ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਨਾਮਜ਼ਦ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਅਮਰੀਕਾ ਵਿਖੇ ਇਕ ਵਿਆਹ ਸਮਾਗਮ ਵਿੱਚ ਗਾਇਕ ਕਰਨ ਔਜਲਾ ਨਾਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਿਹਾ ਕਿ ਵੀਡੀਓ ਦੇਖ ਕੇ ਬਹੁਤ ਅਫਸੋਸ ਹੋਇਆ ਹੈ। ਪਹਿਲਾਂ ਦਿੱਲੀ ਪੁਲਿਸ ਦੀ ਇੱਕ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਅਨਮੋਲ ਬਿਸ਼ਨੋਈ ਨੂੰ ਡਿਟੇਨ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਗੋਲਡੀ ਬਰਾੜ ਦੇ ਡਿਟੇਨ ਵਾਲੀ ਗੱਲ ਵੀ ਝੂਠੀ ਨਿਕਲੀ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੇਸ਼ੱਕ ਪੰਜਾਬ ਪੁਲਿਸ ਵੱਲੋਂ ਅਤੇ ਦਿੱਲੀ ਦੀ ਸਪੈਸ਼ਲ ਸੈਲ ਦੀ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਇਸ ਤੋਂ ਇਲਾਵਾ ਅਨਮੋਲ ਬਿਸ਼ਨੋਈ ਸਚਿਨ ਥਾਪਨ ਵਿਦੇਸ਼ ਫਰਾਰ ਹੋ ਗਏ ਸਨ। ਇਸ ਤੋਂ ਇਲਾਵਾ ਵਿਦੇਸ਼ ਵਿੱਚ ਬਹਿ ਕੇ ਗੋਲਡੀ ਬਰਾੜ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਂਵਾਰੀ ਲਈ ਸੀ। ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਆਵਾਜ਼ ਉਠਾਈ ਗਈ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਇੱਕ ਰਿਪੋਰਟ ਵੀ ਜ਼ਾਰੀ ਕੀਤੀ ਸੀ ਕਿ ਅਨਮੋਲ ਬਿਸ਼ਨੋਈ ਨੂੰ ਵਿਦੇਸ਼ ਦੇ ਵਿੱਚ ਜਾ ਕੇ ਫੜ੍ਹ ਲਿਆ ਗਿਆ ਹੈ। ਪਰ ਬੀਤੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਵੀਡੀਓ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋਅ ਦੌਰਾਨ ਅਨਮੋਲ ਬਿਸ਼ਨੋਈ ਸਟੇਜ ਤੇ ਕਰਨ ਔਜਲਾ ਦੇ ਨਾਲ ਤਸਵੀਰਾਂ ਖਿਚਵਾਉਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਫਿਰ ਭਾਵੁਕ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ ਤੋ ਉਹ ਵੀ ਇਕ ਵੀਡੀਓ ਦੇਖ ਰਹੇ ਹਨ, ਜਿਸ ਵਿਚ ਅਨਮੋਲ ਬਿਸ਼ਨੋਈ 17 ਤਰੀਖ ਨੂੰ ਅਮਰੀਕਾ ਵਿਖੇ ਵਿਆਹ ਸਮਾਗਮ ਨੱਚ ਰਿਹਾ ਹੈ।
ਇਹ ਵੀ ਪੜ੍ਹੋ: Amritsar news : ਭਾਜਪਾ ਆਗੂ ਨੇ ਪੰਜਾਬ ਸਰਕਾਰ ਨੂੰ ਦੱਸਿਆ ਫੇਲ੍ਹ ਕਿਹਾ- ਲਾਗੂ ਹੋਵੇ ਰਾਸ਼ਟਰਪਤੀ ਰਾਜ
ਉਨ੍ਹਾਂ ਕਿਹਾ ਕਿ ਪਿੱਛੇ ਜ਼ਹਿਰ ਦਿੱਲੀ ਪੁਲਿਸ ਵੱਲੋਂ ਵੀ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਉਨ੍ਹਾਂ ਵੱਲੋਂ ਅਨਮੋਲ ਬਿਸ਼ਨੋਈ ਨੂੰ ਨਕਾਰਿਆ ਹੈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਜੋ ਕਿ ਝੂਠੀ ਨਿਕਲੀ ਅਤੇ ਅਨਮੋਲ ਬਿਸ਼ਨੋਈ ਦੇ ਡਿਟੇਨ ਕਰਨ ਵਾਲੀ ਖਬਰ ਵੀ ਝੂਠੀ ਹੈ ਉਨ੍ਹਾਂ ਕਿਹਾ ਕਿ ਮੈਂ ਤਾਂ ਸਰਕਾਰ ਤੇ ਹੈਰਾਨ ਹਾਂ ਕਿ ਉਹ ਕੁਝ ਸੋਚ ਕੇ ਸਟੇਟਮੈਂਟ ਦਿੰਦੇ ਹਨ ਜਾਂ ਫਿਰ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਉਸ ਦੇ ਪ੍ਰਸੰਸਕਾਂ ਨੂੰ ਬੁੱਧੂ ਬਣਾਉਣ ਦੇ ਲਈ ਅਜਿਹਾ ਕਰਦੇ ਹਨ। ਮੈਂ ਕਿਹਾ ਕਿ ਮੈਂ ਤਾਂ ਹੈਰਾਨ ਹਾਂ ਕਿ ਜੇਕਰ ਅਨਮੋਲ ਬਿਸ਼ਨੋਈ ਨੂੰ ਡਿਟੇਨ ਕੀਤਾ ਸੀ ਤਾਂ ਫਿਰ ਉਹ ਅਮਰੀਕਾ ਕਿਵੇਂ ਚਲਾ ਗਿਆ। ਅੱਜ ਤੱਕ ਸਰਕਾਰ ਤਾਂ ਲਾਰੈਂਸ ਦੀ ਇੰਟਰਵਿਊ ਦਾ ਪਤਾ ਨਹੀਂ ਕਰ ਸਕੀ ਕਿ ਉਹ ਕਿਸ ਜਗ੍ਹਾ ਹੋਈ ਹੈ।