ਮਾਨਸਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਮਾਨਸਾ ਪਹੁੰਚੇ ਜਿਥੇ ਉਹਨਾਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ, ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਪੰਜਾਬ ਦੇ ਨੌਜਵਾਨਾਂ ਖਿਲਾਫ ਕੋਝੀਆਂ ਸਾਜਿਸ਼ਾਂ ਨੂੰ ਵਧਾਵਾ ਦੇ ਰਹੇ ਹਨ। ਇਸ ਤੋਂ ਪਹਿਲਾਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਕਰਕੇ ਦੀਪ ਸਿੱਧੂ ਦੀ ਮੌਤ ਹੋਇਆ, ਉਸਨੂੰ ਸਰਕਾਰਾਂ ਨੇ ਮਰਵਾਇਆ ਹੈ। ਇਸੇ ਤਰ੍ਹਾਂ ਹੀ ਉਹਨਾਂ ਇਸ ਦੇ ਨਾਲ ਹੀ ਓਹਨਾ ਲੋਕਾਂ ਵੱਲੋਂ ਤਖਤ ਸਾਹਿਬ ਜਾ ਰਹੀ ਸੰਗਤ ਲਈ ਲਗਾਏ ਲੰਗਰ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਜਿੱਥੇ ਚਿੱਟਾ ਵਿਕਣ ਤੇ ਸਰਕਾਰ ਨੂੰ ਫ਼ਿਕਰਮੰਦ ਹੋਣ ਦੀ ਸਲਾਹ ਦਿੱਤੀ ਉੱਥੇ ਕਿਹਾ ਕਿ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲਕੇ ਕਤਲ ਕਰਵਾਇਆ ਹੈ। ਅਜੇ ਤੱਕ ਉਸਦੇ ਕਤਲ ਦੀ ਕੋਈ ਸੂਹ ਨਹੀਂ ਲੱਗੀ। ਇਸ ਪਿੱਛੇ ਕੌਣ ਹੈ ਸਰਾਜਰਨ ਨੂੰ ਸਭ ਪਤਾ ਹੈ ,ਪਰ ਬਾਵਜੂਦ ਇਸ ਦੇ ਕੋਈ ਕਾਰਵਾਈ ਨਹੀਂ ਹੈ। ਇਸ ਸਾਬਿਤ ਕਰਦੀ ਹੈ ਕਿ ਦੀਪ ਸਿੱਧੂ ਨੂੰ ਮਰਵਾਉਣ ਵਾਲੀਆਂ ਸਰਕਾਰਾਂ ਹੀ ਹੈ।
ਇਹ ਵੀ ਪੜ੍ਹੋ: Charanjit Channi PC: ਪ੍ਰੈਸ ਕਾਨਫਰੰਸ 'ਚ ਭਾਵੁਕ ਹੋ ਕੇ ਰੋਏ ਚਰਨਜੀਤ ਚੰਨੀ, ਦੱਸਿਆ ਜਾਨ ਨੂੰ ਖ਼ਤਰਾ
ਸਰਕਾਰਾਂ ਨੇ ਮਰਵਾਏ ਦੀਪ ਅਤੇ ਸ਼ੁੱਭਦੀਪ ਸਿੱਧੂ: ਉਥੇ ਹੀ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਵੀ ਕਤਲ ਸਰਕਾਰਾਂ ਦੀ ਹੀ ਮਿਲੀਭੁਗਤ ਹੀ ਮੂਸੇਵਾਲਾ ਦਾ ਕਤਲ ਹੋਇਆ ਹੈ। ਕਿਓਂਕਿ ਇਸ ਕਤਲ ਨੂੰ ਕਰਵਾਉਣ ਲਈ ਸਾਰੇ ਹਥਿਆਰ ਖ਼ਾਸ ਸਨ ਵਿਦੇਸ਼ੀ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਯੂ.ਐਨ. ਦੇ ਸੈਕਟਰੀ ਜਨਰਲ ਨੂੰ ਲਿਖਤੀ ਰੂਪ ਵਿੱਚ ਭੇਜ ਚੁੱਕਾ ਹਾਂ ਕਿ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲਕੇ ਸ਼ਹੀਦ ਕਰਵਾਇਆ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਨਸ਼ੇ ਦੀ ਸਥਿਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਦਾ ਚਿੱਟੇ ਉੱਪਰ ਕੋਈ ਕੰਟਰੋਲ ਨਹੀਂ ਹੈ ਅਤੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਬਿਮਾਰੀ 'ਤੇ ਰੋਕ ਲੱਗ ਸਕੇ: ਉਹਨਾਂ ਕਿਹਾ ਕਿ ਕੱਲ ਮੈਂ ਕਈ ਪਿੰਡਾਂ ਦਾ ਦੌਰਾ ਕੀਤਾ, ਜਿਨਾਂ ਵਿੱਚ ਨੌਜਵਾਨਾਂ ਦੀ ਨਸ਼ੇ ਕਾਰਨ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਅੰਦਰ ਵਿਕ ਰਹੇ ਨਸ਼ੇ ਨੂੰ ਲੈ ਕੇ ਫਿਕਰਮੰਦ ਹੋਣ ਦੀ ਲੋੜ ਹੈ ਅਤੇ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਇਸ ਬਿਮਾਰੀ 'ਤੇ ਰੋਕ ਲੱਗ ਸਕੇ। ਜ਼ਿਕਰਯੋਗ ਹੈ ਕਿ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮਾਨਸਾ ਦੇ ਰਮਦਿੱਤੇ ਵਾਲਾ ਚੌਂਕ ਵਿੱਚ ਸੰਗਤ ਲਈ ਲਗਾਏ ਗਏ ਲੰਗਰ ਵਿੱਚ ਪਹੁੰਚੇ ਸਨ।