ਮਾਨਸਾ: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਮਾਨਸਾ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੇ ਵਿੱਚ ਇਜ਼ਾਫ਼ਾ ਕੀਤਾ (Sidhu Moose Wala father security) ਗਿਆ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਤੋਂ ਬਾਹਰ ਜਾਂਦੇ ਸਮੇਂ ਇੱਕ ਪਾਇਲਟ ਗੱਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਇਹ ਵੀ ਪੜੋ: ਪਿਤਾ ਨੇ ਕੀਤਾ ਮੂਸੇਵਾਲਾ ਦੇ ਬੁੱਤ ਦਾ ਰਸਮੀ ਉਦਘਾਟਨ, ਅੱਖਾਂ ਹੋਈਆਂ ਨਮ
ਇਸ ਸਬੰਧੀ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਫੋਨ ਉੱਤੇ ਗੱਲ ਕਰਦਿਆਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲਾਂ ਹੀ ਮਾਨਸਾ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੋਇਆ ਹੈ ਅਤੇ ਨਾਲ ਹੀ ਜੇਕਰ ਜ਼ਿਲ੍ਹੇ ਤੋਂ ਬਾਹਰ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਸਕੌਟ ਕੀਤਾ ਜਾਂਦਾ ਹੈ।
ਧਮਕੀ ਦੇਣ ਵਾਲਾ ਕਾਬੂ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜ਼ਰੀਏ ਧਮਕੀਆਂ ਦੇਣ ਵਾਲੇ ਇੱਕ ਸਖਸ਼ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦੱਸ ਦਈਏ ਕਿ ਇਹ ਮੁਲਜ਼ਮ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜਰੀਏ ਧਮਕੀ ਦਿੱਤੀ ਸੀ, ਮੁਲਜ਼ਮ ਦੀ ਪਛਾਣ ਮਹੀਪਾਲ ਵਾਸੀ ਕਾਕੇਲਵ ਫਿਟਕਾਸੀ ਜ਼ਿਲ੍ਹਾ ਜੋਧਪੁਰ ਰਾਜਸਥਾਨ ਹੈ ਜਿਸ ਨੂੰ ਪੁਲਿਸ ਨੇ 2 ਮੋਬਾਇਲ ਫੋਨ ਸਮੇਤ ਦਿੱਲੀ ਦੇ ਬਹਾਦਰਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ।
ਮਾਨਸਾ ਪੁਲਿਸ ਵੱਲੋਂ ਮੁਲਜ਼ਮ ਦਾ 5 ਦਿਨ੍ਹਾਂ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਹੀਂਪਾਲ ਨੇ ਏ ਜੇ ਬਿਸ਼ਨੋਈ ਨਾਮ ਤੋਂ ਇੰਸਟਾਗ੍ਰਾਮ ਤੇ ਆਈਡੀ ਬਣਾਈ ਸੀ। ਇਹ ਮੁਲਜ਼ਮ ਜੋ ਸੋਪੂ ਗਰੁੱਪ ਨੂੰ ਫਾਲੋ ਕਰਦਾ ਹੈ, ਜਿਸ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਲਈ ਇੰਸਟਾਗ੍ਰਾਮ ਤੇ ਆਪਣੇ ਫਾਲੋਵਰ ਵਧਾਉਣ ਦੇ ਲਈ ਇਹ ਪੋਸਟ ਪਾਈ। ਉਨ੍ਹਾਂ ਦੱਸਿਆ ਕਿ ਇਸ ਤੇ ਫੇਕ ਤਰੀਕੇ ਦੇ ਨਾਲ ਤਫ਼ਤੀਸ਼ ਕਰਕੇ ਜੋ ਵੀ ਅਸਲੀਅਤ ਸਾਹਮਣੇ ਆਈ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: Love horoscope: ਨਵੇਂ ਰਿਸ਼ਤੇ ਦੀ ਹੋਵੇਗੀ ਸ਼ੁਰੂਆਤ, ਜਾਣੋ ਕਿਹੋ ਜਿਹੀ ਰਹੇਗੀ ਅੱਜ ਤੁਹਾਡੀ ਲਵ ਲਾਈਫ