ਮਾਨਸਾ: ਪੰਜਾਬ ਪੁਲਿਸ ਵੱਲੋਂ ਅੱਜ ਇੰਟਰ-ਸਟੇਟ ਨਾਕਿਆਂ ਦੀ ਚੈਕਿੰਗ (Checking of inter state gates) ਕੀਤੀ ਗਈ, ਇਸ ਦੌਰਾਨ ਪੰਜਾਬ ਪੁਲਿਸ ਦੇ ਏਡੀਜੀਪੀ ਨਰੇਸ਼ ਕੁਮਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਨਾਲ ਲੱਗਦੀਆਂ ਹੱਦਾਂ ਦਾ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੀਆਂ ਗੱਡੀਆਂ ਨੂੰ ਵੀ ਪੰਜਾਬ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ।
ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ: ਉਹਨਾਂ ਕਿਹਾ ਕਿ ਇੱਥੋਂ ਦੇ ਕਿਸਾਨਾਂ ਵੱਲੋਂ ਮਿਹਨਤ ਕਰਕੇ ਝੋਨੇ ਦੀ ਕਟਾਈ ਕੀ ਕੀਤੀ ਜਾ ਰਹੀ ਹੈ ਪਰ ਕਈ ਵਾਰ ਬਾਹਰਲੇ ਸੂਬਿਆਂ ਤੋਂ ਅਣ-ਅਧਿਕਾਰਤ ਝੋਨਾ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਪੁਲਿਸ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਫੂਡ ਸਪਲਾਈ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕਰ ਰਹੀ ਤਾਂ ਕਿ ਬਾਹਰਲੇ ਸੂਬਿਆਂ ਤੋਂ ਅਣ-ਅਧਿਕਾਰਤ ਆ ਰਹੇ ਝੋਨੇ ਦੇ ਖਿਲਾਫ ਕਾਰਵਾਈ (Action against unauthorized paddy) ਕੀਤੀ ਜਾ ਸਕੇ।
10 ਜ਼ਿਲ੍ਹਿਆਂ ਵਿੱਚ ਇੰਟਰ-ਸਟੇਟ ਨਾਕੇ: ਉਹਨਾਂ ਕਿਹਾ ਕਿ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਇੰਟਰ-ਸਟੇਟ ਨਾਕੇ ਲਗਾਏ ਹੋਏ ਹਨ ਅਤੇ 80 ਤੋਂ ਵੱਧ ਪੰਜਾਬ ਦੇ ਅੰਦਰ ਨਾਕੇ ਲੱਗੇ ਹੋਏ ਹਨ। ਕਿਸੇ ਵੀ ਬਾਹਰਲੇ ਸੂਬੇ ਤੋਂ ਪੰਜਾਬ ਦੇ ਵਿੱਚ ਗੈਰ-ਕਾਨੂੰਨੀ ਝੋਨੇ ਜਾਂ ਬੀਜ ਨਹੀਂ ਆਉਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਆ ਰਹੇ ਅਣ ਅਧਿਕਾਰਿਤ ਝੋਨੇ ਨੂੰ ਰੋਕਣ ਦੇ ਲਈ ਮੰਡੀ ਬੋਰਡ ਅਤੇ ਫੂਡ ਸਪਲਾਈ ਵਿਭਾਗ (Mandi Board and Food Supply Department) ਦੇ ਅਧਿਕਾਰੀਆਂ ਤੋਂ ਚੈਕਿੰਗ ਕਰਵਾਉਣ ਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
- Brother killed brother: ਪਾਣੀ ਦੀ ਵਾਰੀ ਪਿੱਛੇ ਭਰਾ ਨੇ ਭਰਾ ਦਾ ਕੀਤਾ ਕਤਲ
- Taxi driver daughter sub-inspector: ਟੈਕਸੀ ਡਰਾਈਵਰ ਦੀ ਧੀ ਬਣੀ ਸਬ ਇੰਸਪੈਕਟਰ, 4 ਭੈਣਾਂ 'ਚੋਂ ਸਭ ਤੋਂ ਵੱਡੀ ਸਿਮਰਨ ਕੌਰ ਨੇ ਵਧਾਇਆ ਮਾਣ
- Issue of Land Grabbing : ਅੰਮ੍ਰਿਤਸਰ ਦੀ ਦੰਗਾ ਪੀੜਤ ਕਲੋਨੀ ਦੀ ਜ਼ਮੀਨ ਹੜੱਪਣ ਦਾ ਮੁੱਦਾ ਗਰਮਾਇਆ
ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ: ਚਿਤਾਵਨੀ ਦਿੰਦਿਆਂ ਏਡੀਜੀਪੀ ਨੇ ਕਿਹਾ ਕਿ ਜੇਕਰ ਕੋਈ ਅਜਿਹੀ ਕਾਰਵਾਈ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਿਸੇ ਵੀ ਕਿਸਾਨ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਦੇ ਕਿਸਾਨ ਸਖਤ ਮਿਹਨਤ ਕਰਕੇ ਕਣਕ ਝੋਨੇ ਦੀ ਫਸਲ ਨੂੰ ਉਗਾਉਂਦੇ ਹਨ ਪਰ ਬਾਹਰਲੇ ਸੂਬਿਆਂ ਦੇ ਕੁਝ ਲੋਕ ਸੀਜਨ ਦੇ ਦੌਰਾਨ ਅਣ ਅਧਿਕਾਰਤ ਚੀਜ਼ਾਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਸਟੋਰ ਕਰ ਲੈਂਦੇ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਹੁਣ ਜੇਕਰ ਕੋਈ ਅਜਿਹਾ ਵਿਅਕਤੀ ਫੜਿਆ ਗਿਆ ਤਾਂ ਪੁਲਿਸ ਜਾਂ ਫਿਰ ਮੰਡੀ ਬੋਰਡ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।