ਮਾਨਸਾ:ਜ਼ਿਲ੍ਹੇ ਦੇ ਪਿੰਡ ਰੱਲਾ ਵਿੱਚੋਂ ਦੀ ਗੁਜ਼ਰਨ ਵਾਲੀ ਨਹਿਰ ਵਿੱਚ ਬੀਤੀ ਦੇਰ ਸ਼ਾਮ ਇਕ 13 ਸਾਲਾ ਬੱਚੇ ਦੀ ਡੁੱਬਣ ਦੀ ਕਾਰਨ ਮੌਤ ਹੋ ਗਈ ਹੈ ਫਿਲਹਾਲ ਅਜੇ ਤਕ ਬੱਚੇ ਦੀ ਲਾਸ਼ ਨਹੀਂ ਮਿਲੀ ਸਾਹਿਲਪ੍ਰੀਤ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸਾਹਿਲ ਨਹਿਰ ਦੇ ਕਿਨਾਰੇ ਨਹਾ ਰਿਹਾ ਸੀ ਜਿਸ ਕਾਰਨ ਉਹ ਨਹਿਰ ਵਿਚ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਸਾਹਿਲਪ੍ਰੀਤ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ
![ਅਜੇ ਤੱਕ ਨਹੀਂ ਮਿਲੀ ਲਾਸ਼](https://etvbharatimages.akamaized.net/etvbharat/prod-images/pb-mns-13-06-21-dead-7206463-kuldip-dhaliwal_13062021090657_1306f_1623555417_372.jpg)
ਸਾਹਿਲਪ੍ਰੀਤ ਦੇ ਘਰ ਨਹਿਰ ਦੇ ਕਿਨਾਰੇ ਹੀ ਹੈ ਅਤੇ ਉਹ ਅਕਸਰ ਹੀ ਇਸ ਨਹਿਰ ਦੇ ਕਿਨਾਰੇ ਟਹਿਲਦੇ ਰਹਿੰਦੇ ਸਨ ਉਨ੍ਹਾਂ ਦੱਸਿਆ ਕਿ ਫਿਲਹਾਲ ਸਾਹਿਲਪ੍ਰੀਤ ਦੀ ਅਜੇ ਤੱਕ ਲਾਸ਼ ਨਹੀਂ ਮਿਲੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ
ਇਹ ਵੀ ਪੜੋ:ਕਬੱਡੀ ਕੋਚ ਕਤਲ ਮਾਮਲੇ 'ਚ ਮੁਲਜ਼ਮਾਂ ਨੇ LIVE ਹੋ ਰੱਖਿਆ ਆਪਣਾ ਪੱਖ