ਮਾਨਸਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸਚਿਨ ਥਾਪਨ ਵੱਲੋਂ ਪੁਲਿਸ ਰਿਮਾਂਡ ਦੌਰਾਨ ਵੱਡੇ ਖੁਲਾਸੇ ਕੀਤੇ ਗਏ ਹਨ। ਸਚਿਨ ਨੇ ਦੱਸਿਆ ਕਿ ਸਿੱਧੂ ਮੂਸੇਵਲਾ ਨੂੰ ਕਤਲ ਕਰਨ ਦੇ ਲਈ ਲਾਰੈਂਸ ਬਿਸ਼ਨੋਈ ਨੇ 2021 ਤੋਂ ਹੀ ਪਲੈਨਿੰਗ ਸ਼ੁਰੂ ਕਰ ਦਿੱਤੀ ਸੀ। ਥਾਪਣ ਨੇ ਇਹ ਵੀ ਦੱਸਿਆ ਕਿ ਲਾਰੈਂਸ ਮਾਮਾ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ਵਿੱਚ ਨਾ ਜਾਣ ਦੇ ਲਈ ਕਿਹਾ ਸੀ ਪਰ ਸਿੱਧੂ ਮੂਸੇਵਾਲਾ ਕਬੱਡੀ ਕੱਪ ਦੇ ਵਿੱਚ ਚਲਾ ਗਿਆ। ਇਸ ਤੋਂ ਬਾਅਦ ਹੀ ਤਲਖੀ ਵਧੀ ਸੀ।
ਕੀ ਹੋਇਆ ਖੁਲਾਸਾ : ਸਚਿਨ ਥਾਪਣ ਨੇ ਪੁਲਿਸ ਰਿਮਾਂਡ ਦੇ ਵਿੱਚ ਦੱਸਿਆ ਕਿ ਜਦੋਂ ਉਹ ਅਜਮੇਰ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਇਸ ਦੌਰਾਨ ਲਾਰੈਂਸ ਬਿਸ਼ਨੋਈ ਵੀ ਉਸ ਜੇਲ੍ਹ ਦੇ ਵਿੱਚ ਹੀ ਮੌਜੂਦ ਸੀ। ਉਹਨਾਂ ਪੁਲਿਸ ਨੂੰ ਦੱਸਿਆ ਕਿ ਲਾਰੈਂਸ ਮਾਮੇ ਨੇ ਸਿੱਧੂ ਮੂਸੇ ਵਾਲਾ ਨੂੰ ਕਬੱਡੀ ਕੱਪ ਭਾਗੋ ਮਾਜਰਾ ਵਿੱਚ ਨਾ ਜਾਣ ਦੇ ਲਈ ਕਿਹਾ ਸੀ ਪਰ ਸਿੱਧੂ ਮੂਸੇਵਾਲਾ ਕਬੱਡੀ ਕੱਪ ਤੇ ਚਲਾ ਗਿਆ ਇਹ ਟੂਰਨਾਮੈਂਟ ਲੱਕੀ ਪਟਿਆਲ ਨੇ ਕਰਵਾਇਆ ਸੀ ਅਤੇ ਉਹ ਸਾਡਾ ਵਿਰੋਧੀ ਗੈਂਗ ਬੰਬੀਹਾ ਦਾ ਹੈ ਅਤੇ ਇਸ ਕਰਕੇ ਲਾਰੈਂਸ ਮਾਮੇ ਨੇ ਸਿੱਧੂ ਮੂਸੇਵਾਲਾ ਨੂੰ ਫੋਨ ਕੀਤਾ ਸੀ ਕਿ ਤੈਨੂੰ ਕਿਹਾ ਸੀ ਨਾ ਜਾਈ ਕਬੱਡੀ ਕੱਪ ਉੱਤੇ ਪਰ ਤੂੰ ਚਲਾ ਗਿਆ। ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਗਾਲ ਕੱਢੀ ਤਾਂ ਅੱਗੇ ਸਿੱਧੂ ਮੂਸੇ ਵਾਲਾ ਨੇ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਮਾਮੇ ਲਾਰੈਂਸ ਨੇ ਸਿੱਧੂ ਮੂਸੇਵਾਲਾ ਦੀ ਆਪਸ ਵਿੱਚ ਕਾਫੀ ਤੂੰ ਤੂੰ ਮੈਂ ਮੈਂ ਹੋਈ। ਫਿਰ ਜਦੋਂ ਲਾਰੰਸ ਮਾਮੇ ਨੇ ਗੋਲਡੀ ਬਰਾੜ ਨਾਲ ਗੱਲ ਕੀਤੀ ਤਾਂ ਗੋਲਡੀ ਬਰਾੜ ਨੇ ਵੀ ਸਿੱਧੂ ਮੂਸੇਵਾਲਾ ਨੂੰ ਕਾਲ ਕੀਤੀ ਅਤੇ ਕਬੱਡੀ ਕੱਪ ਭਾਗੋ ਮਾਜਰਾ ਨਾ ਜਾਣ ਬਾਰੇ ਕਿਹਾ ਕਿ ਤੂੰ ਕਿਉਂ ਗਿਆ। ਤੈਨੂੰ ਕਿਹਾ ਸੀ ਤਾਂ ਸਿੱਧੂ ਮੂਸੇਵਾਲਾ ਨੇ ਅੱਗੋਂ ਜਵਾਬ ਦਿੱਤਾ ਕਿ ਕੋਈ ਕੰਮ ਹੈ ਤਾਂ ਦੱਸ ਨਹੀਂ ਆਪਣੇ ਪਿਓ ਨੂੰ ਕਹਿ ਦੇਣਾ ਜੋ ਹੁੰਦਾ ਕਰ ਲਵੇ।
ਸ਼ਾਹਰੁਖ ਬਾਰੇ ਵੀ ਹੁੰਦੀ ਸੀ ਪੁੱਛਗਿੱਛ : ਥਾਪਨ ਨੇ ਖੁਲਾਸਾ ਕੀਤਾ ਕਿ ਸਤੰਬਰ ਅਕਤੂਬਰ 2021 ਵਿੱਚ ਮੈਂ ਅੰਕਿਤ ਜਾਖੜ ਅਤੇ ਸੌਰਵ ਯਾਦਵ ਸਕੋਰਪੀਓ ਗੱਡੀ ਵਿੱਚ ਜਾ ਰਹੇ ਸੀ ਤਾਂ ਦਿੱਲੀ ਗਏ ਤਾਂ ਸਾਨੂੰ ਉਥੋਂ ਕ੍ਰਾਈਮ ਬਰਾਂਚ ਨੇ ਫੜ ਲਿਆ ਅਤੇ ਸਾਨੂੰ ਨਾਮ ਪਤਾ ਪੁੱਛਿਆ ਅਤੇ ਸ਼ਾਹਰੁਖ ਬਾਰੇ ਪੁੱਛਣ ਲੱਗੇ ਕਿ ਉਹ ਕਿੱਥੇ ਹੈ। ਮੇਰਾ ਨਾਮ ਸਚਿਨ ਹੋਣ ਕਰਕੇ ਉਹ ਮੈਨੂੰ ਪੁੱਛਦੇ ਰਹੇ ਦੱਸ ਕਿਹੜੇ ਸ਼ਹਿਰ ਤੋਂ ਹੋ। ਕਿਉਂਕਿ ਸ਼ਾਹਰੁਖ ਜਦੋਂ ਇੰਡੀਆ ਸੀ ਤਾਂ ਸਚਿਨ ਕੋਲ ਉਸਨੇ ਠਹਿਰ ਕੀਤੀ ਸੀ। ਮੈਨੂੰ ਅੰਕਿਤ ਜਾਖੜ ਨੇ ਕਿਹਾ ਕਿ ਤੂੰ ਕਹਿ ਦੇ ਮੈਂ ਫੜਾ ਦੇਵਾਂਗਾ ਨਹੀਂ ਇਹਨਾਂ ਆਪਾਂ ਨੂੰ ਛੱਡਣਾ ਨਹੀਂ। ਮੈਂ ਕਹਿ ਦਿੱਤਾ ਕਿ ਫੜਾ ਦੇਵਾਂਗਾ ਅਤੇ ਕਰਾਈਮ ਬਰਾਂਚ ਨੇ ਮੈਨੂੰ ਫੋਨ ਉੱਤੇ ਰੋਜ਼ਾਨਾ ਸੰਪਰਕ ਕਰਦੀ ਰਹੀ।
- Welcoming gold medalist Praneet Kaur: ਗੋਲਡ ਮੈਡਲ ਜੇਤੂ ਤੀਰਅੰਦਾਜ਼ ਪ੍ਰਨੀਤ ਕੌਰ ਦਾ ਖੇਡ ਮੰਤਰੀ ਪੰਜਾਬ ਨੇ ਕੀਤਾ ਸੁਆਗਤ,ਸੀਐੱਮ ਮਾਨ ਵੱਲੋਂ ਵੀ ਦਿੱਤੀ ਵਧਾਈ
- Protest in Barnala : ਐੱਸਜੀਪੀਸੀ ਦੀਆਂ ਚੋਣਾਂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
- Outstanding Compensation Under GST : ਖ਼ਜਾਨਾ ਮੰਤਰੀ ਚੀਮਾ ਦਾ ਦਾਅਵਾ, ਕਿਹਾ- ਸੂਬੇ ਨੂੰ ਪ੍ਰਾਪਤ ਹੋਇਆ ਜੀਐੱਸਟੀ ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ
ਫਿਰ ਜਦੋਂ ਸ਼ਾਹਰੁਖ ਨਾ ਮਿਲਿਆ ਤਾਂ ਉਹਨਾਂ ਮੈਨੂੰ ਦਿੱਲੀ ਬੁਲਾਇਆ ਕਿ ਕੋਈ ਗੱਲ ਕਰਨੀ ਹੈ ਤਾਂ ਮੈਂ ਮਾਮਾ ਲਾਰੈਂਸ ਨੂੰ ਇਹ ਸਭ ਦੱਸਿਆ ਤਾਂ ਉਸਨੇ ਕਿਹਾ ਕਿ ਉਹ ਤੇਰੇ ਉੱਤੇ ਮਕੋਕਾ ਐਕਟ ਲਗਾਉਣਗੇ ਤੂੰ ਯੂਪੀ ਵਿਕਾਸ ਸਿੰਘ ਕੋਲ ਚਲਾ ਜਾ ਅਤੇ ਮੈਂ ਮਕੋਕਾ ਤੋਂ ਡਰਦਾ ਦਸੰਬਰ 2021 ਵਿੱਚ ਵਿਕਾਸ ਸਿੰਘ ਵਾਸੀ ਦੇਵਗੜ ਅਯੋਧਿਆ ਯੂਪੀ ਚਲਾ ਗਿਆ। ਮੇਰੇ ਨਾਲ ਜੋਗਿੰਦਰ ਅਤੇ ਉਰਫ ਜੋਗਾ ਅਤੇ ਮਨਦੀਪ ਉਰਫ ਮਨੀ ਗਏ ਸਨ ਅਤੇ ਜਨਵਰੀ ਮਹੀਨੇ ਵਿੱਚ ਕਪਿਲ ਪੰਡਿਤ ਆਇਆ ਸੀ ਅਸੀਂ ਵਿਕਾਸ ਨਾਲ ਗੋਸਾਈ ਗੰਜ ਦੇ ਇਲੈਕਸ਼ਨ ਵਿੱਚ ਵਿਕਾਸ ਸੰਘ ਨਾਲ ਰਹੇ।