ਮਾਨਸਾ: ਮਾਘੀ ਮੇਲੇ ਦੇ ਪਵਿੱਤਰ ਦਿਹਾੜੇ ਮੌਕੇ ਜਿੱਥੇ ਸੰਗਤਾਂ ਮੁਕਤਸਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਦੀਆਂ ਹਨ ਉੱਥੇ ਹੀ ਸਿੱਖ ਸੰਗਤ ਦੁਆਰਾ ਗੁਰਦੁਆਰਿਆਂ ’ਚ ਨਤਮਸਤਕ ਹੋ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ।
ਇਸ ਮੌਕੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦਿੰਦਿਆਂ ਢਾਡੀ ਭਾਈ ਤਰਸੇਮ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੇ ਖਿਦਰਾਣੇ ਦੀ ਢਾਬ ’ਤੇ ਬੇਦਾਵਾ ਪਾੜ ਕੇ ਚਾਲੀ ਮੁਕਤਿਆਂ ਨੂੰ ਮੁਕਤ ਕੀਤਾ ਸੀ ਉਥੋਂ ਹੀ ਇਸ ਸਥਾਨ ਦਾ ਨਾਮ ਮੁਕਤਸਰ ਰੱਖ ਦਿੱਤਾ ਗਿਆ। ਉਨ੍ਹਾਂ ਸਿੱਖ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਤੇ ਅਤੇ ਜਿਵੇਂ ਚਾਲੀ ਸਿੱਖਾਂ ਨੇ ਦੁਬਾਰਾ ਗੁਰੂ ਨਾਲ ਟੁੱਟੀ ਗੰਢੀ ਇਸ ਤਰ੍ਹਾਂ ਜੇਕਰ ਕੋਈ ਗੁਰੂ ਤੋਂ ਬੇਮੁੱਖ ਹੋਇਆ ਹੈ ਉਹ ਵੀ ਦੁਬਾਰਾ ਗੁਰੂ ਚਰਨਾਂ ਦਾ ਓਟ ਆਸਰਾ ਲੈਣ ਲਈ ਪ੍ਰੇਰਿਤ ਕੀਤਾ।
ਅੱਜ ਦੇ ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ੍ਰੀ ਸੂਲੀਸਰ ਸਾਹਿਬ ਵਿਖੇ ਸਵੇਰ ਤੋਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ।