ETV Bharat / state

ਵਿਦਿਆਰਥੀਆਂ ਨੇ PRTC ਬੱਸਾਂ ਦੀਆਂ ਲਗਵਾਈਆਂ ਬਰੇਕਾਂ - ਟਰਾਂਸਪੋਰਟ ਮੰਤਰੀ ਰਾਜਾ ਵੜਿੰਗ

ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ (Nehru Memorial College) ਦੇ ਵਿਦਿਆਰਥੀਆਂ ਵੱਲੋਂ ਕਾਲਜ ਅੱਗੇ ਰੋਡ ਜਾਮ ਕਰਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Raja Waring) ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਵਿਦਿਆਰਥੀਆਂ ਨੇ PRTC ਬੱਸਾਂ ਦੀਆਂ ਲਗਵਾਈਆਂ ਬਰੇਕਾਂ

author img

By

Published : Oct 25, 2021, 4:10 PM IST

ਮਾਨਸਾ: ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring) ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਲਾਗਾਤਾਰ ਐਕਸ਼ਨ ਮੋਡ ਵਿੱਚ ਹਨ ਤੇ ਲਗਾਤਾਰ ਨਿੱਜੀ ਬੱਸਾਂ ਦੀ ਮਨਮਾਨੀ 'ਤੇ ਨੱਥ ਪਾ ਰਹੇ ਹਨ।

ਉਥੇ ਹੀ ਮਾਨਸਾ ਵਿਖੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Raja Waring) ਦੀ ਆਮਦ ਤੋਂ ਪਹਿਲਾਂ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਾਲਜ ਅੱਗੇ ਰੋਡ ਜਾਮ ਕਰਕੇ ਟਰਾਂਸਪੋਰਟ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਦਿਆਰਥੀਆਂ ਨੇ ਕਿਹਾ ਕਿ ਪੀ.ਆਰ.ਟੀ.ਸੀ (PRTC) ਬੱਸਾਂ ਵਾਲੇ ਵਿਦਿਆਰਥੀਆਂ ਨੂੰ ਬੱਸ ਵਿੱਚ ਚੜ੍ਹਾਉਂਦੇ ਨਹੀ ਹਨ। ਜਿਸ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰੋਡ ਜਾਮ ਕਰਨ 'ਤੇ ਵਿਦਿਆਰਥੀਆਂ ਅਤੇ ਬੱਸਾਂ ਵਾਲਿਆਂ ਵਿਚਕਾਰ ਵਿਵਾਦ ਵੀ ਹੋਇਆ।

ਵਿਦਿਆਰਥੀਆਂ ਨੇ PRTC ਬੱਸਾਂ ਦੀਆਂ ਲਗਵਾਈਆਂ ਬਰੇਕਾਂ

ਕਾਲਜ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਗੁਰੂ ਅਤੇ ਕਿਰਨਦੀਪ ਕੌਰ ਨੇ ਕਿਹਾ ਕਿ ਉਹ ਕਾਲਜ ਦੇ ਵਿੱਚ ਪੜ੍ਹਨ ਦੇ ਲਈ ਆਉਂਦੇ ਹਨ। ਪਰ ਪੀ.ਆਰ.ਟੀ.ਸੀ (PRTC) ਬੱਸਾਂ ਵਾਲੇ ਉਨ੍ਹਾਂ ਨੂੰ ਕਾਲਜ ਤੱਕ ਨਹੀਂ ਲੈ ਕੇ ਆਉਂਦੇ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੇ ਨਾਲ ਉਨ੍ਹਾਂ ਨੂੰ ਰੋਜ਼ਾਨਾ ਹੀ ਲੜਾਈ ਝਗੜੇ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਨੂੰ ਕਾਲਜ ਤੱਕ ਬੱਸ ਸਹੂਲਤ ਦਿੱਤੀ ਜਾਵੇ।

ਦੱਸ ਦਈਏ ਕਿ ਨਵੀਂ ਪੰਜਾਬ ਕੈਬਨਿਟ (New Punjab Cabinet) ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring) ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਸੀ। ਕੈਬਨਿਟ ਮੰਤਰੀ ਬਣੇ ਰਾਜਾ ਵੜਿੰਗ ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਵੱਲੋਂ ਕੀਤੇ ਕੰਮਾਂ ਦੀ ਖੂਬ ਸ਼ਲਾਘਾ ਕੀਤੀ ਹੈ। ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ 6 ਦਿਨ੍ਹਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਸੂਬੇ ਦੇ ਵਿੱਚੋਂ ਰੇਤ ਮਾਫੀਆ ਦਾ ਨਾਮੋ-ਨਿਸ਼ਾਨ ਖਤਮ ਕਰ ਦੇਵੇਗੀ ਜੋ 10 ਸਾਲ ਪਹਿਲਾਂ ਸੂਬੇ ਦੇ ਵਿੱਚ ਆਇਆ ਸੀ। ਇਸ ਮੌਕੇ ਰਾਜਾ ਵੜਿੰਗ (Raja Waring) ਨੇ ਕਿਹਾ ਕਿ ਸਮਾਂ ਘੱਟ ਹੋਣ ਕਾਰਨ ਉੁਨ੍ਹਾਂ ਦੀ ਸਰਕਾਰ ਅੱਗੇ ਬਹੁਤ ਚੁਣੌਤੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਘੱਟ ਸਮੇਂ ਦੇ ਵਿੱਚ ਡਬਲ ਕੰਮ ਕਰਨਗੇ। ਵੜਿੰਗ ਨੇ ਕਿਹਾ ਕਿ ਉਹ 24 ਘੰਟਿਆਂ ਦੇ ਵਿੱਚੋਂ 22 ਤੋਂ 21 ਘੰਟੇ ਕੰਮ ਕਰਨਗੇ।

ਇਹ ਵੀ ਪੜ੍ਹੋ:- ਪੰਜਾਬ ਸਰਕਾਰ ਦੀ ਬਿੱਲ ਮੁਆਫ਼ੀ ਯੋਜਨਾ ਨੂੰ ਲੱਗ ਸਕਦਾ ਗ੍ਰਹਿਣ

ETV Bharat Logo

Copyright © 2024 Ushodaya Enterprises Pvt. Ltd., All Rights Reserved.