ETV Bharat / state

ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਨੇ ਫੂਕਿਆ ਸਰਕਾਰ ਦਾ ਪੁਤਲਾ

ਪਰਲ ਕੰਪਨੀ (Pearl Company) ਦੇ ਵਿਚ ਨਿਵੇਸ਼ ਕਰਨ ਵਾਲੇ ਪੀੜਤ ਲੋਕਾਂ ਵੱਲੋਂ ਅੱਜ ਮਾਨਸਾ (Mansa) ਦੇ ਵਿਚ ਰੋਸ਼ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਨਿਵੇਸ਼ਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਲ ਕੰਪਨੀ ਵਿੱਚ ਫਸਿਆ ਆਮ ਲੋਕਾਂ ਦਾ ਪੈਸਾ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ।

ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਨੇ ਫੂਕਿਆ ਸਰਕਾਰ ਦਾ ਪੁਤਲਾ
ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਨੇ ਫੂਕਿਆ ਸਰਕਾਰ ਦਾ ਪੁਤਲਾ
author img

By

Published : Oct 27, 2021, 8:16 PM IST

ਮਾਨਸਾ: ਪਰਲ ਕੰਪਨੀ (Pearl Company) ਦੇ ਵਿਚ ਨਿਵੇਸ਼ ਕਰਨ ਵਾਲੇ ਪੀੜਤ ਲੋਕਾਂ ਵੱਲੋਂ ਅੱਜ ਮਾਨਸਾ (Mansa) ਦੇ ਵਿਚ ਰੋਸ਼ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਨਿਵੇਸ਼ਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਲ ਕੰਪਨੀ ਵਿੱਚ ਫਸਿਆ ਆਮ ਲੋਕਾਂ ਦਾ ਪੈਸਾ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ।

ਸੂਬੇਦਾਰ ਮੇਜਰ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਇਸ ਸੰਬੰਧੀ 12 ਜੁਲਾਈ ਨੂੰ ਪੰਜਾਬ ਦੇ ਐਸਡੀਐਮ ਅਫ਼ਸਰਾਂ (SDM officers) ਰਾਹੀਂ ਮੁੱਖ ਮੰਤਰੀ (CM) ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਅੱਜ ਉਨ੍ਹਾਂ ਨੂੰ ਮਜਬੂਰਨ ਪੰਜਾਬ ਸਰਕਾਰ (Government of Punjab) ਦਾ ਪੁਤਲਾ ਸਾੜਨਾ ਪੈ ਰਿਹਾ ਹੈ, ਕਿਉਂਕਿ ਪਰਲ ਕੰਪਨੀ ਦੇ ਵਿਚ ਪੱਚੀ ਲੱਖ ਲੋਕਾਂ ਦਾ ਦਸ ਹਜ਼ਾਰ ਕਰੋੜ ਰੁਪਇਆ ਫਸਿਆ ਹੋਇਆ ਹੈ।

ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਨੇ ਫੂਕਿਆ ਸਰਕਾਰ ਦਾ ਪੁਤਲਾ

ਉਨ੍ਹਾਂ ਦੱਸਿਆ ਕਿ ਪਰਲ ਕੰਪਨੀ ਦਾ ਪ੍ਰਾਪਟੀ ਸਰਕਾਰ ਨੇ ਜ਼ਬਤ ਕਰ ਲਈ ਸੀ ਅਤੇ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਇਸ ਪ੍ਰਪਟੀ ਨੂੰ ਵੇਚ ਕੇ ਉਨ੍ਹਾਂ ਦੇ ਪੈਸੇ ਮੋੜੇ ਜਾਣਗੇ। ਪਰ ਪਰਲ ਕੰਪਨੀ ਦੇ ਨਿਵੇਸ਼ਕ (Pearl Company investors) ਆਪਣੇ ਪੈਸੇ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੇ ਖ਼ਜਾਨੇ ਚੋਂ ਪੈਸੇ ਨਹੀਂ ਮੰਗ ਰਹੇ ਸਗੋਂ ਪਰਲ ਕੰਪਨੀ ਦੀ ਪ੍ਰਾਪਟੀ ਨੂੰ ਵੇਚਣ ਉਪਰੰਤ ਆਪਣਾ ਬਣਦਾ ਹੱਕ ਮੰਗ ਰਹੇ ਹਾਂ।

ਉਨ੍ਹਾਂ ਦੱਸਿਆ ਕਿ ਇਹ ਸਾਰੇ ਪੈਸੇ ਸਰਕਾਰ ਵੱਲੋਂ ਜ਼ਬਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੈਸਾ ਤੁਰੰਤ ਪੰਜਾਬ ਦੇ ਪੀੜਤ ਲੋਕਾਂ ਨੂੰ ਵਾਪਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਪੈਸਾ ਜਲਦ ਹੀ ਵਾਪਿਸ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਰਲ ਕੰਪਨੀ ਦੇ ਨਿਵੇਸ਼ਕ ਸੜਕਾਂ 'ਤੇ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ: ਸਰਕਾਰੀ ਸਹੂਲਤਾਂ ਤੋਂ ਵਾਂਝੇ ਅੰਗਹੀਣਾਂ ਨੇ ਲਗਾਇਆ ਐੱਸਡੀਐੱਮ ਦਫ਼ਤਰ ਬਾਹਰ ਧਰਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.