ETV Bharat / state

Sidhu Moosewala Murder Case: ਸਚਿਨ ਥਾਪਨ ਬਿਸ਼ਨੋਈ ਮਾਨਸਾ ਅਦਾਲਤ 'ਚ ਪੇਸ਼, ਅਦਾਲਤ ਨੇ ਰਿਮਾਂਡ 'ਚ 5 ਦਿਨਾਂ ਦਾ ਕੀਤਾ ਵਾਧਾ - Mansa Police

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵਿਦੇਸ਼ ਤੋਂ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਚਿਨ ਥਾਪਨ ਬਿਸ਼ਨੋਈ (Sachin Thapan Bishnoi) ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਸਚਿਨ ਥਾਪਨ ਦਾ 5 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ।

Sidhu Moosewala Murder Case, Sachin Thapan
Sidhu Moosewala murder case: ਸਚਿਨ ਥਾਪਨ ਬਿਸ਼ਨੋਈ ਮਾਨਸਾ ਅਦਾਲਤ 'ਚ ਪੇਸ਼ ,ਅਦਾਲਤ ਨੇ ਰਿਮਾਂਡ 'ਚ 5 ਦਿਨਾਂ ਦਾ ਕੀਤਾ ਵਾਧਾ
author img

By ETV Bharat Punjabi Team

Published : Oct 6, 2023, 3:20 PM IST

ਅਦਾਲਤ ਨੇ ਰਿਮਾਂਡ 'ਚ 5 ਦਿਨਾਂ ਦਾ ਕੀਤਾ ਵਾਧਾ

ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਾਰ ਵਜੋਂ ਸ਼ੁਮਾਰ ਗੈਂਗਸਟਰ ਸਚਿਨ ਥਾਪਨ (Gangster Sachin Thapan) ਬਿਸ਼ਨੋਈ ਨੂੰ ਰਿਮਾਂਡ ਖਤਮ ਹੋਣ ਮਗਰੋਂ ਮਾਨਸਾ ਅਦਾਲਤ ਵਿੱਚ ਸਥਾਨਕ ਪੁਲਿਸ ਵੱਲੋਂ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਨੂੰ ਮੁਲਜ਼ਮ ਦਾ 5 ਦਿਨਾਂ ਦਾ ਰਿਮਾਂਡ ਦਿੱਤਾ ਹੈ ਅਤੇ ਮੁੜ ਤੋਂ 10 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਰਿਮਾਂਡ 5 ਦਿਨ ਵਧਾ ਦਿੱਤਾ: ਦੱਸ ਦਈਏ ਇਸ ਤੋਂ ਪਹਿਲਾਂ ਬਿਸ਼ਨੋਈ ਨੂੰ ਅਰਬਾਈਜਾਨ ਤੋਂ ਕੇਂਦਰੀ ਏਜੰਸੀਆਂ ਗ੍ਰਿਫ਼ਤਾਰ ਕਰਕੇ ਲਿਆਈਆਂ ਸਨ ਅਤੇ ਉਸ ਨੂੰ ਕੇਦਰੀ ਏਜੰਸੀਆਂ ਰਿੜਕ ਰਹੀਆਂ ਸਨ ਕਿ ਇਸ ਦੌਰਾਨ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਨੂੰ ਪੁੱਛਗਿੱਛ ਲਈ ਲਿਆਉਣ ਦੀ ਅਪੀਲ ਕੀਤੀ,ਇਸ ਮਗਰੋਂ ਅਦਾਲਤੀ ਹੁਕਮਾਂ ਤੋਂ ਬਾਅਦ ਦਿੱਲੀ ਪੁਲਿਸ ਬੀਤੇ ਮਹੀਨੇ ਮੁਲਜ਼ਮ ਸਚਿਨ ਥਾਪਨ ਨੂੰ ਮਾਨਸਾ ਲੈਕੇ ਆਈ ਸੀ। ਅੱਜ ਮੁਲਜ਼ਮ ਸਚਿਨ ਥਾਪਨ ਬਿਸ਼ਨੋਈ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਜਿਸ ਤੋਂ ਬਾਅਦ ਉਸ ਦਾ ਰਿਮਾਂਡ 5 ਦਿਨ ਵਧਾ ਦਿੱਤਾ ਗਿਆ ਹੈ।

ਕਤਲ ਵਿੱਚ ਰਚੀ ਸਾਜ਼ਿਸ਼: ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋਏ ਸਚਿਨ ਥਾਪਨ ਬਿਸ਼ਨੋਈ ਨੂੰ ਬੀਤੇ ਸਮੇਂ ਦੌਰਾਨ ਅਜਬਰਾਬਾਈਜਾਨ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ ਸੀ, ਜੋ ਕਿ ਦਿੱਲੀ ਪੁਲਿਸ ਕੋ ਰਿਮਾਂਡ ਉੱਤੇ ਚੱਲ ਰਿਹਾ ਸੀ। ਸੂਤਰਾਂ ਅਨੁਸਾਰ ਸਚਿਨ ਥਾਪਨ ਬਿਸ਼ਨੋਈ ਵੱਲੋਂ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ ਅਤੇ ਹੁਣ ਸਚਿਨ ਥਾਪਨ ਬਿਸ਼ਨੋਈ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਰਿਮਾਂਡ ਦੇ ਤਹਿਤ ਪੰਜਾਬ ਪੁਲਿਸ ਕੋਲ ਰਹੇਗਾ। ਇਸ ਦੌਰਾਨ ਮਾਨਸਾ ਪੁਲਿਸ ਨੂੰ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਦੱਸ ਦਈਏ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਅਤੇ ਦੇਸ਼ ਦੇ ਬਹੁਤ ਸਾਰੇ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ ਇੱਕ ਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿਨ ਥਾਪਨ ਬਿਸ਼ਨੋਈ ਦਾ ਵੀ ਸੀ। ਗੈਂਗਸਟਰ ਸਚਿਨ ਥਾਪਨ ਬਿਸ਼ਨੋਈ ਦੀ ਮੂੇਸਵਾਲਾ ਕਤਲ ਤੋਂ ਬਾਅਦ ਇੱਕ ਕਥਿਤ ਆਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਉਹ ਮੂਸੇਵਾਲਾ ਕਤਲ ਕਾਂਡ ਦੀ ਯੋਜਨਾ ਨੂੰ ਨੇਪਰੇ ਚਾੜ੍ਹਨ ਵਿੱਚ ਉਸ ਦਾ ਹੱਥ ਦੱਸ ਰਿਹਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.