ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਐਤਵਾਰ ਨੂੰ ਆਪਣੀ ਹਵੇਲੀ ਵਿੱਚ ਪੁੱਤ ਨੂੰ ਚਾਹੁਣ ਵਾਲਿਆਂ ਨੂੰ ਮਿਲਦੇ ਹਨ। ਇਸ ਮੌਕੇ ਸਬੰਧੋਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਪੁੱਤ ਨੇ ਪਿੰਡ ਦੀਆਂ ਗਲੀਆਂ ਵਿੱਚੋਂ ਉੱਠ ਕੇ ਵਿਸ਼ਵ ਪੱਧਰ 'ਤੇ ਨਾਮ ਬਣਾਇਆ, ਪਰ ਸਰਕਾਰ ਦੀਆਂ ਅੱਖਾਂ ਸਾਹਮਣੇ ਮੇਰੇ ਪੁੱਤ ਨੂੰ ਬਾਹਰੋਂ ਆ ਕੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਗਏ। ਕਤਲ ਨੂੰ ਡੇਢ ਸਾਲ ਬੀਤ ਚੁੱਕਿਆ, ਪਰ ਅੱਜ ਤੱਕ ਵੀ ਮੈਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਦੇ ਪੁੱਤਰ ਵੱਲੋਂ ਦੋ ਕਮਰਿਆਂ ਦੇ ਕੋਠੇ ਵਿੱਚੋਂ ਉੱਠ ਕੇ ਆਹ ਮਹਿਲ ਮੁਨਾਰੇ ਬਣਾਏ ਸੀ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਿੰਦਾ ਸੀ, ਪਰ ਉਸ ਦੀ ਚੜ੍ਹਾਈ ਦੇਖੀ ਨਹੀਂ ਗਈ। ਜਿਸ ਦੇ ਕਾਰਨ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। (Sidhu Moosewala's Father On CM Mann)
ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਵਕੀਲਾਂ ਨੂੰ ਦਿੱਤੀ ਨਸੀਹਤ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ਦਾ ਕੇਸ ਲੜ ਰਹੇ ਵਕੀਲਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਅਜਿਹੇ ਲੋਕਾਂ ਦਾ ਕੇਸ ਨਾ ਲੜੋਗੇ ਤਾਂ ਕਿ ਕੋਈ ਭੁੱਖੇ ਨਹੀਂ ਮਰ ਜਾਓਗੇ। ਉਹਨਾਂ ਕਿਹਾ ਕਿ ਇਹਨਾਂ ਤੋਂ ਜੋ ਤੁਸੀਂ ਪੈਸੇ ਲੈ ਰਹੇ ਹੋ ਇਹਨਾਂ ਪੈਸਿਆਂ ਦੇ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਸੁਹਾਗਣਾਂ ਦੇ ਸੰਦੂਰ ਅਤੇ ਮਾਵਾਂ ਦੇ ਵੈਨ ਪਾ ਕੇ ਕਮਾਏ ਹੋਏ ਪੈਸੇ ਹਨ। ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਅੱਠ ਮਹੀਨਿਆਂ ਤੋਂ ਸਿੱਟ ਕੰਮ ਕਰ ਰਹੀ ਸੀ ਪਰ ਅਖੀਰ ਤੇ ਆ ਕੇ ਬੋਲ ਦਿੱਤਾ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਇਹ ਕਿਸੇ ਬਾਹਰੀ ਸਟੇਟ ਦੇ ਵਿੱਚ ਇੰਟਰਵਿਊ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਫਿਰ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਹੈ ਤਾਂ ਤੁਸੀਂ ਸਿੱਧਮ ਸਿੱਧਾ ਨਾਮ ਰਾਜਸਥਾਨ ਦਾ ਕਿਉਂ ਨਹੀਂ ਲੈਂਦੇ ਕਿਉਂਕਿ ਜੇਕਰ ਇੰਟਰਵਿਊ ਹੋਈ ਹੈ ਤਾਂ ਕਸਟਡੀ ਦੇ ਵਿੱਚ ਹੀ ਹੋਈ ਹੈ। (Sidhu Moose Wala's father advised the lawyers)
- Faridkot News: ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਦਾ ਵੱਡਾ ਐਲਾਨ, ਨਾ ਮਿਲਿਆ ਇਨਸਾਫ ਤਾਂ ਕਰਾਂਗਾ ਮਰਨ ਵਰਤ
- AAP Punjab RS MP Raghav Chadha: ਰਾਘਵ ਚੱਢਾ ਬਣੇ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਨੇਤਾ, ਸੰਜੇ ਸਿੰਘ ਦੀ ਲੈਣਗੇ ਜਗ੍ਹਾ
- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ AAP ਵਿਧਾਇਕ ਨੂੰ ਸੁਣਾਈਆਂ ਖਰੀਆਂ, ਕਿਹਾ- ਚੋਣਾਂ ਤੋਂ ਪਹਿਲਾਂ ਮੇਰੇ ਪੈਰਾਂ 'ਚ ਬੈਠਾ ਹੁੰਦਾ ਸੀ ਇਹ ਟੋਂਗ
ਆਪ ਦੇ ਮੁੱਖ ਮੰਤਰੀਆਂ ਤੋਂ ਸਾਹਾਂ ਦੀ ਗਰੰਟੀ ਮੰਗ ਲਿਓ: ਇਸ ਦੌਰਾਨ ਉਹਨਾਂ ਮੌੜ ਮੰਡੀ ਵਿਖੇ ਅੱਜ ਹੋ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਤੇ ਬੋਲਦੇ ਹੋਏ ਕਿਹਾ ਕਿ ਅੱਜ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੌੜ ਮੰਡੀ ਵਿਖੇ ਗਰੰਟੀ ਦੇ ਲਈ ਆ ਰਹੇ ਨੇ ਤਾਂ ਤੁਸੀਂ ਲੋਕ ਉਹਨਾਂ ਤੋਂ ਸਿਰਫ ਆਪਣੇ ਸਾਹਾਂ ਦੀ ਗਰੰਟੀ ਮੰਗ ਲਵੋ ਇਸ ਦੌਰਾਨ ਉਹਨਾਂ ਰਾਜਸਥਾਨ ਦੇ ਗੁਗਾ ਮੈਡੀ ਵਿੱਚ ਸੁਖਦੇਵ ਦੇ ਹੋਏ ਕਤਲ 'ਤੇ ਵੀ ਬੋਲਦਿਆਂ ਕਿਹਾ ਕਿ ਉਸ ਦੀ ਪਲੈਨਿੰਗ ਵੀ ਬਠਿੰਡਾ ਜੇਲ੍ਹ ਦੇ ਵਿੱਚ ਬਣੀ ਸੀ, ਜੋ ਕਿ ਪੁਲਿਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ, ਕਿ ਬਠਿੰਡਾ ਜੇਲ੍ਹ ਦੇ ਵਿੱਚ ਕਤਲ ਦੀ ਪਲੈਨਿੰਗ ਹੋਈ ਹੈ। ਪਰ 15 ਦਿਨਾਂ ਬਾਅਦ ਫਿਰ ਉਸ ਉਸ ਨੂੰ ਕਤਲ ਕਰ ਦਿੱਤਾ ਗਿਆ।
ਮੇਰਾ ਪੁੱਤਰ ਨੇ ਉਹ ਸਭ ਐਸ਼ ਆਰਾਮ ਛੱਡ ਕੇ ਪੰਜਾਬ ਆਇਆ ਸੀ : ਬਲਕੌਰ ਸਿੰਘ ਨੇ ਬੋਲਦੇ ਕਿਹਾ ਕਿ ਲੋਕ ਕੈਨੇਡਾ ਅਮਰੀਕਾ ਆਸਟਰੇਲੀਆ ਡੌਂਕੀ ਲਾ ਕੇ ਜਾਂਦੇ ਹਨ। ਪਰ ਮੇਰਾ ਪੁੱਤਰ ਨੇ ਉਹ ਸਭ ਐਸ਼ ਆਰਾਮ ਛੱਡ ਕੇ ਪੰਜਾਬ ਆ ਕੇ ਆਪਣੇ ਪਿੰਡ ਦੇ ਵਿੱਚ ਮਹਿਲ ਮੁਨਾਰੇ ਬਣਾ ਲਏ ਪਰ ਫਿਰ ਵੀ ਉਸ ਦੀ ਚੜ੍ਹਾਈ ਦੇਖੀ ਨਹੀਂ ਗਈ। ਜਿਸ ਕਾਰਨ ਉਸ ਨੂੰ ਕਤਲ ਕਰਵਾ ਦਿੱਤਾ ਗਿਆ ਉਹਨਾਂ ਕਿਹਾ ਕਿ ਸ਼ਰੇਆਮ ਕਤਲ ਕਰਨ ਵਾਲੇ ਲੋਕ ਸਾਡੇ ਘਰ ਦੇ ਬਾਹਰ 15 ਦਿਨ ਗੇੜੇ ਲਗਾਉਂਦੇ ਰਹੇ ਪਰ ਸਰਕਾਰ ਦੀ ਇੰਟੈਲੀਜੈਂਸੀ ਸੁੱਤੀ ਰਹੀ।