ਮਾਨਸਾ: ਮਾਨਸਾ ਦੇ ਇਨਕਲਾਬੀ ਨੌਜਵਾਨਾਂ ਵੱਲੋਂ 'ਦੋ ਦੁੱਲਿਆਂ ਦੀ ਬਾਤ' ਵੈੱਬ ਸੀਰੀਜ਼ ਫਿਲਮ ਬਣਾਈ ਗਈ ਹੈ, ਜੋ ਕਿ ਸਿਰਫ਼ ਪੰਜਾਹ ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਸ ਵੈੱਬ ਸੀਰੀਜ਼ ਨੂੰ ਇਕ ਕੈਮਰੇ ਦੇ ਨਾਲ ਹੀ ਬਣਾਇਆ ਗਿਆ ਹੈ। ਨੌਜਵਾਨਾਂ ਵਲੋਂ ਬਣਾਈ ਗਈ ਇਹ ਫਿਲਮ ਤਿੰਨ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਨ੍ਹਾਂ ਨੌਜਵਾਨਾਂ ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਿਲਮ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਕ ਸੰਦੇਸ਼ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਫਿਲਮ 'ਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਿਆਸਤਦਾਨ ਨੌਜਵਾਨਾਂ ਨੂੰ ਵਰਤ ਕੇ ਗੈਂਗਸਟਰ ਬਣਾਉਂਦੇ ਹਨ ਅਤੇ ਕਿਵੇਂ ਉਨ੍ਹਾਂ ਨੂੰ ਬੇਰੁਜ਼ਗਾਰ ਰੱਖ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਫਿਲਮ 'ਚ ਨੌਜਵਾਨਾਂ ਨੂੰ ਸੇਧ ਦਿੰਦੀ ਕਹਾਣੀ ਵੀ ਹੈ ਜੋ ਕਿ ਸੱਤਰ ਅੱਸੀ ਦੇ ਦਹਾਕੇ ਦੇ ਦੁੱਲੇ ਦੀ ਗਾਥਾ ਵੀ ਬਿਆਨ ਕੀਤੀ ਗਈ ਹੈ ਅਤੇ ਅੱਜ ਦੇ ਦੁੱਲੇ ਦੀ ਬਾਤ ਵੀ ਹੈ, ਜੋ ਕਿ ਨੌਜਵਾਨਾਂ ਨੂੰ ਗਲਤ ਰਸਤੇ ਤੇ ਲੈ ਕੇ ਜਾਂਦਾ ਹੈ। ਇਨਕਲਾਬੀ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਇਸ ਫਿਲਮ ਦੇ ਜ਼ਰੀਏ ਨੌਜਵਾਨਾਂ ਨੂੰ ਇੱਕ ਚੰਗੀ ਸੇਧ ਅਤੇ ਸੰਦੇਸ਼ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਭਵਿੱਖ 'ਚ ਵੀ ਉਹ ਅਜਿਹੇ ਸਮਾਜਿਕ ਮੁੱਦਿਆਂ ਨੂੰ ਲੈਕੇ ਫਿਲਮ ਬਣਾਉਂਦੇ ਰਹਿਣਗੇ।
ਇਹ ਵੀ ਪੜ੍ਹੋ:ਦਿੱਲੀ ਹਿੰਸਾ ਮਾਮਲੇ: ਨੌਜਵਾਨ ਬੂਟਾ ਸਿੰਘ ਗ੍ਰਿਫ਼ਤਾਰ, 50 ਹਜਾਰ ਦਾ ਸੀ ਇਨਾਮ