ਮਾਨਸਾ: ਰੇਲਵੇ ਡੀਆਰਐਮ ਐਸ.ਸੀ ਜੈਨ ਵੱਲੋਂ ਅੱਜ ਮਾਨਸਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇਸ ਦੌਾਨ ਸ਼ਹਿਰ ਵਾਸੀਆਂ ਨੇ ਡੀਆਰਐਮ ਨੂੰ ਰੇਲਵੇ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਸ਼ਹਿਰ ਵਾਸੀਆਂ ਨੇ ਮੰਗ ਪੱਤਰ ਵਿੱਚ ਮੰਗਾਂ ਰੱਖੀਆਂ ਕਿ ਪਲੇਟਫ਼ਾਰਮ ਨੰਬਰ-2 ਲਈ ਟਿਕਟ ਘਰ ਬਣਾਇਆ ਜਾਵੇ ਅਤੇ ਮਾਲ ਗੱਡੀਆਂ ਦੀ ਢੋਆ-ਢੁਆਈ ਲਈ ਸੱਦਾ ਸਿੰਘ ਵਾਲਾ ਰੇਲਵੇ ਸਟੇਸ਼ਨ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਮਾਨਸਾ ਰੇਲਵੇ ਸਟੇਸ਼ਨ ਉੱਪਰ ਰੈਕ ਲੱਗਣ ਕਾਰਨ ਕਈ ਦੁਰਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ ਦੀ ਰੇਲਵੇ ਲਾਈਨ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ਜਿਸ ਵਿੱਚੋਂ ਇੱਕ ਹਿੱਸੇ ਵਿੱਚ 55 ਫ਼ੀਸਦ ਆਬਾਦੀ ਰਹਿੰਦੀ ਹੈ ਅਤੇ ਦੂਜੇ ਹਿੱਸੇ ਵਿੱਚ 45 ਫ਼ੀਸਦ ਆਬਾਦੀ ਰਹਿੰਦੀ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ 55 ਫ਼ੀਸਦ ਆਬਾਦੀ ਲਈ ਰੇਲਵੇ ਵਿਭਾਗ ਨੂੰ ਇਕ ਵੱਖਰਾ ਟਿਕਟ ਘਰ ਬਣਾਉਣਾ ਚਾਹੀਦਾ ਹੈ।
ਦੂਸਰੇ ਪਾਸੇ ਜਾਇਜ਼ਾ ਲੈਣ ਪਹੁੰਚੇ ਡੀਆਰਐਮ ਐਸ ਸੀ ਜੈਨ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗਾਂ ਨੂੰ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਜੋ ਵੀ ਮੰਗਾਂ ਹਨ ਉਨ੍ਹਾਂ ਨੂੰ ਪਹਿਲਾਂ ਚੈੱਕ ਕੀਤਾ ਜਾਵੇਗਾ ਅਤੇ ਫੇਰ ਉਨ੍ਹਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਅਸਤੀਫੇ ਤੋਂ ਬਾਅਦ ਬੋਲੇ ਨਾਰਾਯਣਸਾਮੀ, ਇਹ ਲੋਕਤੰਤਰ ਦੀ ਹੱਤਿਆ ਹੈ।