ETV Bharat / state

ਸੁਸਾਇਟੀ ‘ਚ ਸੇਲਜ਼ਮੈਨ ਦੀ ਭਰਤੀ ਨੂੰ ਲੈਕੇ ਪਿੰਡਵਾਸੀਆਂ ਨੇ ਚੁੱਕੇ ਸਵਾਲ - Salesman

ਪਿੰਡ ਕੋਟ ਲੱਲੂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਸੁਸਾਇਟੀ (Society) ਦੇ ਮੈਂਬਰ ਬਲਦੇਵ ਸਿੰਘ ਨੇ ਕਿਹਾ ਕਿ ਸੁਸਾਇਟੀ ਦੇ ਲਈ ਸੇਲਜ਼ਮੈਨ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਇਸ ਭਰਤੀ ਦੇ ਲਈ ਸੁਸਾਇਟੀ ਵੱਲੋਂ ਸੂਚਨਾ ਨਹੀਂ ਦਿੱਤੀ ਗਈ ਅਤੇ ਨਾ ਹੀ ਅਖ਼ਬਾਰਾਂ ਦੇ ਵਿੱਚ ਇਸ਼ਤਿਹਾਰ (Advertising) ਦਿੱਤਾ ਗਿਆ ਹੈ।

ਸੁਸਾਇਟੀ ‘ਚ ਸੇਲਜ਼ਮੈਨ ਦੀ ਭਰਤੀ ਨੂੰ ਲੈਕੇ ਪਿੰਡਵਾਸੀਆਂ ਨੇ ਚੁੱਕੇ ਸਵਾਲ

author img

By

Published : Oct 4, 2021, 5:18 PM IST

ਮਾਨਸਾ: ਬਹੁਮੰਤਵੀ ਸਹਿਕਾਰੀ ਖੇਤੀਬਾੜੀ (Multipurpose Cooperative Agriculture) ਸਭਾ ਕੋਟ ਲੱਲੂ ਵਿਖੇ ਸੇਲਜ਼ਮੈਨ ਦੀ ਭਰਤੀ ਦੇ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਪਰ ਇਹ ਭਰਤੀ ‘ਤੇ ਪਿੰਡ ਵਾਸੀਆਂ ਵੱਲੋਂ ਵੀ ਸਵਾਲ ਉਠਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਭਾ ਦੇ ਅਧਿਕਾਰੀਆਂ ਅਤੇ ਸਭਾ ਦੇ ਪ੍ਰਧਾਨ ਵੱਲੋਂ ਇਕ ਅਜਿਹੇ ਅਖ਼ਬਾਰ ਦੇ ਵਿੱਚ ਇਸ਼ਤਹਾਰ ਦਿੱਤਾ ਗਿਆ ਹੈ ਜੋ ਕਿ ਪਿੰਡ ਵਿੱਚ ਕਿਤੇ ਵੀ ਨਹੀਂ ਆਉਂਦਾ ਅਤੇ ਇੱਥੇ ਮਿਲੀਭੁਗਤ ਦੇ ਨਾਲ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਇਸ ਭਰਤੀ ਦੀ ਜਾਂਚ ਕਰਨ ਅਤੇ ਇਸ ਦੀ ਪਬਲਿਕ ਤੌਰ ‘ਤੇ ਸੂਚਨਾ ਦੇਣ ਦੇ ਲਈ ਅਪੀਲ ਵੀ ਕੀਤੀ ਹੈ। ਓਧਰ ਸਭਾ ਦੇ ਇੰਸਪੈਕਟਰ ਅਤੇ ਪ੍ਰਧਾਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਵੱਲੋਂ ਅਖ਼ਬਾਰਾਂ ਦੇ ਵਿੱਚ ਇਸ਼ਤਿਹਾਰ (Advertising) ਵੀ ਦਿੱਤਾ ਗਿਆ ਹੈ ਅਤੇ ਜਦੋਂ ਕਿ ਵਿਭਾਗ ਦੀ ਵੈੱਬਸਾਈਟ ‘ਤੇ ਵੀ ਇਸ ਸੰਬੰਧੀ ਸੂਚਨਾ ਪਾਈ ਗਈ ਹੈ।

ਪਿੰਡ ਕੋਟ ਲੱਲੂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਸੋਸਾਇਟੀ ਦੇ ਮੈਂਬਰ ਬਲਦੇਵ ਸਿੰਘ ਨੇ ਕਿਹਾ ਕਿ ਸੁਸਾਇਟੀ ਦੇ ਲਈ ਸੇਲਜ਼ਮੈਨ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਇਸ ਭਰਤੀ ਦੇ ਲਈ ਸੁਸਾਇਟੀ ਵੱਲੋਂ ਸੂਚਨਾ ਨਹੀਂ ਦਿੱਤੀ ਗਈ ਅਤੇ ਨਾ ਹੀ ਅਖ਼ਬਾਰਾਂ ਦੇ ਵਿੱਚ ਇਸ਼ਤਿਹਾਰ (Advertising) ਦਿੱਤਾ ਗਿਆ ਹੈ।

ਸੁਸਾਇਟੀ ‘ਚ ਸੇਲਜ਼ਮੈਨ ਦੀ ਭਰਤੀ ਨੂੰ ਲੈਕੇ ਪਿੰਡਵਾਸੀਆਂ ਨੇ ਚੁੱਕੇ ਸਵਾਲ

ਉਨ੍ਹਾਂ ਕਿਹਾ ਕਿ ਜੋ ਇਸ਼ਤਿਹਾਰ ਦਿੱਤੇ ਗਏ ਹਨ ਉਹ ਹਿੰਦੀ ਅਤੇ ਪੰਜਾਬੀ ਦਾ ਇੱਕ ਅਜਿਹਾ ਅਖ਼ਬਾਰ ਹੈ ਜਿਸ ਦੀ ਸਰਕੂਲੇਸ਼ਨ ਨਹੀਂ ਹੈ ਅਤੇ ਉਨ੍ਹਾਂ ਦੇ ਪਿੰਡ ਵਿੱਚ ਇਨ੍ਹਾਂ ਦੋਨਾਂ ਹੀ ਅਖ਼ਬਾਰਾਂ ਵਿੱਚੋਂ ਕੋਈ ਵੀ ਅਖ਼ਬਾਰ ਨਹੀਂ ਆਉਂਦਾ ਹੈ ਜਿਸ ਕਾਰਨ ਮਿਲੀਭੁਗਤ ਦੇ ਕਾਰਨ ਆਪਣੇ ਚਹੇਤਿਆਂ ਨੂੰ ਸੇਲਜ਼ਮੈਨ (Salesman) ਭਰਤੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਦੀ ਜਾਂਚ ਕਰਕੇ ਦੁਬਾਰਾ ਤੋਂ ਭਰਤੀ ਦੇ ਲਈ ਪਬਲਿਕ ਤੌਰ ‘ਤੇ ਇਸ਼ਤਿਹਾਰ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਯੋਗ ਉਮੀਦਵਾਰਾਂ ਦਾ ਇੰਟਰਵਿਊ ਲੈ ਕੇ ਸੇਲਜ਼ਮੈਨ ਦੀ ਭਰਤੀ ਕੀਤੀ ਜਾ ਸਕੇ। ਸਭਾ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ ਜਦੋਂਕਿ ਏਜੰਡੇ ਵਿੱਚ ਵੀ ਉਨ੍ਹਾਂ ਨੂੰ ਭਰਤੀ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਕੋਟ ਲੱਲੂ ਦੇ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਸੇਲਜ਼ਮੈਨ ਦੀ ਭਰਤੀ ਦੇ ਲਈ ਉਨ੍ਹਾਂ ਵੱਲੋਂ ਪੰਜਾਬੀ ਅਤੇ ਹਿੰਦੀ ਦੇ ਅਖ਼ਬਾਰ ਵਿੱਚ ਇਸ਼ਤਿਹਾਰ ਵੀ ਦਿੱਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਵਿਭਾਗ ਦੀ ਵੈੱਬਸਾਈਟ ‘ਤੇ ਵੀ ਇਸ ਸਬੰਧੀ ਸੂਚਨਾ ਪਾਈ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਸ ਦੇ ਲਈ ਉਨ੍ਹਾਂ ਕੋਲ 18 ਉਮੀਦਵਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ ਜਿਸ ਦੇ ਲਈ ਉਨ੍ਹਾਂ ਕੋਲ 12 ਉਮੀਦਵਾਰ ਇੰਟਰਵਿਊ ਦੇਣ ਦੇ ਲਈ ਪਹੁੰਚੇ ਹਨ ਜਦੋਂਕਿ ਛੇ ਉਮੀਦਵਾਰ ਇਸ ਇੰਟਰਵਿਊ ਦੇ ਲਈ ਨਹੀਂ ਆਏ। ਉਨ੍ਹਾਂ ਇਹ ਵੀ ਕਿਹਾ ਕਿ ਇਹ ਭਰਤੀ ਸਹੀ ਅਤੇ ਨਿਰਪੱਖ ਤੌਰ ‘ਤੇ ਕੀਤੀ ਜਾ ਰਹੀ ਹੈ।

ਸਭਾ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਵੀ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅਖ਼ਬਾਰਾਂ ਦੇ ਵਿੱਚ ਵੀ ਇਸ਼ਤਿਹਾਰ ਦਿੱਤਾ ਗਿਆ ਹੈ ਅਤੇ ਵਿਭਾਗ ਦੀ ਵੈੱਬਸਾਈਟ ਤੇ ਵੀ ਭਰਤੀ ਸੰਬੰਧੀ ਜਾਣਕਾਰੀ ਪਾਈ ਗਈ ਹੈ ਜਿਸਦੇ ਲਈ ਨਿਰਪੱਖ ਤੌਰ ‘ਤੇ ਭਰਤੀ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਧਾਂਦਲੀ ਨਹੀਂ ਅਤੇ ਮੈਰਿਟ ਦੇ ਆਧਾਰ ‘ਤੇ ਭਰਤੀ ਹੋਵੇਗੀ ਅਤੇ ਯੋਗ ਉਮੀਦਵਾਰਾਂ ਨੂੰ ਹੀ ਭਰਤੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਰਾਘਵ ਚੱਢਾ ਦੀ ਯੂਪੀ ਸਰਕਾਰ ਨੂੰ ਲਲਕਾਰ, ਲਖੀਮਪੁਰ ਜਾਣ ਤੋਂ ਪਹਿਲਾਂ ਕੀਤਾ ਵੱਡਾ ਐਲਾਨ !

ETV Bharat Logo

Copyright © 2025 Ushodaya Enterprises Pvt. Ltd., All Rights Reserved.