ETV Bharat / state

ਪੰਜਾਬ ਦਾ ਸਭ ਤੋਂ ਸੋਹਣਾ ਪਿੰਡ, ਜਾਣੋ ਕਿਵੇਂ ਕੀਤੇ ਪਿੰਡ ‘ਚ ਇਹ ਸ਼ਾਨਦਾਰ ਕੰਮ ? - ਪਾਰਕਾਂ ਦੀਆਂ ਕੰਧਾਂ ਨੂੰ ਵੀ ਬੋਲਣ ਲਗਾ ਦਿੱਤਾ

ਸਾਡਾ ਪਿੰਡ ਸਭ ਤੋਂ ਸੋਹਣਾ ਪਿੰਡ ਤਾਂ ਹੀ ਪਿੰਡ ਬੁਰਜ ਢਿੱਲਵਾਂ ਦੇ ਲੋਕ ਮਾਣ ਦੇ ਨਾਲ ਕਹਿੰਦੇ ਹਨ ਕਿ ਸਾਡਾ ਪਿੰਡ ਸਭ ਤੋਂ ਸੋਹਣਾ ਪਿੰਡ ਹੈ। ਇਸ ਪਿੰਡ ਦੀ ਸੁੰਦਰਤਾ ਹਰ ਕਿਸੇ ਦਾ ਮਨ-ਮੋਹ ਲੈਂਦੀ ਹੈ ਕਿਉਂਕਿ ਇਸ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਜੋ ਵਿਕਾਸ ਕਾਰਜ ਕੀਤੇ ਗਏ ਹਨ ਉਨ੍ਹਾਂ ਦੀ ਜ਼ਿਲ੍ਹੇ ਭਰ ਦੇ ਵਿੱਚ ਚਰਚਾ ਹੈ।

ਪੰਜਾਬ ਦਾ ਸਭ ਤੋਂ ਸੋਹਣਾ ਪਿੰਡ, ਜਾਣੋ ਕਿਵੇਂ ਕੀਤੇ ਪਿੰਡ ‘ਚ ਇਹ ਸ਼ਾਨਦਾਰ ਕੰਮ ?

author img

By

Published : Aug 31, 2021, 6:45 PM IST

ਮਾਨਸਾ: ਇਸ ਪਿੰਡ ਦੀ ਪੰਚਾਇਤ ਵੱਲੋਂ ਜਿੱਥੇ ਪਿੰਡ ਦੇ ਵਿੱਚ ਚਾਰ ਸੋਹਣੇ ਪਾਰਕ ਬਣਾਏ ਗਏ ਹਨ ਉਥੇ ਹੀ ਇਨ੍ਹਾਂ ਪਾਰਕਾਂ ਦੇ ਵਿਚ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੇ ਲਈ ਸੋਹਣੇ ਫੁੱਲਦਾਰ ਬੂਟੇ ਅਤੇ ਇਸ ਪਿੰਡ ਦੀਆਂ ਕੰਧਾਂ ਵੀ ਮੈਸੇਜ ਦਿੰਦੀਆਂ ਹਨ। ਕੰਧਾਂ ਇਸ ਲਈ ਮੈਸੇਜ ਦਿੰਦੀਆਂ ਹਨ ਕਿਉਂਕਿ ਕੰਧਾਂ ਉੱਪਰ ਇਤਿਹਾਸ ਨਾਲ ਸਬੰਧਤ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਊਧਮ ਸਿੰਘ, ਮਹਾਰਾਜਾ ਰਣਜੀਤ ਸਿੰਘ ਝਾਂਸੀ ਦੀ ਰਾਣੀ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰ ਆਜ਼ਾਦੀ ਦੇ ਪ੍ਰਵਾਨਿਆਂ ਦੀ ਦਾਸਤਾਨ ਲਿਖੀ ਹੋਈ ਹੈ ਤਾਂ ਕਿ ਪਿੰਡ ਦੇ ਨੌਜਵਾਨ ਇਨ੍ਹਾਂ ਸਲੋਗਨਾਂ ਨੂੰ ਪੜ੍ਹ ਕੇ ਇਤਿਹਾਸ ਸੰਬੰਧੀ ਜਾਗਰੂਕ ਹੋ ਸਕਣ।

ਪੰਜਾਬ ਦਾ ਸਭ ਤੋਂ ਸੋਹਣਾ ਪਿੰਡ, ਜਾਣੋ ਕਿਵੇਂ ਕੀਤੇ ਪਿੰਡ ‘ਚ ਇਹ ਸ਼ਾਨਦਾਰ ਕੰਮ ?

ਈ ਟੀ ਵੀ ਭਾਰਤ ਵੱਲੋਂ ਪਿੰਡ ਬੁਰਜ ਢਿੱਲਵਾਂ ਦੀ ਗੇੜੀ ਲਗਾਈ ਗਈ। ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਪਿੰਡ ਨੂੰ ਸੁੰਦਰ, ਨਸ਼ਾ ਰਹਿਤ ਅਤੇ ਹਰਿਆ-ਭਰਿਆ ਬਣਾਉਣ ਦਾ ਸੀ ਜਦੋਂ ਤੋਂ ਹੀ ਪਿੰਡ ਨੇ ਉਨ੍ਹਾਂ ਨੂੰ ਸਰਪੰਚੀ ਦੀ ਕਮਾਂਡ ਦਿੱਤੀ ਤਾਂ ਉਨ੍ਹਾਂ ਵੱਲੋਂ ਪਿੰਡ ਦੇ ਵਿੱਚ ਜੋ ਸਾਂਝੀਆਂ ਥਾਵਾਂ ਸੀ ਅਤੇ ਕਿਸੇ ਸਮੇਂ ਇਨ੍ਹਾਂ ਥਾਵਾਂ ‘ਤੇ ਕੋਈ ਜਾਣਾ ਵੀ ਪਸੰਦ ਨਹੀਂ ਕਰਦਾ ਸੀ ਹੁਣ ਉਨ੍ਹਾਂ ਥਾਵਾਂ ਦੇ ਵਿੱਚ ਅੱਜ ਚਾਰ ਸ਼ਾਨਦਾਰ ਪਾਰਕਾਂ ਦੀ ਉਸਾਰੀ ਕੀਤੀ ਗਈ ਹੈ। ਇਨ੍ਹਾਂ ਪਾਰਕਾਂ ਦੇ ਵਿੱਚ ਹਰੇ-ਭਰੇ ਬੂਟੇ ਅਤੇ ਸ਼ਾਨਦਾਰ ਫੁੱਲ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਰਕਾਂ ਦੀਆਂ ਕੰਧਾਂ ਨੂੰ ਵੀ ਬੋਲਣ ਲਗਾ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਕੰਧਾਂ ਉੱਪਰ ਸ਼ਹੀਦਾਂ ਦੀ ਸ਼ਹਾਦਤ ਅਤੇ ਸਾਡੇ ਯੋਧੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਦੀ ਦਾਸਤਾਨ ਲਿਖੀ ਹੋਈ ਹੈ।

ਪਿੰਡ ਦੇ ਨੌਜਵਾਨ ਇਨ੍ਹਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਅਤੇ ਯੋਧਿਆਂ ਦੇ ਜਜ਼ਬੇ ਨੂੰ ਪੜ੍ਹ ਕੇ ਕੁਝ ਸਿੱਖਿਆ ਹਾਸਿਲ ਕਰ ਸਕਣ। ਜਗਦੀਪ ਢਿੱਲੋਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਕੋਈ ਵੀ ਨੌਜਵਾਨ ਨਸ਼ਾ ਨਹੀਂ ਕਰਦਾ ਸਗੋਂ ਪਿੰਡ ਨਸ਼ਾ ਰਹਿਤ ਹੈ।

ਇਸ ਤੋਂ ਇਲਾਵਾ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਵੀ ਸਿੱਖਿਆ ਦਾ ਅਤੇ ਬਿਲਡਿੰਗ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਵਿੱਚ ਹਰ ਗਲੀ ਪੱਕੀ ਬਣਾਈ ਗਈ ਹੈ ਅਤੇ ਹਰ ਗਲੀ ਦੇ ਵਿੱਚ ਫੁੱਲ ਬੂਟੇ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ।

ਜਗਦੀਪ ਢਿੱਲੋਂ ਨੇ ਦੱਸਿਆ ਕਿ ਢਾਈ ਸਾਲ ਦੇ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਪਿੰਡ ਦੇ ਕਿਸੇ ਵੀ ਵਿਅਕਤੀ ‘ਤੇ ਲੜਾਈ ਝਗੜੇ ਦੀ ਐੱਫਆਈਆਰ ਦਰਜ ਨਹੀਂ ਹੋਈ ਸਗੋਂ ਪਿੰਡ ਵਿੱਚ ਹੀ ਝਗੜੇ ਨਿਪਟਾ ਦਿੱਤੇ ਜਾਂਦੇ ਹਨ।

ਬੁਰਜ ਢਿੱਲਵਾਂ ਪਿੰਡ ਵਾਸੀ ਮੇਜਰ ਸਿੰਘ ਅਤੇ ਮਨਪ੍ਰੀਤ ਸਿੰਘ ਵਿੱਕੀ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਹੀ ਸ਼ਾਨਦਾਰ ਕੰਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿੱਚ ਹੁਣ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਹਰ ਗਲੀ ਪੱਕੀ, ਪਿੰਡ ਦੀਆਂ ਫਿਰਨੀਆਂ ਉਪਰ ਹਰੇ ਭਰੇ ਬੂਟੇ ਅਤੇ ਪਿੰਡ ਦੇ ਵਿਚ ਸ਼ਾਨਦਾਰ ਚਾਰ ਪਾਰਕਾਂ ਦੀ ਵੀ ਉਸਾਰੀ ਕੀਤੀ ਗਈ ਹੈ। ਇਸ ਲਈ ਉਹ ਮਾਣ ਨਾਲ ਕਹਿੰਦੇ ਹਨ ਕਿ ਸਾਡਾ ਪਿੰਡ ਸਭ ਤੋਂ ਸੋਹਣਾ ਪਿੰਡ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਹੁੰਦੀ ਅਤੇ ਨਾ ਹੀ ਕੋਈ ਪਾਰਟੀ ਬਾਜ਼ੀ ਦੇ ਕਾਰਨ ਵਿਕਾਸ ਕਾਰਜਾਂ ਦੇ ਵਿਚ ਰੁਕਾਵਟ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨ ਜੋ ਕਲੱਬਾਂ ਨਾਲ ਸਬੰਧਿਤ ਹਨ ਉਹ ਵੀ ਸਾਂਝੇ ਕੰਮਾਂ ਦੇ ਵਿੱਚ ਪਹਿਲ ਦੇ ਆਧਾਰ ‘ਤੇ ਪੰਚਾਇਤ ਦਾ ਸਹਿਯੋਗ ਕਰਦੇ ਹਨ ਤਾਂ ਕਿ ਪਿੰਡ ਨੂੰ ਸ਼ਾਨਦਾਰ ਅਤੇ ਸੋਹਣਾ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ:ਜਲ੍ਹਿਆਂਵਾਲਾ ਬਾਗ ਦੀ ਮੁਰੰਮਤ ਵਿਵਾਦਾਂ ਵਿੱਚ ਘਿਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.