ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਪੰਜ ਤੱਤਾ ਵਿੱਚ ਵਿਲੀਨ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਮੂਸਾਗੜ੍ਹ ਵਿਖੇ ਉਨ੍ਹਾਂ ਦੇ ਖੇਤਾਂ ਵਿੱਚ ਪ੍ਰਕਾਸ਼ ਕੀਤਾ ਗਿਆ। ਮੂਸੇਵਾਲਾ ਦੇ ਅੰਤਿਮ ਸੰਸਕਾਰ ਵਿੱਚ ਉਸਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਆ ਗਈ, ਜੋ ਉਸਦੀ ਇੱਕ ਆਖਰੀ ਝਲਕ ਵੇਖਣਾ ਚਾਹੁੰਦੇ ਸਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਸਟਾਰ ਗਾਇਕ ਪੁੱਤਰ ਨੂੰ ਵਿਦਾਇਗੀ ਦੇਣ ਆਏ ਸੈਂਕੜੇ ਸਰੋਤਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ।
ਉਨ੍ਹਾਂ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਪੁੱਤ ਦਾ ਸੰਸਕਾਰ ਉਨ੍ਹਾਂ ਦੇ ਖੇਤ ਵਿੱਚ ਕੀਤਾ ਜਾਵੇ। ਇਸ ਨੂੰ ਲੈ ਕੇ ਆਈਜੀ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤਾ ਗਿਆ ਅਤੇ ਪਿੰਡ ਵਿੱਚ ਆਈ ਲੱਖਾਂ ਦੀ ਭੀੜ ਨੂੰ ਦੇਖਦਿਆ ਆਈਜੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ ਕੀਤੀ ਹੈ।
ਪਿਤਾ ਨੇ ਪੱਗ ਲਾਹ ਕੇ ਕੀਤਾ ਲੋਕਾਂ ਦਾ ਧੰਨਵਾਦ ਕੀਤਾ, ਬਲੂੰਦਰਿਆ ਗਿਆ ਸਭ ਦਾ ਹਿਰਦਾ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਪੰਜ ਤੱਤਾ ਵਿੱਚ ਵਿਲੀਨ ਹੋ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਮੂਸਾਗੜ੍ਹ ਵਿਖੇ ਉਨ੍ਹਾਂ ਦੇ ਖੇਤਾਂ ਵਿੱਚ ਪ੍ਰਕਾਸ਼ ਕੀਤਾ ਗਿਆ। ਮੂਸੇਵਾਲਾ ਦੇ ਅੰਤਿਮ ਸੰਸਕਾਰ ਵਿੱਚ ਉਸਦੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਆ ਗਈ, ਜੋ ਉਸਦੀ ਇੱਕ ਆਖਰੀ ਝਲਕ ਵੇਖਣਾ ਚਾਹੁੰਦੇ ਸਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਆਪਣੇ ਸਟਾਰ ਗਾਇਕ ਪੁੱਤਰ ਨੂੰ ਵਿਦਾਇਗੀ ਦੇਣ ਆਏ ਸੈਂਕੜੇ ਸਰੋਤਿਆਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਪਿਤਾ ਨੇ ਆਪਣੀ ਪੱਗ ਲਾਹ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਰਿਹਾਇਸ਼ ਵਿਖੇ ਸਮਰਥਕਾਂ ਦੀ ਭੀੜ: ਸਿੱਧੂ ਮੂਸੇਵਾਲਾ ਦੇ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਰਿਹਾਇਸ਼ ਵਿਖੇ ਸਮਰਥਕਾਂ ਦੀ ਭੀੜ ਲੱਗ ਗਈ ਹੈ। ਲੱਖਾਂ ਸਮਰਥਰ ਅੱਜ ਉਨ੍ਹਾਂ ਦੇ ਪਿੰਡ ਪਹੁੰਚੇ। ਇਨ੍ਹਾਂ ਵਿੱਚ ਬਹੁਤੇ ਸਮਰਥਕ ਭਾਵੁਕ ਹਨ ਅਤੇ ਅੱਜ ਤੋਂ ਬਾਅਦ ਦੋਬਾਰਾ ਕਦੇ ਨਾਂ ਵਿੱਖਣ ਨੂੰ ਲੈ ਕੇ ਅੰਦਰੋਂ ਟੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ।
ਬਜੁਰਗ ਪਿਤਾ ਨੂੰ ਲਿਆਉਣਾ ਪਿਆ ਜਵਾਨ ਪੁੱਤ ਦਾ ਮ੍ਰਿਤਕ ਸਰੀਰ: ਮਾਨਸਾ ਹਸਪਤਾਲ ਤੋਂ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਲੈਣ ਉਨ੍ਹਾਂ ਦੇ ਪਰਿਵਾਰ ਸਵੇਰੇ ਹੀ ਪਹੁੰਚ ਗਿਆ ਸੀ। ਉਨ੍ਹਾਂ ਦੇ ਬਜੁਰਗ ਪਿਤਾ ਨੂੰ ਡਾਕਟਰਾਂ ਵੱਲੋਂ ਜਵਾਨ ਪੁੱਤ ਦਾ ਮ੍ਰਿਤਰ ਸਰੀਰ ਲੈਣਾ ਪਿਆ। ਇਹ ਦੁੱਖ ਭਰਾ ਦ੍ਰਿਸ਼ ਦੇਖ ਲੋਕਾਂ ਦਾ ਦਿਲ ਪਸੀਜ ਗਿਆ।
ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ: ਪੋਸਟਮਾਰਟਮ ਰਿਪੋਰਟ ’ਚ ਇਹ ਖੁਲਾਸਾ ਹੋਇਆ ਕਿ ਸਿੱਧੂ ਨੂੰ ਹਮਲੇ ਦੌਰਾਨ 7 ਗੋਲੀਆਂ ਵੱਜੀਆਂ ਸਨ ਅਤੇ ਉਨ੍ਹਾਂ ਵਿੱਚੋਂ 6 ਗੋਲੀਆਂ ਉਨ੍ਹਾਂ ਦੇ ਸਰੀਰ ਵਿੱਚੋਂ ਆਰ-ਪਾਰ ਹੋ ਗਈਆਂ ਸਨ। ਇੱਕ ਗੋਲੀ ਡਾਕਟਰਾਂ ਨੇ ਪੋਸਟਮਾਰਟਮ ਦੌਰਾਨ ਸਰੀਰ 'ਚੋਂ ਕੱਢੀ ਹੈ। ਉਨ੍ਹਾਂ ਦੇ ਸਰੀਰ ਕੁਲ੍ਹ 24 ਸੱਟਾਂ ਦੇ ਨਿਸ਼ਾਨ ਸਨ।
ਕਈ ਕਾਂਗਰਸੀ ਆਗੂ ਮੌਕੇ ’ਤੇ ਮੌਜੂਦ: ਸਿੱਧੂ ਦੇ ਅੰਤਿਮ ਸਫ਼ਰ ਵਿੱਚ ਸ਼ਾਮਲ ਹੋਣ ਲਈ ਕਈ ਕਾਂਗਰਸੀ ਆਗੂ ਪੁੱਜੇ ਹਨ ਅਤੇ ਇਸ ਦੁੱਖ ਦੀ ਘੜੀ ਵੇਲੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਇਸ ਸਮੇਂ ਭਾਵੂਕ ਹੁੰਦਿਆ ਹੋਏ ਕਾਂਗਰਸ ਸੂਬਾ ਪ੍ਰਧਾਨ ਰਾਜਾ ਸਿੰਘ ਵੜਿੰਗ ਨੇ ਲਿੱਖਿਆ 'ਸਿੱਧੂ ਦੁਨੀਆ ਵਿੱਚੋਂ ਚਲਾ ਗਿਆ ਪਰ ਦਿਲਾਂ ਵਿੱਚ ਹਮੇਸਾਂ ਰਹੇਗਾ'। ਇਸ ਵੇਲੇ ਸਾਬਕਾ ਜੇਲ੍ਹ ਮੰਤਰੀ ਰੰਧਾਵਾ ਅਤੇ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਵੀ ਉਨ੍ਹਾਂ ਦੇ ਪਿੰਡ ਪਹੁੰਚੇ ਹਨ।
ਪਿੰਡ ਜਵਾਰਕੇ 'ਚ ਹੋਇਆ ਸੀ ਹਮਲਾ : 29 ਮਈ ਦੀ ਦੁਪਹਿਰ ਨੂੰ ਮਾਨਸਾ ਦੇ ਪਿੰਡ ਜਵਾਹਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਦਿਨ ਦਿਹਾੜੇ ਗੋਲੀ ਲੱਗਣ ਦੀ ਖ਼ਬਰ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਥੋੜੀ ਦੇਰ ਬਾਅਦ ਖਬਰ ਮਿਲਦੀ ਹੈ ਕਿ ਸਿੱਧੂ ਮੂਸੇ ਵਾਲੇ ਦੀ ਮੌਤ ਹੋ ਗਈ ਸੀ। ਬਾਅਦ 'ਚ ਚਸ਼ਮਦੀਦਾਂ ਨੇ ਦੱਸਿਆ ਕਿ ਸਿੱਧੂ 'ਤੇ ਵੱਡਾ ਹਮਲਾ ਹੋੋਇਆ ਸੀ ਜਿਸ ਵਿੱਚ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ ਹੈ।
ਪ੍ਰਸ਼ੰਸਕਾਂ ਨੇ ਲਗਾਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ: ਮੂਸੇਵਾਲਾ ਦਾ ਸਸਕਾਰ ਕਰਨ ਵਾਲੀ ਥਾਂ 'ਤੇ 'ਮੁਰਦਾਬਾਦ' ਦੇ ਨਾਅਰੇ ਲਾਏ ਗਏ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸੁਰੱਖਿਆ ਹਟਾਏ ਜਾਣ ਅਤੇ ਸੂਚਨਾ ਜਨਤਕ ਕੀਤੇ ਜਾਣ 'ਤੇ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ।
ਇਸ ਤੋਂ ਪਹਿਲਾਂ ਅੱਜ ਮੂਸੇਵਾਲਾ ਦੀ ਮਾਂ ਨੇ ਬੇਟੇ ਨੂੰ ਅੰਤਿਮ ਦਰਸ਼ਨਾਂ ਲਈ ਤਿਆਰ ਕੀਤਾ। ਉਨ੍ਹਾਂ ਨੇ ਆਪਣੇ ਬੇਟੇ ਦੇ ਵਾਲ ਸੰਵਾਰੇ ਅਤੇ ਪਿਤਾ ਨੇ ਆਪਣੇ ਪੁੱਤਰ ਦੇ ਪੱਗ ਬੰਨੀ। ਉਸ ਤੋਂ ਬਾਅਦ ਸਿੱਧੂ ਦੇ ਸਿਰ 'ਤੇ ਸਜਾਇਆ ਗਿਆ। ਅਪ੍ਰੈਲ ਮਹੀਨੇ 'ਚ ਹੀ ਉਨ੍ਹਾਂ ਦਾ ਵਿਆਹ ਹੋਣਾ ਸੀ। ਮਾਂ-ਬਾਪ ਆਪਣੇ ਪੁੱਤਰ ਨੂੰ ਪਏ ਨੂੰ ਦੇਖਦੇ ਰਹੇ, ਜਿਨ੍ਹਾਂ ਨੂੰ ਦੇਖਕੇ ਉੱਥੇ ਮੌਜ਼ੂਦ ਸਾਰੇ ਲੋਕਾਂ ਦੀਆਂ ਅੱਖਾਂ ਭਰ ਆਈਆਂ।
5911 ’ਤੇ ਮੂਸੇਵਾਲਾ ਦਾ ਅੰਤਿਮ ਸਫ਼ਰ: ਸਿੱਧੂ ਮੂਸੇਵਾਲੇ ਦਾ ਅੰਤਿਸ ਸਫ਼ਰ ਐਚ.ਐਮ.ਟੀ ਟਰੈਕਟਕ 5911 ’ਤੇ ਕੀਤਾ ਗਿਆ। ਸਿੱਧੂ ਨੂੰ ਪਿੰਡ ਨਾਲ ਬਹੁਤ ਪਿਆਰ ਸੀ ਅਤੇ ਉਨ੍ਹਾਂ ਵੱਲੋਂ ਸਟੇਜ ਅਤੇ ਬਹੁਤਿਆਂ ਇੰਟਰਵਿਯੂਜ ਵਿੱਚ ਵੀ 5911 ਦਾ ਜਿਰਕ ਮਿਲਦਾ ਹੈ। ਉਨ੍ਹਾਂ ਨੂੰ 5911 ਦਾ ਬਹੁਤ ਸ਼ੌਕ ਸੀ ਉਸ ਨੂੰ ਦੇਖਦਿਆ ਹੋਏ ਉਨ੍ਹਾਂ ਦੀ ਅੰਤਿਸ ਸਫ਼ਰ 5911 'ਤੇ ਹੀ ਕਰਵਾਇਆ ਗਿਆ।
ਇਹ ਵੀ ਪੜ੍ਹੋ: ਮੂਸੇਵਾਲੇ ਦਾ ਆਖ਼ਰੀ ਸਫ਼ਰ : ਥੋੜ੍ਹੀ ਦੇਰ 'ਚ ਹੋਵੇਗਾ ਸਿੱਧੂ ਦਾ ਸਸਕਾਰ, ਵੇਖੋ Live ਤਸਵੀਰਾਂ