ਮਾਨਸਾ: ਹਰ ਇੱਕ ਵਿਅਕਤੀ ਆਪਣੀ ਕਈ ਸਾਲਾਂ ਦੀ ਮਿਹਨਤ ਅਤੇ ਲਗਨ ਨਾਲ ਜਦ ਕੋਈ ਕਿਰਤ ਕਰਦਾ ਹੈ ਤਾਂ ਉਸ ਨੂੰ ਉਮੀਦ ਹੁੰਦੀ ਹੈ ਕਿ ਮਿਹਨਤ ਦਾ ਫਲ ਮਿਲੇ,ਪਰ ਇਹ ਫੱਲ ਸ਼ਾਇਦ ਮਾਨਸਾ ਦੇ ਕੁਝ ਅਧਿਆਪਕ ਦੇ ਹਿੱਸੇ ਨਹੀਂ ਲਿਖਿਆ ਸੀ ਅਤੇ ਉਹ 18 ਸਾਲਾਂ ਤੱਕ ਸੇਵਾ ਨਿਭਾਉਣ ਤੋਂ ਬਾਅਦ ਅੱਜ ਖਾਲੀ ਹੱਥ ਹੀ ਘਰ ਨੂੰ ਪਰਤਣਾ ਪਿਆ ਹੈ। ਦਰਅਸਲ ਮਾਨਸਾ ਵਿੱਚ ਸਾਲ 2004 ਵੇਲੇ ਜਦੋਂ ਕਾਂਗਰਸ ਸਰਕਾਰ ਸੀ ਤਾਂ ਇਸੇ ਦੌਰਾਨ ਪਸਵਕ ਦੇ ਅਧੀਨ ਭਰਤੀ ਕੀਤੇ ਗਏ ਅਧਿਆਪਕ ਪਾਲ ਸਿੰਘ ਦੀ ਸੇਵਾ ਮੁਕਤੀ ਹੋਈ ਹੈ, ਪਰ ਉਹਨਾਂ ਨੂੰ ਅਫਸੋਸ ਇਸ ਗੱਲ ਦਾ ਰਿਹਾ ਕਿ ਤਿੰਨ ਸਰਕਾਰਾਂ ਦੇ ਰਾਜ ਹੇਠ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਅੱਜ ਉਹ ਬਿਨਾਂ ਸਰਕਾਰੀ ਸਹੂਲਤ ਬਿਨਾਂ ਪੈਨਸ਼ਨ ਦੇ ਹੀ ਘਰ ਪਰਤ ਰਹੇ ਹਨ।
ਨਾ ਕੋਈ ਪੈਨਸ਼ਨ ਨਾ ਕੋਈ ਵਿਤੀ ਮੱਦਦ : ਇਸ ਮੌਕੇ ਮਾਨਸਾ ਸੇਵਾ ਮੁਕਤ ਪਾਲ ਸਿੰਘ ਨੇ ਕਿਹਾ ਕਿ ਬੇਸ਼ਕ ਸਰਕਾਰਾਂ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਇਨ੍ਹਾਂ ਦਾਅਵਿਆਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਅੱਜ ਮੈਂ ਸਿੱਖਿਆ ਪ੍ਰੋਵਾਈਡਰ ਵੱਜੋਂ ਰਿਟਾਇਰ ਹੋਇਆ ਹਾਂ। ਮੈਨੂੰ ਨਾ ਕੋਈ ਪੈਨਸ਼ਨ ਨਾ ਕੋਈ ਵਿਤੀ ਮੱਦਦ ਹੈ ਅਤੇ ਨਾ ਹੀ ਭੱਤਾ ਮਿਲਿਆ ਹੈ। ਦੱਸਣਯੋਗ ਹੈ ਕਿ ਜਿਥੇ ਅਧਿਕਾਪਕ ਆਪਣੀ ਰਿਟਾਇਰਮੈਂਟ 'ਤੇ ਖੁਸ਼ ਹੁੰਦੇ ਹਨ ਉਥੇ ਹੀ ਪਾਲ ਸਿੰਘ ਖੁਸ਼ ਹੋਣ ਦੀ ਬਜਾਏ ਭਾਵਕ ਹੋ ਗਿਆ। ਸੇਵਾਮਕਤ ਹੋਏ ਸਿੱਖਿਆ ਪ੍ਰੋਵਾਈਡਰ ਪਾਲ ਸਿੰਘ ਨੇ ਦੱਸਿਆ ਕਿ ਸਾਲ 2004 ਪਸਵਕ ਰਾਹੀਂ ਸਕੂਲ ਦੇ ਵਿਚ ਬਤੌਰ ਟੀਚਰ ਭਰਤੀ ਹੋਇਆ ਸੀ, ਜਦੋਂ ਕਿ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਅਤੇ ਉਸ ਤੋਂ ਬਾਅਦ10 ਸਾਲ ਬਾਦਲ ਦੀ ਸਰਕਾਰ ਰਹੀ। ਫਿਰ ਤੋਂ ਕੈਪਟਨ ਦੀ ਸਰਕਾਰ ਆਈ ਅਤੇ ਹੁਣ ਪੰਜਵੀਂ ਸਰਕਾਰ ਅਤੇ ਇਸ ਨੇ ਵੀ ਸਾਨੂੰ ਪੱਕਾ ਨਹੀਂ ਕਰਿਆ।
ਨਵੀਂ ਸਰਕਾਰ ਤੋਂ ਆਸ ਸੀ ਪਰ: ਉਨ੍ਹਾਂ ਕਿਹਾ ਕਿ 2016 ਵਿਚ ਵੀ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਹੋਇਆ ਅਤੇ ਉਸ ਤੋਂ ਬਾਅਦ 2021 ਅਤੇ 2022 ਦੇ ਵਿੱਚ ਵੀ ਨੋਟੀਫਿਕੇਸ਼ਨ ਹੋਇਆ ਪਰ ਅੱਜ ਤੱਕ ਵੀ ਲਮਕ ਰਿਹਾ ਬੇ-ਆਸ ਬਿਨਾਂ ਕਿਸੇ ਪੈਨਸ਼ਨ ਅਤੇ ਨਾ ਹੀ ਕਿਸੇ ਹੋਰ ਸਹਾਇਤਾ ਦੇ ਘਰ ਜਾ ਰਿਹਾ ਹਾਂ, ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਤੋਂ ਆਸ ਸੀ ਪਰ ਡੇਢ ਸਾਲ ਬੀਤ ਚੁੱਕਿਆ ਹੈ ਇਨ੍ਹਾਂ ਵੱਲੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਜਦੋਂ ਕਿ ਪੋਸਟਰ ਅਤੇ ਬੈਨਰਾਂ 'ਤੇ ਖਰਚੇ ਕਰਕੇ ਬੋਰਡ ਬਹੁਤ ਲਗਾ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਮਨ ਬਹੁਤ ਉਦਾਸ ਹੈ ਅਤੇ ਇਸ ਸਿਸਟਮ ਨੇ ਮੇਰੀਆਂ ਤਿੰਨ ਪੀੜ੍ਹੀਆਂ ਬਰਬਾਦ ਕਰ ਦਿੱਤੀਆਂ,ਮਾਤਾ ਪਿਤਾ ਪੱਕੇ ਹੋਣ ਦੀ ਉਡੀਕ ਕਰਦਿਆਂ ਇਸ ਦੁਨੀਆ ਤੋਂ ਚਲੇ ਗਏ ਅਤੇ ਆਖ਼ਰੀ ਵੀ ਸਾਰੀ ਉਮਰ ਲੰਘ ਗਈ ਬੱਚੇ ਝਾਕਦੇ ਹਨ ਤਾਂ ਹੁਣ ਕੀ ਕਰਾਂਗਾ? ਹੁਣ ਮੈਂ ਤਰਾਸਦੀ ਦੇ ਵਿੱਚ ਹੀ ਸੇਵਾ ਮੁਕਤ ਹੋ ਕੇ ਘਰ ਜਾ ਰਿਹਾ ਹਾਂ।
- ਪਲਾਸਟਿਕ ਵੰਡਦਾ ਹੈ ਕੈਂਸਰ, ਮੱਧਮ ਜ਼ਹਿਰ ਬਣ ਸਰੀਰ ਨੂੰ ਹੌਲੀ ਹੌਲੀ ਕਰਦਾ ਹੈ ਖ਼ਤਮ !
- Odisha train accident: ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਜਤਾਇਆ ਦੁੱਖ, ਜਖ਼ਮੀਆਂ ਲਈ ਕੀਤੀ ਅਰਦਾਸ
- ਪੰਜਾਬ ਵਿੱਚ ਕਾਂਗਰਸ ਦੇ ਹੋਏ ਪਤਨ ਉਤੇ ਚਰਨਜੀਤ ਚੰਨੀ ਦੀ ਖੋਜ, ਸੱਤਾ ਖੁੱਸਣ ਦਾ ਵੀ ਦੱਸਿਆ ਮੁੱਖ ਕਾਰਨ
ਚੰਦਾ ਇਕੱਠਾ ਕਰਕੇ ਵਿਦਾਇਗੀ ਪਾਰਟੀ ਦਿੱਤੀ: ਇਸ ਮੌਕੇ ਸਾਥੀ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਕਿਹਾ ਕਿ ਅੱਜ ਸਾਥੀ ਪਾਲ ਸਿੰਘ ਸੇਵਾ-ਮੁਕਤ ਹੋਇਆ ਹੈ ਪਰ ਅੱਜ ਖੁਸ਼ੀ ਦਾ ਨਹੀਂ ਸਗੋਂ ਉਦਾਸੀ ਹੈ ਕਿਉਂਕਿ ਸਾਥੀ ਨੂੰ ਸੇਵਾਮੁਕਤੀ ਵੀ ਕੱਚਾ ਰਿਟਾਇਰ ਹੋ ਰਿਹਾ। ਜਿਸ ਕਾਰਨ ਅੱਜ ਸਰਕਾਰ ਵੱਲੋਂ ਨਾ ਤਾਂ ਇਸ ਨੂੰ ਕੋਈ ਵਿੱਤੀ ਮਦਦ ਅਤੇ ਨਾ ਹੀ ਕੋਈ ਪੈਨਸ਼ਨ ਦਿੱਤੀ ਹੈ। ਅਧਿਆਪਕਾਂ ਵੱਲੋਂ ਪਾਲ ਸਿੰਘ ਨੂੰ ਚੰਦਾ ਇਕੱਠਾ ਕਰਕੇ ਵਿਦਾਇਗੀ ਪਾਰਟੀ ਦਿੱਤੀ ਹੈ ਅਤੇ ਕੁਝ ਆਰਥਿਕ ਮਦਦ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਅਧਿਆਪਕ ਦੇ ਬੱਚੇ ਵੀ ਵਿਆਹੁਣ ਵਾਲੇ ਹਨ ਪਰ ਹੁਣ ਨਾ ਤਾਂ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਜਾਵੇਗਾ। ਸਾਰੀਆਂ ਸਰਕਾਰਾਂ ਨੇ ਹੀ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਹੈ, ਜਿਸ ਕਾਰਨ ਅੱਜ ਸਾਥੀ ਪਾਲ ਸਿੰਘ ਕੋਈ ਮੱਦਤ ਸਰਕਾਰ ਵੱਲੋਂ ਨਾ ਮਿਲਣ ਕਾਰਨ ਰੋ ਰੋ ਕੇ ਸੇਵਾ ਮੁਕਤ ਹੋਏ ਘਰ ਜਾ ਰਿਹਾ ਹੈ। ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਇਸ ਸਰਕਾਰ ਤੋਂ ਵੀ ਕੋਈ ਉਮੀਦ ਨਹੀਂ ਹੈ ਇਹ ਸਰਕਾਰ ਵੀ ਬਸ ਲਾਰੇ ਲਾਉਂਦੀ ਹੀ ਚਲੀ ਜਾਵੇਗੀ। ਇੰਝ ਮੁਲਾਜ਼ਮਾਂ ਦਾ ਮਨੋਬਲ ਡਿੱਗਦਾ ਰਿਹਾ ਤਾਂ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਫਿਰ ਕੀ ਹੋਵੇਗਾ।