ਮਾਨਸਾ: ਕਸਬਾ ਜੋਗਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਤਿੰਨ ਦਿਨਾਂ ਧਾਰਮਕ ਦੀਵਾਨ ਸ਼ੁਰੂ ਹੋ ਗਏ ਨੇ ਇਹ ਦੀਵਾਨ ਪੁਲਿਸ ਦੀ ਨਿਗਰਾਨੀ ਹੇਠ ਚੱਲ ਰਹੇ ਹਨ। ਪਿਛਲੇ ਦਿਨੀਂ ਢੱਡਰੀਆਂ ਵਾਲਿਆਂ ਨੂੰ ਜਾਨੋਂ ਮਾਰਨ ਅਤੇ ਉਨ੍ਹਾਂ ਦੇ ਦੀਵਾਨਾਂ ਬੰਦ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਸੋਚ ਪ੍ਰੈਕਟੀਕਲ ਹੈ ਅਤੇ ਨਵੇਂ ਤਰੀਕੇ ਨਾਲ ਗੁਰਬਾਣੀ ਦੀ ਵਿਆਖਿਆ ਕਰਕੇ ਨੌਜਵਾਨਾਂ ਨੂੰ ਸਮਝਾ ਰਿਹਾ ਹਾਂ ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੀ ਉਨ੍ਹਾਂ ਨਾਲ ਜੁੜ ਰਹੀ ਹੈ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਾਂ ਤਾਂ ਤੁਸੀਂ ਇਕੱਠ ਕਰਕੇ ਦਿਖਾਓ।
ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਮੈਨੂੰ ਸੰਵਾਦ ਕਰਨ ਲਈ ਕਹਿ ਰਹੇ ਨੇ ਪਰ ਜੇਕਰ ਇਨਸਾਫ਼ ਦੀ ਗੱਲ ਹੋਵੇ ਤਾਂ ਮੈਂ ਡੰਡਾਉਤਾਂ ਕਰਦਾ ਜਾਵਾਂਗਾ।
ਇਸ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪੁਲਿਸ ਦੇ ਪਹਿਰੇ ਹੇਠ ਹੋਏ ਦੀਵਾਨਾਂ ਤੇ ਬੋਲਦਿਆਂ ਕਿਹਾ ਕਿ ਮੈਂ ਟਕਰਾਅ ਨਹੀਂ ਚਾਹੁੰਦਾ ਅਤੇ ਨਾ ਹੀ ਪੁਲਿਸ ਨੂੰ ਤੰਗ ਕਰਨਾ ਚਾਹੁੰਦਾ ਹਾਂ। ਮੈਂ ਉਹ ਉਹ ਵਿਅਕਤੀ ਨਹੀਂ ਕਿ ਕਿਸੇ ਨੂੰ ਬਿਨਾਂ ਵਜ੍ਹਾ ਤੰਗ ਕਰਾਂ ਉਹ ਰੌਲਾ ਪਾਉਂਦੇ ਨੇ ਜੇਕਰ ਉਨ੍ਹਾਂ ਨੇ ਰੌਲਾ ਪਾਉਣਾ ਬੰਦ ਨਾ ਕੀਤਾ ਤਾਂ ਮੈਂ ਸਦਾ ਲਈ ਆਪਣੇ ਦੀਵਾਨ ਬੰਦ ਕਰ ਦੇਵਾਂਗਾ।
ਢੱਡਰੀਆਂ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਉਹ ਇੱਕ ਵੱਡੀ ਧਿਰ ਦੇ ਗ਼ੁਲਾਮ ਨੇ ਬਾਦਲਾਂ ਦੇ ਕਹੇ ਤੇ ਹੀ ਜਥੇਦਾਰ ਬਣਦੇ ਨੇ ਅਤੇ ਇੱਕ ਪਾਰਟੀ ਦਾ ਹੀ ਅਕਾਲ ਤਖ਼ਤ ਤੇ ਕਬਜ਼ਾ ਹੈ ਅਤੇ ਉਹ ਉਨ੍ਹਾਂ ਦੀ ਗੱਲ ਮੰਨਦੇ ਨੇ ਤੇ ਸਾਡੀ ਗੱਲ ਕਿਉਂ ਮੰਨਣਗੇ।