ਮਾਨਸਾ: ਸਿੱਧੂ ਮੂਸੇਵਾਲਾ (Sidhu Moosewala Fans) ਦੀ ਹਵੇਲੀ ਦੇ ਵਿੱਚ ਹਰ ਦਿਨ ਦੇਸ਼ਾਂ ਵਿਦੇਸ਼ਾਂ ਵਿੱਚੋਂ ਉਸ ਦੇ ਪ੍ਰਸ਼ੰਸਕਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੂਸੇਵਾਲਾ ਦੇ ਚਾਹਣ ਵਾਲਿਆਂ ਵੱਲੋਂ ਕੋਈ ਨਾ ਕੋਈ ਚੀਜ਼ ਉਸ ਦੀ ਯਾਦ 'ਚ ਉਸ ਦੇ ਮਾਪਿਆਂ ਨੂੰ ਭੇਂਟ ਕੀਤੀ ਜਾਂਦੀ ਹੈ। ਹੁਣ ਮੂਸੇਵਾਲਾ ਦੇ ਫੈਨਸ ਵੱਲੋਂ ਮੂਸੇਵਾਲਾ ਦੀਆਂ ਤਸਵੀਰਾਂ ਬਣਾ ਕੇ ਉਸ ਦੇ ਮਾਪਿਆਂ ਨੂੰ ਦਿੱਤੀਆਂ ਗਈਆਂ ਹਨ। ਲਖਵੀਰ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਉਸ ਦੇ ਪਿਤਾ ਦੀ ਵੀ ਫੋਟੋ ਬਣਾਈ ਗਈ ਹੈ। ਇਹ ਪਰਿਵਾਰ ਦਿੱਲੀ ਤੋਂ ਮੂਸੇ ਪਿੰਡ ਆਇਆ ਹੈ।
ਲਖਬੀਰ ਦਾ ਮੂਸੇਵਾਲਾ ਲਈ ਪਿਆਰ: ਲਖਬੀਰ (Moosewala Fans) ਨੇ ਦੱਸਿਆ ਨੇ ਕਿਹਾ ਕਿ ਉਹ 2017 ਤੋਂ ਹੀ ਮੂਸੇਵਾਲਾ ਦਾ ਫੈਨ ਹੈ ਅਤੇ 2017 ਤੋਂ ਹੀ ਉਸ ਦੀਆਂ ਤਸਵੀਰਾਂ ਬਣਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੂਸੇਵਾਲਾ ਦੇ ਗੀਤਾਂ ਨਾਲ ਉਹ ਉਤਸ਼ਾਹਿਤ ਹੁੰਦਾ ਹੈ।ਇਸ ਦੇ ਨਾਲ ਹੀ ਸਿੱਧੂ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੀ ਇਸ ਪਰਿਵਾਰ ਨੇ ਤਾਰੀਫ਼ ਕੀਤੀ ਤੇ ਆਖਿਆ ਕਿ ਉਹ ਬਹੁਤ ਵਧੀਆ ਇਨਸਾਨ ਸੀ ਅਤੇ ਹਮੇਸ਼ਾਂ ਹੀ ਲੋਕਾਂ ਦੀ ਸੇਵਾ 'ਚ ਲੱਗਿਆ ਰਹਿੰਦਾ ਸੀ।
- Anantnag Encounter: ਅਨੰਤਨਾਗ ਅੱਤਵਾਦੀ ਹਮਲੇ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਇਲਾਕੇ 'ਚ ਸੋਗ ਦੀ ਲਹਿਰ, ਪਰਿਵਾਰ ਦਾ ਰੋ ਰੋ ਬੁਰਾ ਹਾਲ
- Colonel Manpreet Singh: ਪਰਿਵਾਰ ਤੋਂ ਹੀ ਮਿਲੀ ਸੀ ਕਰਨਲ ਮਨਪ੍ਰੀਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜਤੀ, ਇਥੇ ਸ਼ਹੀਦ ਦੇ ਜੀਵਨ ਬਾਰੇ ਜਾਣੋ
- PAU Kisan Mela Ludhiana : ਪੀਏਯੂ ਕਿਸਾਨ ਮੇਲੇ 'ਚ ਖਿੱਚ ਦਾ ਕੇਂਦਰ ਬਣੀ ਲਾਲ ਭਿੰਡੀ, ਵੇਖੋ ਕੀ ਹੈ ਇਸ ਭਿੰਡੀ ਦੀ ਖਾਸੀਅਤ ਅਤੇ ਫਾਇਦੇ
ਰੀਆ ਨੇ ਮੂਸੇਵਾਲਾ ਲਈ ਕੀ ਆਖਿਆ: ਲਖਬੀਰ ਦੀ ਭੈਣ ਰੀਆ ਨੇ ਆਖਿਆ ਕਿ ਸਾਡਾ ਸਾਰਾ ਪਰਿਵਾਰ ਮੂਸੇਵਾਲਾ ਨੂੰ ਬਹੁਤ ਪਿਆਰ ਕਰਦਾ ਹੈ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਦੇ ਪਿੰਡ ਆਵਾਂਗੇ। ਰੀਆ ਮੁਤਾਬਿਕ ਲਖਬੀਰ ਸ਼ੁਰੂ ਤੋਂ ਹੀ ਮੂਸੇਵਾਲਾ ਨੂੰ ਪਸੰਦ ਕਰਦਾ ਸੀ ਕਿਉਂਕਿ ਉਨ੍ਹਾਂ ਦੇ ਗੀਤ ਸੁਣਕੇ ਸੇਧ ਮਿਲਦੀ ਸੀ ਅਤੇ ਕਾਮਯਾਬੀ ਹਾਸਿਲ ਕਰਨ ਦਾ ਜਜ਼ਬਾ ਪੈਦਾ ਹੁੰਦਾ ਸੀ।ਉਨ੍ਹਾਂ ਆਖਿਆ ਕਿ ਇੱਥੇ ਆ ਕੇ ਦੇਖਿਆ ਤਾਂ ਲੱਗਿਆ ਹੀ ਨਹੀਂ ਕਿ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਸਿੱਧੂ ਨੂੰ ਪਿਆਰ (Moosewala Fans) ਕਰਨ ਵਾਲੇ ਰੋਜ਼ ਉਸ ਦੇ ਪਿੰਡ ਆ ਰਹੇ ਹਨ। ਰੀਆ ਨੇ ਦੱਸਿਆ ਕਿ ਮੂਸੇਵਾਲਾ ਦੇ ਗੀਤ ਦਿਨ ਰਾਤ ਉਨ੍ਹਾਂ ਦੇ ਘਰ ਚੱਲਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੂਸੇਵਾਲਾ ਲਈ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ।