ਮਾਨਸਾ: ਕੇਂਦਰ ਸਰਕਾਰ ਨੇ ਹੁਣ 12 ਨਵੰਬਰ ਤੱਕ ਪੰਜਾਬ ਵਿੱਚ ਮਾਲਗੱਡੀਆਂ ਬੰਦ ਰੱਖਣ ਦੀ ਗੱਲ ਆਖੀ ਹੈ ਜਿਸ ਦਾ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਾਣਬੁਝ ਕੇ ਰੇਲ ਗੱਡੀਆਂ ਨਹੀਂ ਚਲਾ ਰਹੀ। ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ।
ਕਿਸਾਨ ਦਾ ਕਹਿਣਾ ਹੈ ਕਿ 22 ਅਕਤੂਬਰ ਨੂੰ ਕਿਸਾਨਾਂ ਨੇ ਪੱਟੜੀਆਂ ਤੋਂ ਧਰਨਾ ਚੁੱਕ ਲਿਆ ਸੀ ਤੇ ਮਾਲਗੱਡੀਆਂ ਨੂੰ ਲੰਘਣ ਦੀ ਇਜ਼ਾਜਤ ਦੇ ਦਿੱਤੀ ਸੀ ਪਰ ਕੇਂਦਰ ਦੀ ਸਰਕਾਰ ਨੇ ਮਾਲਗੱਡੀਆਂ ਨੂੰ ਪੰਜਾਬ ਵਿੱਚ ਲੰਘਾਉਣ ਤੋਂ ਹੀ ਮਨਾਂ ਕਰ ਦਿੱਤਾ। ਜਿਸ ਤੋਂ ਬਾਅਦ ਹੀ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੋਂ ਆਪਣਾ ਧਰਨਾ ਚੁੱਕ ਕੇ ਰੇਲਵੇ ਸਟੇਸ਼ਨਾਂ ਦੇ ਬਾਹਰ ਲੱਗਾ ਦਿੱਤਾ ਹੈ ਤੇ ਰੇਲਵੇ ਲਾਈਨਾਂ ਨੂੰ ਸਾਫ਼ ਕਰ ਦਿੱਤਾ ਜਿਸ ਦਾ ਬੀਤੀ ਦਿਨੀਂ ਰੇਲਵੇ ਵਿਭਾਗ ਨੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਮੁਆਇਨਾ ਕੀਤਾ ਜੋ ਕਿ ਸਫਲ ਵੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਦੀ ਸਰਕਾਰ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 12 ਨਵੰਬਰ ਤੱਕ ਮਾਲਗੱਡੀਆਂ ਨਹੀਂ ਚਲਣਗੀਆਂ ਤੇ ਯਾਤਰੂ ਗੱਡੀਆਂ ਨੂੰ ਚਲਾਉਣ ਦੀ ਗੱਲ ਆਖੀ ਗਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਅਜਿਹਾ ਕਰ ਕੇ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਆਪਸ ਲੜਾਉਣ ਚਾਹੁੰਦੀ ਹੈ ਜਿਸ ਨੂੰ ਕਦੇ ਵੀ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਪੰਜਾਬ ਵਿੱਚ ਵੀ ਜੰਮੂ ਕਸ਼ਮੀਰ ਵਰਗੇ ਹਾਲਾਤ ਪੈਦਾ ਕਰਨਾ ਚਾਹੁੰਦੀ ਹੈ ਜਿਸ ਨੂੰ ਕਦੇਂ ਪਾਸ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀ 26 -27 ਨੂੰ ਉਹ ਮੋਦੀ ਨੂੰ ਦਿੱਲੀ ਵਿੱਚ ਟਕਰਣਗੇ।