ਮਾਨਸਾ : ਬਰਸਾਤ ਦਾ ਸੀਜਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਪਹਾੜੀ ਏਰੀਏ ਦਾ ਪਾਣੀ ਪੰਜਾਬ ਦੇ ਦਰਿਆਵਾਂ, ਨਦੀਆਂ ਦੇ ਵਿੱਚ ਵਹਿ ਰਿਹਾ ਹੈ ਅਤੇ ਬਰਸਾਤ ਦੇ ਦੌਰਾਨ ਇਨ੍ਹਾਂ ਨਦੀਆਂ ਦਰਿਆਵਾਂ ਵਿੱਚ ਪਾਣੀ ਦਾ ਪੱਤਰ ਵੀ ਵਧ ਜਾਂਦਾ ਹੈ।
ਸਰਦੂਲਗੜ੍ਹ ਸ਼ਹਿਰ ਦੇ ਨਜ਼ਦੀਕ ਵਹਿੰਦੇ ਘੱਗਰ ਦਰਿਆ ਦੇ ਵਿੱਚ ਇਨ੍ਹੀਂ ਦਿਨੀਂ ਪਾਣੀ ਦਾ ਪੱਧਰ 18 ਫੁੱਟ ਹੋ ਗਿਆ ਹੈ ਹਾਲਾਂਕਿ ਖ਼ਤਰੇ ਦਾ ਨਿਸ਼ਾਨ 21 ਫੁੱਟ ਹੈ। ਇਹ ਈ.ਟੀ.ਵੀ ਭਾਰਤ ਵੱਲੋਂ ਸਰਦੂਲਗਡ਼੍ਹ ਵਿਚੋਂ ਲੰਘਦੇ ਘੱਗਰ ਦਰਿਆ ਦਾ ਜਾਇਜ਼ਾ ਲਿਆ ਗਿਆ। ਦੇਖਿਆ ਗਿਆ ਕਿ ਇਸ ਸਮੇਂ ਘੱਗਰ ਦਰਿਆ 'ਤੇ ਪ੍ਰਸ਼ਾਸਨ ਵੱਲੋਂ ਕਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ:ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵਿਚਾਲੇ ਹੋਈ ਝੜਪ, ਲੱਥੀਆ ਪੱਗਾਂ