ETV Bharat / state

Protest in Mansa: ਜੁਗਾੜੂ ਰੇਹੜੀ ਚਾਲਕਾਂ ਨੇ ਟ੍ਰੈਫਿਕ ਪੁਲਿਸ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ - 5 ਹਜ਼ਾਰ ਰੁਪਏ

ਮਾਨਸਾ ਵਿਖੇ ਜੁਗਾੜੂ ਰੇਹੜੀ ਚਾਲਕਾਂ ਵੱਲੋਂ ਟ੍ਰੈਫਿਕ ਪੁਲਿਸ ਖ਼ਿਲਾਫ਼ ਰੇਹੜੀਆਂ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੇਹੜੀ ਚਾਲਕਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਤੰਗ ਕੀਤਾ ਜਾਂਦਾ ਹੈ। ਮੌਕੇ ਉਤੇ ਪਹੁੰਚੇ ਡੀਐਸਪੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਗੱਲ ਉਚ ਅਧਿਕਾਰੀਆਂ ਤਕ ਪਹੁੰਚਾਈ ਜਾਵੇਗੀ।

Protest against the traffic police in mansa
ਜੁਗਾੜੂ ਰੇਹੜੀ ਚਾਲਕਾਂ ਨੇ ਟ੍ਰੈਫਿਕ ਪੁਲਿਸ ਖਿਲਾਫ ਕੀਤਾ ਰੋਸ ਪ੍ਰਦਰਸ਼ਨ
author img

By

Published : May 27, 2023, 4:43 PM IST

ਜੁਗਾੜੂ ਰੇਹੜੀ ਚਾਲਕਾਂ ਨੇ ਟ੍ਰੈਫਿਕ ਪੁਲਿਸ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਮਾਨਸਾ : ਮਾਨਸਾ ਸ਼ਹਿਰ ਦੇ ਵਿੱਚ ਜੁਗਾੜੂ ਰੇਹੜੀਆਂ ਦੇ ਟ੍ਰੈਫਿਕ ਪੁਲਿਸ ਵੱਲੋਂ ਕੱਟੇ ਜਾ ਰਹੇ ਚਲਾਣਾ ਦੇ ਵਿਰੋਧ ਵਿਚ ਜੁਗਾੜੂ ਰੇਹੜੀਆਂ ਨੂੰ ਬੰਦ ਕਰਕੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮਜ਼ਦੂਰਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਉਹਨਾਂ ਨੂੰ ਨਾਜਾਇਜ਼ ਤੰਗ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਡ ਜਾਮ ਕੀਤੇ ਜਾਣਗੇ।

ਜੁਗਾੜੂ ਰੇਹੜੀ ਵਾਲਿਆਂ ਦੀ ਸ਼ਿਕਾਇਤ, 5 ਹਜ਼ਾਰ ਰੁਪਏ ਚਲਾਨ ਕੱਟਦੀ ਪੁਲਿਸ : ਪੁਲਿਸ ਵੱਲੋਂ ਜੁਗਾੜੂ ਰੇਹੜੀਆਂ ਦੇ ਚਲਾਨ ਕੱਟੇ ਜਾਣ ਦੇ ਵਿਰੋਧ ਵਿਚ ਅੱਜ ਮਜ਼ਦੂਰਾਂ ਵੱਲੋਂ ਆਪਣੀਆਂ ਰੇਹੜੀਆਂ ਨੂੰ ਬੰਦ ਕਰ ਕੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਜ਼ਦੂਰਾਂ ਨੇ ਕਿਹਾ ਕਿ ਉਹ ਪੂਰਾ ਦਿਨ ਭਾਰ ਢੋਹ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਹਨ, ਪਰ ਟਰੈਫਿਕ ਪੁਲਿਸ ਉਹਨਾਂ ਨੂੰ ਮਜ਼ਦੂਰੀ ਕਰ ਕੇ ਵੀ ਖਾਣ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਬਿਨਾਂ ਵਜ੍ਹਾ ਤੋਂ ਰੇਹੜੀਆਂ ਦੇ ਚਲਾਨ ਕੀਤੇ ਜਾ ਰਹੇ ਹਨ ਅਤੇ ਇਹ ਚਲਾਣ 5 ਹਜ਼ਾਰ ਰੁਪਏ ਤੱਕ ਕੀਤੇ ਜਾ ਰਹੇ ਹਨ, ਜਦਕਿ ਮਜ਼ਦੂਰ ਮਹਿਜ਼ 4 ਤੋਂ 500 ਰੁਪਏ ਪੂਰਾ ਦਿਨ ਮਿਹਨਤ ਕਰ ਕੇ ਕੰਮ ਆਉਂਦੇ ਹਨ।

ਬੀਤੇ ਦਿਨੀਂ 50 ਦੇ ਕਰੀਬ ਜੁਗਾੜੂ ਰੇਹੜੀ ਚਾਲਕਾ ਦੇ ਕੱਟੇ ਗਏ ਸੀ ਚਲਾਨ : ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਵੀ ਟਰੈਫਿਕ ਪੁਲਿਸ ਵੱਲੋਂ 50 ਦੇ ਕਰੀਬ ਮਜ਼ਦੂਰਾਂ ਦੇ ਚਲਾਨ ਕਰ ਦਿੱਤੇ ਗਏ ਹਨ, ਜਿਸ ਦੇ ਵਿਰੋਧ ਵਿੱਚ ਅੱਜ ਰੇਹੜੀਆਂ ਨੂੰ ਬੰਦ ਕਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੁਲਿਸ ਵੱਲੋਂ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਮਜਬੂਰੀਵਸ ਮਜ਼ਦੂਰ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ।

ਡੀਐਸਪੀ ਨੇ ਪ੍ਰਦਰਸ਼ਨਕਾਰੀਆਂ ਨੂੰ ਦਿੱਤਾ ਭਰੋਸਾ : ਮਜ਼ਦੂਰਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਡੀਐਸਪੀ ਇਸ਼ਾਨ ਸਿੰਗਲਾ ਨੇ ਕਿਹਾ ਕਿ ਮਜ਼ਦੂਰ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਨ੍ਹਾਂ ਨਾਲ ਹੁਣ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਦੀਆਂ ਜੋ ਵੀ ਮੰਗਾਂ ਹਨ, ਉਸ ਸਬੰਧੀ ਮੰਗ ਪੱਤਰ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.