ETV Bharat / state

ਔਰਤ ਦੀ ਤ੍ਰਾਸਦੀ ਨੂੰ ਦਰਸਾਉਂਦੀ ਇਹ ਕਹਾਣੀ ਕਿਵੇਂ ਹੋਈ ਸੁਪਰਹਿੱਟ - woman

ਸ਼੍ਰੋਮਣੀ ਨਾਟਕਕਾਰ ਸਵਰਗਵਾਸੀ ਪ੍ਰੋ. ਅਜਮੇਰ ਔਲਖ ਦੀ ਰਚਨਾ ਝਨਾਂ ਦੇ ਪਾਣੀ ‘ਤੇ ਬਣੀ ਫ਼ਿਲਮ ਸੁਪਰਹਿੱਟ ਹੋਣ ‘ਤੇ ਸੰਸਕਾਰ ਭਾਰਤੀ ਸੰਸਥਾ ਦੀ ਚੇਅਰਪਰਸਨ ਲੋਕ ਗਾਇਕਾ ਸੁੱਖੀ ਬਰਾੜ ਵੱਲੋਂ ਮਾਨਸਾ ਵਿਖੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਘਰ ਪਹੁੰਚ ਤੇ ਉਨ੍ਹਾਂ ਦੀ ਪਤਨੀ ਮੈਡਮ ਮਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਔਰਤ ਦੀ ਤ੍ਰਾਸਦੀ ਨੂੰ ਦਰਸਾਉਂਦੀ ਇਹ ਕਹਾਣੀ ਕਿਵੇਂ ਹੋਈ ਸੁਪਰਹਿੱਟ

author img

By

Published : Aug 16, 2021, 7:22 PM IST

Updated : Aug 16, 2021, 7:43 PM IST

ਮਾਨਸਾ: ਸੰਸਕਾਰ ਭਾਰਤੀ ਸੰਸਥਾ ਦੇ ਚੇਅਰਪਰਸਨ ਲੋਕ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਸ਼੍ਰੋਮਣੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਘਰ ਪਹੁੰਚੇ ਹਨ ਅਤੇ ਉਹ ਮਾਨਸਾ ਜ਼ਿਲ੍ਹੇ ਦੇ ਇੱਕ ਅਜਿਹੇ ਹੀਰੇ ਵਜੋਂ ਸਥਾਪਿਤ ਹੋਏ ਹਨ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਔਰਤ ਦੀ ਤ੍ਰਾਸਦੀ ਨੂੰ ਦਰਸਾਉਂਦੀ ਇਹ ਕਹਾਣੀ ਕਿਵੇਂ ਹੋਈ ਸੁਪਰਹਿੱਟ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲਿਖੀ ਗਈ ਰਚਨਾ ਝਨਾਂ ਦੇ ਪਾਣੀ ‘ਤੇ ਬਣੀ ਹੋਈ ਫ਼ਿਲਮ ਸੁਪਰਹਿੱਟ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਬਹੁਤ ਹੀ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੀ ਜਨਮ ਭੂਮੀ ਉਨ੍ਹਾਂ ਦੇ ਘਰ ਵਿਖੇ ਪਹੁੰਚੇ ਹਨ ਅਤੇ ਔਲਖ ਦੀ ਪਤਨੀ ਮੈਡਮ ਮਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।

ਸੁੱਖੀ ਬਰਾੜ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਅੱਗੇ ਵੀ ਅਜਿਹੇ ਹੀ ਨਾਟਕਕਾਰਾਂ ਦੀਆਂ ਵਧੀਆ ਕਹਾਣੀਆਂ ‘ਤੇ ਫਿਲਮਾਂ ਬਣਾਉਂਦੇ ਰਹਿਣਗੇ ਤਾਂ ਕਿ ਲੋਕਾਂ ਨੂੰ ਇਨ੍ਹਾਂ ਕਹਾਣੀਆਂ ਦੇ ਰਾਹੀਂ ਸਿੱਖਿਆ ਅਤੇ ਵਧੀਆ ਸੁਨੇਹਾ ਦਿੱਤਾ ਜਾ ਸਕੇ।

ਅਜਮੇਰ ਸਿੰਘ ਔਲਖ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਜੀਵਨ ਸਾਥੀ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਝਨਾਂ ਦੇ ਪਾਣੀ ‘ਤੇ ਬਣੀ ਫ਼ਿਲਮ ਸੁਪਰਹਿੱਟ ਰਹੀ ਹੈ।

ਉਨ੍ਹਾਂ ਸਿਨਮਾ ਜਗਤ ਅਤੇ ਨਾਟਕ ਦੇ ਨਾਲ ਜੁੜੇ ਹੋਏ ਦਰਸ਼ਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਕਹਾਣੀ ਨੂੰ ਜ਼ਰੂਰ ਦੇਖਣ ਕਿਉਂਕਿ ਇਹ ਇੱਕ ਔਰਤ ਦੀ ਦਰਦਨਾਕ ਅਤੇ ਸੰਘਰਸ਼ਮਈ ਕਹਾਣੀ ਹੈ।

ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਇਸ ਪਾਲਿਸੀ ਨੂੰ ਦਿੱਤੀ ਮਨਜ਼ੂਰੀ

Last Updated : Aug 16, 2021, 7:43 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.