ETV Bharat / state

ਕਰਫਿਊ ਦੌਰਾਨ ਕੱਟੇ ਗਏ ਚਲਾਨ ਅਤੇ ਮੋਟੇ ਜ਼ੁਰਮਾਨੇ ਵਸੂਲਣ ਨੂੰ ਲੈ ਕੇ ਵਿਰੋਧ - ਬੀਕੇਯੂ ਡਕੌਂਦਾ

ਕਰਫਿਊ ਦੌਰਾਨ ਘਰਾਂ ਤੋਂ ਬਾਹਰ ਆਉਣ ਵਾਲੇ ਲੋਕਾਂ ਦੇ ਪੁਲਿਸ ਵੱਲੋਂ ਚਲਾਨ ਕੱਟੇ ਗਏ ਅਤੇ ਕਈਆਂ ਦੇ ਵ੍ਹੀਕਲ ਬੰਦ ਕਰ ਦਿੱਤੇ ਗਏ। ਇਸੇ ਨੂੰ ਲੈ ਕੇ ਕਿਸਾਨਾਂ ਨੇ ਆਰਟੀਓ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਜ਼ੁਰਮਾਨਾ ਮੁਆਫ਼ ਕਰਨ ਦੀ ਮੰਗ ਕੀਤੀ।

ਫ਼ੋਟੋ।
ਫ਼ੋਟੋ।
author img

By

Published : Jun 4, 2020, 5:22 PM IST

ਮਾਨਸਾ: ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਆਉਣ ਵਾਲੇ ਲੋਕਾਂ ਦੇ ਪੁਲਿਸ ਵੱਲੋਂ ਚਲਾਨ ਕੱਟੇ ਗਏ ਅਤੇ ਕਈਆਂ ਦੇ ਵ੍ਹੀਕਲ ਬੰਦ ਕਰ ਦਿੱਤੇ ਗਏ ਜਿਸ ਦੇ ਲਈ ਇਨ੍ਹਾਂ ਲੋਕਾਂ ਤੋਂ ਪੁਲਿਸ ਵੱਲੋਂ ਹੁਣ ਮੋਟੇ ਜ਼ੁਰਮਾਨੇ ਵਸੂਲ ਕਰਕੇ ਵ੍ਹੀਕਲ ਵਾਪਿਸ ਕੀਤੇ ਜਾ ਰਹੇ ਹਨ।

ਵੇਖੋ ਵੀਡੀਓ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ੁਰਮਾਨੇ ਵਸੂਲਣ ਦੇ ਰੋਸ ਵਜੋਂ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਦਾ ਘਿਰਾਓ ਕਰਕੇ ਜੁਰਮਾਨੇ ਮੁਆਫ਼ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਜੇ ਕਿਸਾਨ ਮਜ਼ਦੂਰਾਂ ਦੇ ਬਿਨਾਂ ਜੁਰਮਾਨੇ ਤੋਂ ਵ੍ਹੀਕਲ ਵਾਪਸ ਨਾ ਕੀਤੇ ਤਾਂ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।

ਕਰਫਿਊ ਦੌਰਾਨ ਕੱਟੇ ਗਏ ਚਲਾਨ
ਕਰਫਿਊ ਦੌਰਾਨ ਕੱਟੇ ਗਏ ਚਲਾਨ

ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰਫਿਊ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਵੱਢਣ ਦੀ ਢਿੱਲ ਦਿੱਤੀ ਗਈ ਸੀ ਜਿਸ ਦੇ ਲਈ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਬੋਲਿਆ ਗਿਆ ਸੀ ਕਿ ਕਿਸਾਨ ਆਪਣੇ ਖੇਤਾਂ ਵਿੱਚ ਜਾ ਕੇ ਬਿਜਲੀ ਦੇ ਟਰਾਂਸਫਾਰਮਾਂ ਹੇਠੋਂ ਕਣਕ ਵੱਢ ਲੈਣ ਤਾਂ ਕਿ ਕੋਈ ਅੱਗ ਲੱਗਣ ਦੀ ਘਟਨਾ ਨਾ ਵਾਪਰੇ।

ਇਸ ਦੇ ਚੱਲਦੇ ਉਹ ਆਪਣੇ ਖੇਤ ਵਿੱਚੋਂ ਕਣਕ ਵੱਢਣ ਦੇ ਲਈ ਜਾ ਰਿਹਾ ਸੀ ਪਰ ਰਸਤੇ ਵਿੱਚੋਂ ਪੁਲਿਸ ਨੇ ਰੋਕ ਕੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ ਅਤੇ ਉਸ ਤੂੰ ਹੁਣ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਵਸੂਲਿਆ ਜਾ ਰਿਹਾ ਹੈ ਜਦ ਕਿ ਉਸ ਕੋਲ ਆਪਣਾ ਡਰਾਈਵਿੰਗ ਲਾਇਸੈਂਸ ਵੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਬਰੇਟਾ ਪਿੰਡ ਤੋਂ ਹੈ ਅਤੇ ਉਹ ਕਰਫ਼ਿਊ ਦੌਰਾਨ ਆਪਣੇ ਘਰ ਦਾ ਰਸੋਈ ਗੈਸ ਖਤਮ ਹੋਣ ਦੇ ਚੱਲਦਿਆਂ ਰਸੋਈ ਗੈਸ ਲੈਣ ਦੇ ਲਈ ਜਾ ਰਿਹਾ ਸੀ ਪਰ ਪੁਲਿਸ ਨੇ ਉਸ ਦੀ ਇੱਕ ਨਹੀਂ ਸੁਣੀ ਅਤੇ ਉਸ ਦੀ ਗੱਡੀ ਪਾਉਣ ਕਰ ਦਿੱਤੀ ਅਤੇ ਹੁਣ ਸਤਾਰਾਂ ਹਜ਼ਾਰ ਪਏ ਜੁਰਮਾਨਾ ਵਸੂਲ ਕਰਕੇ ਗੱਡੀ ਵਾਪਿਸ ਦੇਣ ਦੇ ਲਈ ਕਹਿ ਰਹੇ ਹਨ।

ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਰਫਿਊ ਦੌਰਾਨ ਜਿਹੜੇ ਲੋਕ ਗਰੀਬ ਕਿਸਾਨ ਮਜ਼ਦੂਰ ਆਪਣੇ ਘਰਾਂ ਵਿੱਚੋਂ ਜ਼ਰੂਰੀ ਸਾਮਾਨ ਜਾਂ ਫਿਰ ਦਵਾਈਆਂ ਲੈਣ ਦੇ ਲਈ ਘਰੋਂ ਬਾਹਰ ਆ ਰਹੇ ਸੀ ਤਾਂ ਪੁਲਿਸ ਨੇ ਸ਼ਰੇਆਮ ਉਨ੍ਹਾਂ ਦੇ ਵ੍ਹੀਕਲ ਬੰਦ ਕਰ ਦਿੱਤੇ ਅਤੇ ਉਨ੍ਹਾਂ ਦੇ ਚਲਾਨ ਕੱਟੇ ਗਏ ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਬੁਰੀ ਤਰ੍ਹਾਂ ਮਾਰ ਕੁੱਟ ਵੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਹ ਲੋਕ ਜ਼ੁਰਮਾਨੇ ਭਰਨ ਤੋਂ ਅਸਮਰੱਥ ਹਨ ਜਿਸ ਲਈ ਉਨ੍ਹਾਂ ਨੇ ਇਕੱਠੇ ਹੋ ਕੇ ਕਿਸਾਨ ਯੂਨੀਅਨ ਨਾਲ ਤਾਲਮੇਲ ਕੀਤਾ ਹੈ ਜਿਸ ਦੇ ਲਈ ਉਹ ਅੱਜ ਆਰਟੀਓ ਦਫ਼ਤਰ ਦੇ ਬਾਹਰ ਇਕੱਠੇ ਹੋਏ ਨੇ ਜਦੋਂ ਤੱਕ ਇਨ੍ਹਾਂ ਦੇ ਜੁਰਮਾਨੇ ਮਾਫ ਨਹੀਂ ਕੀਤੇ ਜਾਂਦੇ ਤੇ ਇਨ੍ਹਾਂ ਤੋਂ ਮਹਿਜ਼ ਨਿਗੂਣਾ ਜ਼ੁਰਮਾਨਾ ਵਸੂਲਿਆ ਜਾਵੇ ਨਾ ਕਿ ਇੰਨੇ ਭਾਰੀ ਜ਼ੁਰਮਾਨੇ ਜਿਸ ਦੇ ਨਾਲ ਇਨ੍ਹਾਂ ਗਰੀਬ ਕਿਸਾਨ ਮਜ਼ਦੂਰਾਂ ਦਾ ਨੁਕਸਾਨ ਹੋਵੇ ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਜ਼ੁਰਮਾਨੇ ਮੁਆਫ਼ ਨਾ ਕੀਤੇ ਤਾਂ ਉਹ ਬਠਿੰਡਾ-ਪਟਿਆਲਾ ਮਾਰਗ ਉੱਤੇ ਜਾਮ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਇੱਕ ਘੰਟੇ ਦਾ ਵਿਸ਼ਵਾਸ ਦਿੱਤਾ ਹੈ ਪਰ ਜੇਕਰ ਫਿਰ ਵੀ ਉਹ ਆਪਣੇ ਵਿਸ਼ਵਾਸ ਉੱਤੇ ਖਰੇ ਨਹੀਂ ਉੱਤਰਦੇ ਤਾਂ ਕਿਸਾਨ ਇਸ ਤੋਂ ਵੀ ਸਖ਼ਤ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.