ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਬੇਵਕਤੀ ਮੌਤ ਤੋਂ ਬਾਅਦ ਉਹਨਾਂ ਨੂੰ ਚਾਹੁਣ ਵਾਲੇ ਲੋਕ ਹਰ ਰੋਜ਼ ਬੜੀ ਭਾਰੀ ਗਿਣਤੀ ਵਿੱਚ ਸਿੱਧੂ ਮੂਸੇ ਵਾਲਾ Sidhu Moosewala ਦੇ ਘਰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੇ ਹਨ। ਜਿੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ Sidhu Moosewala father Balkaur Singh ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੇ ਵੀ ਬੌਖਲਾਹਟ ਵਿਚ ਨਹੀਂ ਆਉਣਾ ਅਤੇ ਆਪਾਂ ਵਧੀਆ ਤਰੀਕੇ ਨਾਲ ਲੜਾਈ Sidhu Moosewala fight for justice will continue ਲੜਾਂਗੇ ਅਤੇ ਜਿੱਥੇ ਵੀ ਜਾਣਾ ਪਿਆ, ਉਥੇ ਤੱਕ ਪਹੁੰਚਾਂਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੱਧੂ Sidhu Moosewala ਦਾ ਸੁਪਨਾ ਸੀ ਕਿ ਪਿੰਡ ਮੂਸੇ ਵਿੱਚ ਇੱਕ ਆਧੁਨਿਕ ਸਹੂਲਤਾਂ ਵਾਲਾ hospital with modern facilities in village Moosa ਹਸਪਤਾਲ ਬਣਾਇਆ ਜਾਵੇ, ਜਿੱਥੇ ਹਰ ਬਿਮਾਰੀ ਦਾ ਆਸਾਨੀ ਨਾਲ ਇਲਾਜ ਹੋ ਸਕੇ, ਪਰ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ।
ਇਸ ਦੌਰਾਨ ਹੀ ਬਲਕੌਰ ਸਿੰਘ Sidhu Moosewala father Balkaur Singh ਨੇ ਬੋਲਦਿਆ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਉੱਤੇ ਮਾੜਾ ਸਮਾਂ ਚੱਲਦੇ ਨੂੰ 4-5 ਮਹੀਨੇ ਹੋ ਗਏ ਹਨ ਅਤੇ ਪਿਛਲੇ ਦਿਨੀਂ ਕੱਢੇ ਗਏ ਕੈਂਡਲ ਮਾਰਚ ਲਈ ਮੈਂ ਆਪਣੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਸਭ ਨੇ ਸਾਡਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਾਫੀ ਲੰਬੀ ਜਾਵੇਗੀ, ਕਿਉਂਕਿ ਬਾਹਰੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਹੈ, ਇਸ ਲਈ ਜ਼ਿਆਦਾ ਸਮਾਂ ਲੱਗਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਆਪਾਂ ਵੀ ਜਾਬਤੇ ਵਿੱਚ ਰਹਿ ਕੇ ਇਸ ਦਾ ਇੰਤਜ਼ਾਰ ਕਰਾਂਗੇ ਅਤੇ ਇਨਸਾਫ਼ ਲੈ ਕੇ ਛੱਡਾਂਗੇ, ਜੋ ਕਿ ਸਾਡਾ ਅਧਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਨਾ ਮਿਲਣ ਵਾਲੀ ਗੱਲ ਤੁਸੀ ਦਿਮਾਗ ਵਿੱਚੋਂ ਕੱਢ ਦੇਵੋ ਕਿਉਂਕਿ ਇਹ ਕਤਲ ਇਕ ਸਾਧ ਬੰਦੇ ਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੁਰਮ ਦੀ ਵੀ ਇੱਕ ਹੱਦ ਹੁੰਦੀ ਹੈ, ਪਰ ਇਹਨਾਂ ਨੇ ਸਾਰੀਆਂ ਹੱਦਾਂ ਤੋੜ ਦਿੱਤੀਆਂ ਅਤੇ ਇਕ ਭਲੇਮਾਣਸ ਬੰਦੇ ਨੂੰ ਮਾਰ ਦਿੱਤਾ ਜਿਸਨੂੰ ਕੋਈ ਵੀ ਖੌਫ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੇ ਮਨ ਵਿੱਚ ਇਕ ਫ਼ੀਸਦੀ ਵੀ ਦੁਸ਼ਮਣੀ ਵਾਲਾ ਕੋਈ ਵਿਚਾਰ ਚੱਲਦਾ ਹੁੰਦਾ ਤਾਂ ਉਹ ਬਾਥਰੂਮ ਚੱਪਲਾਂ ਪਾ ਕੇ ਘਰੋਂ ਸ਼ਹਿਰ ਨਾਂ ਜਾਂਦਾ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮੇਰਾ ਇਸ ਦੁਨੀਆ ਉੱਤੇ ਕੋਈ ਵੀ ਦੁਸ਼ਮਣ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਨੇ 28 ਸਾਲ ਜ਼ਿੰਦਗੀ ਆਪਣੇ ਮਾਪਿਆਂ ਲਈ ਜਿਉਂਈ ਸੀ ਅਤੇ ਜਿਸ ਤਰ੍ਹਾਂ ਉਹ ਮੈਨੂੰ ਆਪਣੇ ਮਨਸੂਬੇ ਦੱਸਦਾ ਹੁੰਦਾ ਸੀ, ਉਸਦੀ ਇਹ ਇੱਛਾ ਸੀ ਕਿ ਮੈਂ ਆਪਣੇ ਹਲਕੇ ਦਾ ਅਤੇ ਆਪਣੇ ਇਲਾਕੇ ਦਾ ਪੁੱਤ ਬਣ ਕੇ ਦਿਖਾਵਾਂ। ਉਨ੍ਹਾਂ ਕਿਹਾ ਕਿ ਸਿੱਧੂ ਸ਼ੁਰੂ ਤੋਂ ਖੁਦ ਨੂੰ ਟਿੱਬਿਆਂ ਦਾ ਪੁੱਤ ਦੱਸਦਾ ਸੀ ਅਤੇ ਇਸਦਾ ਜਿਕਰ ਉਹ ਆਪਣੇ ਗੀਤਾਂ ਵਿੱਚ ਵੀ ਅਕਸਰ ਕਰਦਾ ਸੀ। ਉਨ੍ਹਾਂ ਕਿਹਾ ਕਿ ਆਪਣੇ ਪੱਛੜੇ ਹੋਏ ਇਲਾਕੇ ਦਾ ਦਾਗ ਧੋਣ ਲਈ ਸਿੱਧੂ ਦੇ ਕੁਝ ਯਤਨ ਵੀ ਕੀਤੇ ਅਤੇ ਜੇਕਰ ਉਸ ਨੂੰ ਦੋ ਚਾਰ ਸਾਲ ਦਾ ਸਮਾਂ ਹੋਰ ਮਿਲ ਜਾਂਦਾ ਤਾਂ ਮਾਨਸਾ ਜਿਲੇ ਦੀ ਤਸਵੀਰ ਕੁਝ ਹੋਰ ਹੀ ਹੋਣੀ ਸੀ।
ਉਹਨਾਂ ਕਿਹਾ ਕਿ ਸ਼ਾਇਦ ਉਸ ਨੂੰ ਦਿਖਾਈ ਦੇ ਰਿਹਾ ਸੀ ਕਿ ਮੇਰੇ ਕੋਲ ਸਮਾਂ ਘੱਟ ਹੈ ਅਤੇ ਇਸੇ ਕਰਕੇ ਉਸ ਨੇ ਗਾਇਕੀ, ਫਿਲਮਾਂ ਅਤੇ ਰਾਜਨੀਤੀ ਵਿੱਚ ਵੀ ਕੰਮ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਦਾ ਉਸਦਾ ਮਕਸਦ ਇਹੀ ਸੀ ਕਿ ਜੇ ਮੈਂ ਰਾਜਨੀਤੀ ਵਿਚ ਹੋਇਆ ਤਾਂ ਆਪਣੇ ਪੈਸੇ ਅਤੇ ਰਾਜਨੀਤਿਕ ਤਾਕਤ ਨਾਲ ਲੋਕਾਂ ਦੇ ਕੰਮ ਜਲਦੀ ਕਰਵਾ ਸਕਾਂਗਾ।
ਉਨ੍ਹਾਂ ਕਿਹਾ ਕਿ ਗੈਂਗਸਟਰ ਸਰਕਾਰੀ ਮਹਿਮਾਨ ਬਣ ਕੇ ਸਾਰੇ ਹੀ ਕਾਨੂੰਨਾਂ ਦਾ ਫਾਇਦਾ ਚੁੱਕ ਰਹੇ ਹਨ, ਜੋ ਆਮ ਲੋਕਾਂ ਲਈ ਬਣੇ ਹਨ। ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਨੇ ਸਾਡੇ ਆਮ ਲੋਕਾਂ ਨੂੰ ਸੁਰੱਖਿਆ ਦੇਣੀ ਸੀ ਜਿਹੜੇ ਆਪਣਾ ਪਰਿਵਾਰ ਪਾਲਣ ਲਈ ਜੀ ਤੋੜ ਮਿਹਨਤ ਕਰ ਰਹੇ ਹਨ ਇਹ ਸੁਰੱਖਿਆ ਲਾਰੈਂਸ ਬਿਸ਼ਨੋਈ ਅਤੇ ਜੱਗੂ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਤੇ ਕਈ-ਕਈ ਪਰਚੇ ਦਰਜ ਹਨ।
ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਜਦੋਂ ਇਹ ਸੰਵਿਧਾਨ ਲਿਖਿਆ ਹੋਵੇਗਾ ਤਾਂ ਇਹ ਨਹੀਂ ਸੋਚਿਆ ਕੌਣ ਆ ਕੇ ਇਸ ਦੀ ਵਰਤੋਂ ਕਦੇ ਇਸ ਤਰ੍ਹਾਂ ਹੋਵੇਗੀ।ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਅੱਜ ਪੰਜਾਬੀ ਗਾਇਕਾ ਸਟੇਜਾਂ ਉਪਰ ਥਾਪੀਆਂ ਮਾਰਦੇ ਹਨ ਉਸ ਨਾਲ ਮੈਨੂੰ ਬਹੁਤ ਦੁੱਖ ਹੁੰਦਾ ਹੈ ਸਿੱਧੂ ਨਾਲ ਇੰਡਸਟਰੀ ਵਿੱਚ ਕੋਈ ਨਹੀਂ ਸੀ ਉਹ ਕੱਲਾ ਹੀ ਕੰਮ ਕਰਦਾ ਸੀ ਥਾਪੀ ਸਟੇਜ ਤੇ ਸਿੱਧੂ ਦੀ ਸੀ ਤੇ ਕੱਬਡੀ ਦੇ ਮੈਦਾਨ ਵਿੱਚ ਥਾਪੀ ਖਿਡਾਰੀ ਤੂੰ ਅਤੇ ਪੜ੍ਹਾਈ ਵਿੱਚ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀ ਆਪਣੀ ਜਿੱਤ ਦਾ ਪ੍ਰਤੀਕ ਲਈ ਮਾਰਦੇ ਹਨ।
ਇਹ ਵੀ ਪੜੋ:- ਇਸ ਸਹਿਰ ਵਿੱਚ ਥਾਂ ਥਾਂ ਤੇ ਲਿਖੇ ਮਿਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ