ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਕੋਸ਼ਿਸ਼ ਕਰਨ ਤੇ ਜਦੋਂ ਦਰਵਾਜਾ ਨਾ ਖੋਲਿਆ ਗਿਆ ਤਾਂ ਇਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਉੱਤੇ ਅਸੀਂ ਇੱਥੇ ਪਹੁੰਚ ਕੇ ਦਰਵਾਜਾ ਖੋਲਿਆ ਅਤੇ ਵੇਖਿਆ ਕਿ ਦੋਵੇ ਨੌਜਵਾਨ ਮਰੇ ਪਏ ਸਨ।

ਪੁੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਕੋਲੋਂ 2 ਸ਼ੀਸ਼ੀਆਂ ਸਲਫਾਸ ਦੀਆਂ ਮਿਲੀਆਂ ਹਨ ਅਤੇ ਦੋਵੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਜੁਲਾਈ 'ਚ ਦਰਜ਼ ਕੇਸਾਂ ਨੂੰ ਹਾਈਕੋਰਟ ਨੇ ਕੀਤਾ ਮੁਲਤਵੀ

ETV Bharat Logo

Copyright © 2024 Ushodaya Enterprises Pvt. Ltd., All Rights Reserved.