ਮਾਨਸਾ: ਅੱਜ ਦੀਵਾਲੀ ਮੌਕੇ ਮਰਹੂਮ ਸਿਧੂ ਮੂਸੇਵਾਲਾ ਦੇ ਪਿੰਡ ਕਾਲੀ ਦੀਵਾਲੀ ਮਨਾਈ ਗਈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ "ਫ਼ਰਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਆਪਣਾ ਪੁੱਤ ਸ਼ੁਭਦੀਪ ਸਿੰਘ ਤੇ ਹੋਰ 2 ਗਭਰੂ ਕੱਬਡੀ ਖਿਡਾਰੀ ਸੰਦੀਪ ਅਤੇ ਅਦਾਕਾਰ ਦੀਪ ਸਿੱਧੂ ਨੂੰ ਅਸੀ ਗੁਆਂ ਚੁੱਕੇ ਹਾਂ, ਪਰ ਮੈਨੂੰ ਨਹੀਂ ਲੱਗਦਾ ਇਨਸਾਫ ਮਿਲੇਗਾ, ਕਿਉਂਕਿ ਗੈਂਗਸਟਰਾਂ ਨਾਲ ਪ੍ਰਸ਼ਾਸਕ ਲੋਕ ਵੀ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਗੋਲੀ ਮਾਰਨ ਵਾਲਾ ਗਈ ਗੋਲੀ ਦਾ (Black Diwali In sidhu Moose wala village) ਹੱਕਦਾਰ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਇਹ ਕੰਮ ਕਦੇ ਗੈਂਗਸਟਰਾਂ ਦਾ ਨਹੀਂ ਇਸ ਦੇ ਨਾਲ ਰਾਜਨੀਤਕ ਅਤੇ ਪ੍ਰਸ਼ਾਸਕ ਲੋਕ ਵੀ ਰਲੇ ਹੋਏ ਹਨ। ਮੈਨੂੰ ਨਹੀਂ ਲੱਗਦਾ ਇਨਸਾਫ਼ ਮਿਲੇਗਾ ਜਿਸ ਲਈ ਤੁਸੀਂ ਲੋਕ ਸਾਡਾ ਸਾਥ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ।"
ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਹਲਕੇ ਦਾ ਵੀ ਇੱਕ ਗੈਂਗਸਟਰ ਬਣਿਆ ਹੈ ਜਿਸ ਦੇ ਥੱਲੇ 14 ਤੋਂ 15 ਲੋਕ ਕੰਮ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਸਿਰਫ ਤੁਹਾਡੇ ਸਾਰਿਆਂ ਦੀ ਆਉਣ ਤੇ ਗੱਲਬਾਤ ਕਰਨ ਲਈ ਹੀ ਬੁਲਾਇਆ ਗਿਆ ਸੀ ਅਤੇ ਨਾਲ ਹੀ ਸਿੱਧੂ ਦੇ ਕਤਲ ਨੂੰ ਪੰਜ ਮਹੀਨੇ ਹੋ ਗਏ ਸਨ ਅਤੇ ਜਿਸ ਦੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਅਸੀਂ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਸੀ। ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ ਇਕ ਪ੍ਰਣ ਕਰੀਏ ਕਿ ਜੋ ਕੰਮ ਅਧੂਰਾ ਹੈ, ਉਸ ਨੂੰ ਪੂਰਾ ਕਰਨਾ ਹੈ, ਕਿਉਂਕਿ ਸੁਖਦੀਪ ਸਿੰਘ ਸਿੱਧੂ ਵਾਪਿਸ ਨਹੀਂ ਆ ਸਕਦਾ, ਪਰ ਅਸੀਂ ਹੋਰ ਸ਼ੁਭਦੀਪ ਸਿੰਘ ਸਿੱਧੂ ਬਚਾ ਸਕਦੇ ਹਨ।
ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਤੁਸੀਂ ਹੰਭਲਾ ਮਾਰਨਗੇ ਤਾਂ ਅਸੀਂ ਸਰਕਾਰਾਂ ਨੂੰ ਵੀ ਚੁੱਕਾ ਦੇਵਾਂਗੇ ਅਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜੇਕਰ ਕੋਈ ਕਿਸੇ ਦੇ ਗੋਲੀ ਮਾਰਦਾ ਹੈ, ਤਾਂ ਉਹ ਵੀ ਗੋਲੀ ਦਾ ਹੱਕਦਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ "ਦੋਸ਼ੀ ਅਦਾਲਤਾਂ ਤੋਂ ਅਤੇ ਹਰ ਪਾਸਿਓਂ ਹਮਦਰਦੀ ਪ੍ਰਗਟ ਕਰ ਲੈਂਦਾ ਹੈ ਅਤੇ ਇਨ੍ਹਾਂ ਲੋਕਾਂ ਦੀ ਦਿਨ ਬ ਦਿਨ ਬੇਦਰਦੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਵਾਪਿਸ ਨਹੀਂ ਆਉਣਾ, ਪਰ ਅੱਜ ਅਸੀਂ ਹੋਰ ਸਿਧਾਂਤਾਂ ਨੂੰ ਬਚਾਉਣ ਲਈ ਇਹ ਲੜਾਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਫਰਵਰੀ ਤੋਂ ਲੈ ਕੇ ਅੱਜ ਤੱਕ ਸਾਡੇ ਦੀਪ ਸਿੱਧੂ, ਉੱਘੇ ਕਬੱਡੀ ਖਿਡਾਰੀ ਸੰਦੀਪ ਹੋਵੇ ਜਾਂ ਫਿਰ ਸ਼ੁਭਦੀਪ ਸਿੱਧੂ ਹੋਵੇ ਉਨ੍ਹਾਂ ਕਿਹਾ ਕਿ ਤਿੰਨੋਂ ਚੋਟੀ ਦੇ (Sidhu Moose wala Murder case) ਗੱਭਰੂ ਮਾਰੇ ਗਏ ਹਨ ਅਤੇ ਇਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਇਨ੍ਹਾਂ ਦਾ ਕਸੂਰ ਸਿਰਫ਼ ਇੰਨਾਂ ਦੀ ਤਰੱਕੀ ਸੀ ਅਤੇ ਇਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਕਲਾ ਦੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ, ਸ਼ਾਇਦ ਇਹੀ ਗੱਲਾਂ ਸਹੀ ਨਹੀਂ ਲੱਗੀ ਜਿਸ ਕਾਰਨ ਉਨ੍ਹਾਂ ਨੇ ਅਜਿਹਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੋ ਕੋਈ ਤਰੱਕੀ ਕਰਦਾ ਹੈ, ਉਸ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਕਈ ਨੌਜਵਾਨ ਨਸ਼ਿਆਂ ਦੀ ਸਪਲਾਈ ਨਾਲ ਨਕਾਰਾ ਕਰ ਦਿੱਤਾ ਜਾਂਦਾ ਹੈ, ਕੋਈ ਵੀ ਸਰਕਾਰਾਂ ਗੁੰਡਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਰੱਖਦੀਆਂ।
ਲੋਕਾਂ ਵਿੱਚ ਰੋਸ: ਦੱਸ ਦਈਏ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਅਣਪਛਾਤਿਆਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਸਿੱਧੂ ਮੂਸੇਵਾਲਾ ਦਾ ਕਤਲ ਹੋਇਆ 5 ਮਹੀਨੇ ਪੂਰੇ ਹੋ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਚੁੱਕੀ ਸੀ।
ਇਹ ਵੀ ਪੜ੍ਹੋ: ਪਿੰਡ ਮੂਸਾ ਵਿਖੇ ਨਹੀਂ ਮਨਾਈ ਜਾਵੇਗੀ ਦੀਵਾਲੀ, ਮੂਸੇਵਾਲਾ ਦੇ ਪਿਤਾ ਨੇ ਕੀਤੀ ਇਹ ਅਪੀਲ