ETV Bharat / state

ਕੁੰਡੀਆਂ ਫੜਨ ਵਾਲੇ ਬਿਜਲੀ ਬੋਰਡ ਦੀ ਫੜੀ ਗਈ ਕੁੰਡੀ - The latch of the power board holding the latch

ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਸਰਦੂਲੇਵਾਲਾ ਦਾ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਬਣਾਏ ਕੰਪਲੇਟ ਸੈਂਟਰ ਵਿੱਚ ਸਿੱਧੀ ਮੇਨ ਤਾਰ ਤੋਂ ਕੁੰਡੀ ਲਾ ਕੇ ਬਿਨਾਂ ਕਿਸੇ ਮੀਟਰ ਤੋਂ ਬਿਜਲੀ ਚਲਾਈ ਜਾ ਰਹੀ ਸੀ। ਉੱਥੇ ਹੀ ਇਕ ਦੁਕਾਨਦਾਰ ਦੇ ਨਿਜੀ ਮੀਟਰ ਵਿੱਚੋਂ 2 ਹੋਰ ਦੁਕਾਨਦਾਰਾਂ ਨੂੰ ਮਹੀਨਾ ਵਰ ਪੈਸੇ ਲੈ ਕੇ ਬਿਜਲੀ ਦੀ ਸਪਲਾਈ ਉਕਤ ਦੁਕਾਨਦਾਰ ਦੇ ਮੀਟਰ ਵਿੱਚੋਂ ਦਿੱਤੀ ਜਾ ਰਹੀ ਸੀ।

ਕੁੰਡੀਆਂ ਫੜਨ ਵਾਲੇ ਬਿਜਲੀ ਬੋਰਡ ਦੀ ਫੜੀ ਗਈ ਕੁੰਡੀ

author img

By

Published : Aug 29, 2021, 4:59 PM IST

ਮਾਨਸਾ: ਅਕਸਰ ਹੀ ਤੁਸੀਂ ਬਿਜਲੀ ਬੋਰਡ ਦੇ ਮੁਲਾਜ਼ਮ ਨੂੰ ਘਰਾਂ, ਦੁਕਾਨਾਂ, ਫੈਕਟਰੀਆਂ ਅਤੇ ਹੋਰ ਜਗ੍ਹਾ ਉੱਪਰ ਬਿਜਲੀ ਦੀ ਚੋਰੀ ਰੋਕਦੇ ਦੇਖਿਆ ਹੋਵੇਗਾ । ਪਰ ਜਦੋਂ ਬਿਜਲੀ ਬੋਰਡ ਦੇ ਮੁਲਾਜ਼ਮ ਖ਼ੁਦ ਹੀ ਬਿਜਲੀ ਚੋਰੀ ਕਰਦੇ ਹੋਣ ਤਾਂ ਉਨ੍ਹਾਂ ਦਾ ਕੀ ਕੀਤਾ ਜਾਵੇ। ਏਦਾਂ ਦਾ ਹੀ ਮਾਮਲਾ ਹੈ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਸਰਦੂਲੇਵਾਲਾ ਦਾ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਬਣਾਏ ਕੰਪਲੇਟ ਸੈਂਟਰ ਵਿੱਚ ਸਿੱਧੀ ਮੇਨ ਤਾਰ ਤੋਂ ਕੁੰਡੀ ਲਾ ਕੇ ਬਿਨਾਂ ਕਿਸੇ ਮੀਟਰ ਤੋਂ ਬਿਜਲੀ ਚਲਾਈ ਜਾ ਰਹੀ ਸੀ।

ਕੁੰਡੀਆਂ ਫੜਨ ਵਾਲੇ ਬਿਜਲੀ ਬੋਰਡ ਦੀ ਫੜੀ ਗਈ ਕੁੰਡੀ

ਉੱਥੇ ਹੀ ਇਕ ਦੁਕਾਨਦਾਰ ਦੇ ਨਿਜੀ ਮੀਟਰ ਵਿੱਚੋਂ 2 ਹੋਰ ਦੁਕਾਨਦਾਰਾਂ ਨੂੰ ਮਹੀਨਾ ਵਰ ਪੈਸੇ ਲੈ ਕੇ ਬਿਜਲੀ ਦੀ ਸਪਲਾਈ ਉਕਤ ਦੁਕਾਨਦਾਰ ਦੇ ਮੀਟਰ ਵਿੱਚੋਂ ਦਿੱਤੀ ਜਾ ਰਹੀ ਸੀ । ਪਰ ਉਹ 2 ਦੁਕਾਨਦਾਰਾਂ ਦਾ ਬਿੱਲ ਵੀ ਇੱਕ ਬਿਜਲੀ ਮੀਟਰ ਖ਼ਪਤਕਾਰ ਹੀ ਭਰ ਰਿਹਾ ਸੀ। ਸਥਾਨਕ ਪਿੰਡ ਵਾਸੀਆਂ ਨੇ ਦੋਸ਼ੀ ਬਿਜਲੀ ਬੋਰਡ ਮੁਲਾਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਦੋਂ ਇਸ ਸੰਬੰਧੀ SDO ਬਿਜਲੀ ਬੋਰਡ ਸਰਦੂਲਗੜ੍ਹ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਮੁਲਾਜ਼ਮਾਂ ਉਪਰ ਕਾਰਵਾਈ ਕਰਨ ਦੀ ਬਜਾਏ ਗੱਲ ਨੂੰ ਗੋਲਮੋਲ ਕਰਦੇ ਨਜ਼ਰ ਆਏ। ਇਸ ਤੋਂ ਇਲਾਵਾ ਇੱਕ ਨਿਜੀ ਦੁਕਾਨ ਦੇ ਮੀਟਰ ਉੱਪਰ ਵੀ 2 ਨੇੜਲੇ ਦੁਕਾਨਦਾਰਾਂ ਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਕੁੰਡੀਆਂ ਲਵਾਈਆਂ ਗਈਆਂ ਸਨ ਅਤੇ ਜਿਨ੍ਹਾਂ ਤੋਂ ਉਹ ਮਹੀਨਾਵਰ ਰੁਪਏ ਲੈਂਦੇ ਸਨ।

ਦੁਕਾਨਦਾਰ ਨੇ ਇੱਕ ਲਿਖਤੀ ਸ਼ਿਕਾਇਤ ਥਾਣਾ ਸਰਦੂਲੜ ਵਿਖੇ ਵੀ ਦਿੱਤੀ ਹੈ। ਜਦੋਂ ਇਸ ਸੰਬੰਧੀ ਮੌਕੇ 'ਤੇ ਹਾਜ਼ਰ ਮੁਲਾਜ਼ਮ ਅਤੇ ਮੈਡਮ ਜੇਈ ਕੋਲੋਂ ਫੋਨ ਤੇ ਗੱਲ ਕਰਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ' ਸਾਡੀ ਕੁੰਡੀ ਫੜਨ ਦੀ ਡਿਓਟੀ ਨਹੀਂ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ। ਹੁਣ ਤਕ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਲੱਗੀ ਸਿੱਧੀ ਕੁੰਡੀ ਤੇ ਕੋਈ ਵੀ ਕਾਰਵਾਈ ਨਹੀਂ ਹੋਈ।

ਜਦੋਂ ਮੌਕੇ ਤੇ ਹਾਜ਼ਰ ਬਿਜਲੀ ਬੋਰਡ ਦੇ ਸਹਾਇਕ ਲਾਈਨਮੈਨ ਨੂੰ ਇਸ ਚੱਲ ਰਹੀ ਸਿੱਧੀ ਕੁੰਡੀ ਲਗਾ ਕੇ ਬਿਜਲੀ ਦੀ ਗੱਲ ਪੁੱਛੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਵੱਲੋਂ ਨਹੀਂ ਲਗਾਈ ਗਈ ਇਹ ਡੇਢ 2 ਸਾਲ ਤੋਂ ਪਹਿਲਾਂ ਜਿਹੜੇ ਮੁਲਾਜ਼ਮ ਰਹਿ ਰਹੇ ਸਨ, ਉਨ੍ਹਾਂ ਵੱਲੋਂ ਹੀ ਲਗਾਈ ਗਈ ਸੀ 'ਤੇ ਅਸੀਂ ਉਸ ਦੀ ਵਰਤੋਂ ਉਵੇਂ ਹੀ ਕਰਦੇ ਰਹੇ।

ਦੂਜੇ ਪਾਸੇ ਬਿਜਲੀ ਬੋਰਡ ਸਰਦੂਲਗੜ੍ਹ ਦੇ SDO ਆਪਣੇ ਮਲਾਜ਼ਮਾਂ ਉਪਰ ਅਤੇ ਆਪਣੇ ਦਫ਼ਤਰ ਵਿੱਚ ਲੱਗੀ ਕੁੰਡੀ ਤੇ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੇ ਨਜ਼ਰ ਆਏ। ਸਭ ਕੁਝ ਸਾਹਮਣੇ ਹੁੰਦੇ ਹੋਏ ਵੀ ਬਿਜਲੀ ਬੋਰਡ ਦੇ ਦਫ਼ਤਰ ਸਥਾਨਕ ਲੋਕਾਂ ਕੋਲੋਂ ਐਫੀਡੇਵਿਟ ਜਾ ਫਿਰ ਐਪਲੀਕੇਸ਼ਨ ਦੀ ਮੰਗ ਕਰ ਰਹੇ ਸਨ। ਜਿਸ ਤੋਂ ਲੱਗਦਾ ਹੈ ਰਿਹਾ ਅੱਜ ਵੀ ਕਿਤੇ ਨਾ ਕਿਤੇ SDO ਬਿਜਲੀ ਬੋਰਡ ਦੀ ਵੀ ਮਿਲੀਭੁਗਤ ਹੋ ਸਕਦੀ ਹੈ।

ਇਹ ਵੀ ਪੜ੍ਹੋ: ਹੁਣ ਇਸ ਪਿੰਡ 'ਚ ਵੀ ਸਿਆਸੀ ਲੀਡਰਾਂ ਦਾ ਆਉਣਾ ਬੈਨ...

ETV Bharat Logo

Copyright © 2025 Ushodaya Enterprises Pvt. Ltd., All Rights Reserved.