ਮਾਨਸਾ : ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਇਨਸਾਫ ਦੀ ਗੁਹਾਰ ਲਾਉਂਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਦਰਦ ਇੱਕ ਵਾਰ ਫਿਰ ਝਲਕਿਆ ਹੈ। ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਨੇ ਘਰ ਵਿੱਚ ਆਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦਿਆਂ ਪੁਲਿਸ ਅਤੇ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ 10 ਤਰੀਕ ਮਾਨ ਯੋਗਾ ਹਾਈਕੋਰਟ ਦੇ ਵਿੱਚ ਹੈ। ਪਰ ਉਸ ਤੋਂ ਪਹਿਲਾਂ ਨੌ ਤਰੀਕ ਤੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਸ਼ਾਰਟ ਕੱਟ ਚਲਦੇ ਰਹਿਣਗੇ ਤਾਂ ਫਿਰ ਮੈਂ ਕਿਵੇਂ ਕਹਿ ਦੇਵਾਂ ਕਿ ਸਰਕਾਰ ਮੇਰੀ ਹੈ, ਬਲਕਿ ਇਹ ਸਰਕਾਰ ਗੁੰਡੇ ਬਦਮਾਸ਼ਾਂ ਦੀ ਹੈ।
ਗੈਂਗਸਟਰ ਬੋਲ ਰਹੇ ਨੇ ਕਿ ਸਾਡਾ ਕੋਈ ਕਸੂਰ ਨਹੀਂ: ਉਹਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਦੋ ਵਾਰ ਸੁ-ਮੋਟੋ ਅਤੇ ਦੋ ਵਾਰ ਆਦੇਸ਼ ਜਾਰੀ ਕਰਨ ਤੋਂ ਬਾਅਦ ਵੀ ਅਜੇ ਤੱਕ ਤੋਂ ਇੰਟਰਵਿਊ ਨਹੀਂ ਹਟਾਈ ਗਈ। ਉਹਨਾਂ ਕਿਹਾ ਕਿ ਮੇਰੇ ਪੁੱਤ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਪਰ ਅਦਾਲਤ ਵਿੱਚ ਜਾ ਕੇ ਇਹ ਗੈਂਗਸਟਰ ਬੋਲ ਰਹੇ ਨੇ ਕਿ ਸਾਡਾ ਕੋਈ ਕਸੂਰ ਨਹੀਂ। ਉਹਨਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਵੀ ਕੇਸ ਵਿੱਚ ਸ਼ਾਮਿਲ ਹਨ। ਪਰ ਅਦਾਲਤ ਵਿੱਚ ਬੋਲ ਰਹੇ ਨੇ ਕਿ ਸਾਡਾ ਸਿੱਧੂ ਨਾਲ ਕੋਈ ਵੀ ਝਗੜਾ ਨਹੀਂ ਸੀ ਜਦੋਂ ਕਿ 32 ਫਾਇਰ ਕਰਕੇ ਸਿੱਧੂ ਮੂਸੇ ਵਾਲਾ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਫਿਰ ਇਸ ਵਿੱਚ ਕਸੂਰ ਕਿਸ ਦਾ ਹੈ। ਉਹਨਾਂ ਸਵਾਲ ਚੁੱਕੇ ਕਿ ਜੇਕਰ ਇਹਨਾਂ ਨੇ ਮੇਰੇ ਪੁੱਤ ਨੂੰ ਕਤਲ ਨਹੀਂ ਕੀਤਾ ਤਾਂ ਫਿਰ ਕਾਤਲ ਕੌਣ ਹੈ ? ਕੌਣ ਹੈ ਉਹ, ਜਿਸਨੇ ਸਿੱਧੂ ਮੂਸੇ ਵਾਲਾ ਨੂੰ ਕਤਲ ਕੀਤਾ।
- CM ਯੋਗੀ, ਰਾਮ ਮੰਦਰ ਤੇ STF ADG ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਮਲਾ ਦਰਜ
- Weather Updates: ਸੰਘਣੀ ਧੁੰਦ ਤੇ ਠੰਢ ਵਿਚਾਲੇ ਨਵੇਂ ਸਾਲ ਦੀ ਸ਼ੁਰੂਆਤ, ਅਲਰਟ ਜਾਰੀ
- ਅਸੀਂ ਆਪਣੇ ਸ਼ਹੀਦਾਂ ਨੂੰ 'Rejected Categories' 'ਚ ਨਹੀਂ ਭੇਜ ਸਕਦੇ, ਸਾਨੂੰ ਭਾਜਪਾ ਦੀ NOC ਦੀ ਲੋੜ ਨਹੀਂ : ਭਗਵੰਤ ਮਾਨ
ਮੂਸੇਵਾਲਾ ਸੀ ਇੰਟਰਵਿਊ ਨਾ ਹਟਾਉਣ ਪਿੱਛੇ ਵੱਡੇ ਅਧਿਕਾਰੀ : ਉਹਨਾਂ ਕਿਹਾ ਕਿ ਅਦਾਲਤ ਦੇ ਵਿੱਚ ਚਾਰਜ ਫਰੇਮ ਨਹੀਂ ਹੋਣ ਦੇ ਰਹੇ ਅਤੇ ਹਰ ਵਾਰ ਨਵਾਂ ਬਹਾਨਾ ਬਣਾ ਕੇ ਅਦਾਲਤ ਦੇ ਵਿੱਚ ਪੇਸ਼ ਹੋ ਜਾਂਦੇ ਹਨ। ਇਸ ਵਾਰ ਤਾਂ ਉਮੀਦ ਸੀ ਕਿ ਚਾਰਜ ਫਰੇਮ ਹੋਵੇਗਾ ਪਰ ਐਨ ਮੌਕੇ 'ਤੇ ਆ ਕੇ ਮੁੱਕਰ ਗਏ ਕਿ ਸਾਡਾ ਸਿੱਧੂ ਮੂਸੇਵਾਲੇ ਨਾਲ ਕੋਈ ਝਗੜਾ ਨਹੀਂ ਸੀ ਅਤੇ ਨਾ ਹੀ ਉਸ ਦੇ ਕਤਲ ਵਿੱਚ ਸਾਡਾ ਕੋਈ ਹੱਥ ਹੈ। ਉਹਨਾਂ ਕਿਹਾ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਇਸ ਲਈ ਨਹੀਂ ਹਟਾਈ ਜਾ ਰਹੀ ਕਿਉਂਕਿ ਇਸ ਵਿੱਚ ਕਈ ਵੱਡੇ ਅਧਿਕਾਰੀਆਂ ਦਾ ਵੀ ਹੱਥ ਹੈ ਜੋ ਲੱਖਾਂ ਰੁਪਏ ਤਨਖਾਹ ਲੈਂਦੇ ਹਨ। ਉਹਨਾਂ ਕਿਹਾ ਕਿ ਮੈਨੂੰ ਇਨਸਾਫ ਦੀ ਉਮੀਦ ਨਹੀਂ ਕਿਉਂਕਿ ਇਸ ਅਦਾਲਤ ਦੇ ਉੱਪਰ ਇੱਕ ਪਰਮਾਤਮਾ ਦੀ ਅਦਾਲਤ ਵੀ ਹੈ ਜਿੱਥੇ ਇਨਸਾਫ ਜਰੂਰ ਹੋਵੇਗਾ।