ਮਾਨਸਾ: ਜ਼ਿਲ੍ਹੇ ’ਚ ਤੀਆਂ ਦਾ ਤਿਉਹਾਰ ਖੁਰਦ ਦੇ ਸਕੂਲ ਵਿਖੇ ਮਨਾਇਆ ਗਿਆ। ਇਸ ਮੌਕੇ ਐੱਸਪੀ ਸਤਨਾਮ ਸਿੰਘ ਵੱਲੋਂ ਜਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆ ਗਈਆਂ। ਇਸ ਦੌਰਾਨ ਕੁੜੀਆਂ ਨੇ ਰਲ ਮਿਲ ਕੇ ਗਿੱਧਾ ਪਾਇਆ ਪੀਂਘਾਂ ਝੂਟੀਆਂ ਅਤੇ ਮਨਪਸੰਦ ਬੋਲੀਆਂ ਪਾਈਆਂ।
ਇਸ ਦੌਰਾਨ ਕੁੜੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਵੱਲੋਂ ਤੀਆਂ ਦੇ ਤਿਉਹਾਰ ਵਿਚ ਸ਼ਾਮਿਲ ਹੋ ਕੇ ਗਿੱਧਾ, ਭੰਗੜਾ ਅਤੇ ਰਵਾਇਤੀ ਤਿਉਹਾਰ ਨੂੰ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੀਆਂ ਦੇ ਰਵਾਇਤੀ ਤਿਉਹਾਰ ਬਾਰੇ ਇੰਨਾ ਪਤਾ ਨਹੀਂ ਸੀ ਜੋ ਕਿ ਉਨ੍ਹਾਂ ਦੀ ਮੈਡਮ ਜੀਤ ਕੌਰ ਵੱਲੋਂ ਉਨ੍ਹਾਂ ਨੂੰ ਸਾਰੀ ਜਾਣਕਾਰੀ ਦੇ ਕੇ ਤੀਆਂ ਦੇ ਤਿਉਹਾਰ ਮਨਾਇਆ ਜਾ ਰਿਹਾ ਹੈ
ਇਹ ਵੀ ਪੜੋ: National Son and Daughter Day: ਧੀ-ਪੁੱਤਰ ਅੱਜ ਇੱਕ ਬਰਾਬਰ
ਇਸ ਮੌਕੇ ਲੜਕੀ ਜਸਜੀਤ ਕੌਰ ਨੇ ਵੀ ਕਿਹਾ ਕਿ ਤੀਆਂ ਦਾ ਤਿਉਹਾਰ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਅਤੇ ਇੱਥੇ ਉਨ੍ਹਾਂ ਨੇ ਆਪਣੇ ਸੱਭਿਆਚਾਰਕ ਗੀਤ ਅਤੇ ਬੋਲੀਆਂ ਸੁਣੀਆਂ ਹਨ।