ETV Bharat / state

ਫਫੜੇ ਭਾਈਕੇ ਪਿੰਡ ਦੀ ਸ਼ੂਟਿੰਗ ਰੇਂਜ ਜਿੱਥੋ ਖਿਡਾਰੀ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਲੈ ਰਹੇ ਹਿੱਸਾ

author img

By

Published : Mar 30, 2022, 1:10 PM IST

ਮਾਨਸਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਫਫੜੇ ਭਾਈਕੇ ਵਿਖੇ ਨੌਜਵਾਨਾਂ ਦੀ ਸ਼ੂਟਿੰਗ ਦੀ ਤਿਆਰੀ ਕਰਵਾਈ ਜਾਂਦੀ ਹੈ। ਇਸ ਪਿੰਡ ਦੇ ਵਿੱਚ ਸ਼ੂਟਿੰਗ ਰੇਂਜ ਬਣਾਉਣ ਦੇ ਲਈ ਪਿੰਡ ਦੀ ਪੰਚਾਇਤ ਦਾ ਵੱਡਾ ਉਪਰਾਲਾ ਹੈ। ਇਸ ਥਾਂ ਤੋਂ ਸ਼ੂਟਿੰਗ ਸਿਖ ਨੌਜਵਾਨ ਨੈਸ਼ਨਲ ਪੱਧਰ ਤੇ ਪਿੰਡ ਅਤੇ ਸੂਬੇ ਦਾ ਨਾਂ ਰੋਸ਼ਨ ਕਰ ਰਹੇ ਹਨ।

ਫਫੜੇ ਭਾਈਕੇ ਪਿੰਡ
ਫਫੜੇ ਭਾਈਕੇ ਪਿੰਡ

ਮਾਨਸਾ: ਸ਼ੂਟਿੰਗ ਰੇਂਜ ਦੀ ਤਿਆਰੀ ਕਰਨ ਦੇ ਲਈ ਬੇਸ਼ਕ ਖਿਡਾਰੀ ਵੱਡੇ ਸ਼ਹਿਰਾਂ ਵਿੱਚ ਜਾਂਦੇ ਹਨ ਪਰ ਪੰਜਾਬ ਦੇ ਇੱਕੋ ਇੱਕ ਸਰਕਾਰੀ ਸੈਕੰਡਰੀ ਸਕੂਲ ( ਲੜਕੇ ) ਫਫੜੇ ਭਾਈਕੇ ਵਿਖੇ ਚੱਲ ਰਹੀ 24 ਲੇਨ ਸ਼ੂਟਿੰਗ ਰੇਂਜ ਵਿੱਚੋਂ ਤਿਆਰੀ ਕਰਕੇ ਨੈਸ਼ਨਲ ਪੱਧਰ ਤੇ ਖਿਡਾਰੀ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ। ਸ਼ੂਟਿੰਗ ਰੇਂਜ ਦੇ ਵਿੱਚ ਜਿੱਥੇ ਦੇਸ਼ ਦੇ ਅਭਿਨਵ ਬਿੰਦਰਾ ਵਰਗੇ ਖਿਡਾਰੀਆਂ ਨੇ ਦੇਸ਼ ਦਾ ਨਾਂ ਪੂਰੀ ਦੁਨੀਆਂ ਦੇ ’ਚ ਰੌਸ਼ਨ ਕੀਤਾ ਹੈ। ਉੱਥੇ ਹੀ ਸ਼ੂਟਿੰਗ ਰੇਂਜ ਨੂੰ ਹੁਣ ਪਿੰਡਾਂ ਦੇ ਵਿਚ ਵੀ ਤਰਜੀਹ ਦਿੱਤੀ ਜਾ ਰਹੀ ਹੈ ਪੰਜਾਬ ਦੇ ਇੱਕੋ ਇੱਕ ਸਰਕਾਰੀ ਸੈਕੰਡਰੀ ਸਕੂਲ ਲੜਕੇ ਫਫੜੇ ਭਾਈਕੇ ਵਿਖੇ ਬਣੀ 24 ਲੇਨ ਸ਼ੂਟਿੰਗ ਰੇਂਜ ਵਿੱਚ ਰੋਜ਼ਾਨਾ ਖਿਡਾਰੀ ਪ੍ਰੈਕਟਿਸ ਕਰਦੇ ਨਜ਼ਰ ਆਉਂਦੇ ਹਨ।

ਦੱਸ ਦਈਏ ਕਿ ਇਸ ਸ਼ੂਟਿੰਗ ਰੇਂਜ ਵਿੱਚ ਤਿਆਰੀ ਕਰਕੇ ਜਿੱਥੇ ਸਟੇਟ ਅਤੇ ਨੈਸ਼ਨਲ ਪੱਧਰ ’ਤੇ ਖਿਡਾਰੀ ਆਪਣਾ ਲੋਹਾ ਮੰਨਵਾ ਚੁੱਕੇ ਹਨ ਉੱਥੇ ਹੀ ਹੁਣ ਇੰਡੀਆ ਟੀਮ ਦੇ ਲਈ ਵੀ ਇੱਕ ਖਿਡਾਰੀ ਦਿੱਲੀ ਵਿਖੇ ਆਪਣੇ ਟਰਾਇਲ ਦੇਣ ਦੇ ਲਈ ਜਾ ਰਿਹਾ ਹੈ।

ਫਫੜੇ ਭਾਈਕੇ ਪਿੰਡ ਦੀ ਸ਼ੂਟਿੰਗ ਰੇਂਜ

ਸ਼ੂਟਿੰਗ ਰੇਂਜ ਦੀ ਕੋਚਿੰਗ ਦੇ ਰਹੇ ਖਿਡਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਰਮੀ ਦੇ ਵਿਚੋਂ ਰਿਟਾਇਰ ਹਨ ਅਤੇ ਉਨ੍ਹਾਂ ਨੂੰ ਖੁਦ ਨੂੰ ਸ਼ੂਟਿੰਗ ਰੇਂਜ ਦਾ ਜਜ਼ਬਾ ਸੀ ਜਿਸਦੇ ਲਈ ਉਨ੍ਹਾਂ ਵੱਲੋਂ ਆਪਣੇ ਪਿੰਡ ਵਿੱਚ ਖਿਡਾਰੀਆਂ ਨੂੰ ਸ਼ੂਟਿੰਗ ਰੇਂਜ ਦੀ ਕੋਚਿੰਗ ਦੇਣਾ ਸ਼ੁਰੂ ਕਰ ਦਿੱਤਾ ਜਿਸ ਦੇ ਲਈ ਉਨ੍ਹਾਂ ਵੱਲੋਂ ਪਿੰਡ ਦੇ ਪੰਚਾਇਤ ਨਾਲ ਸੰਪਰਕ ਕੀਤਾ ਤਾਂ ਪੰਚਾਇਤ ਵੱਲੋਂ ਉਨ੍ਹਾਂ ਨੂੰ ਸ਼ੂਟਿੰਗ ਰੇਂਜ ਦੇ ਲਈ ਇਕ ਵੱਡਾ ਹਾਲ ਬਣਾ ਕੇ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਵੀ ਇਸ ਸ਼ੂਟਿੰਗ ਰੇਂਜ ਦੇ ਲਈ ਫੰਡ ਜਾਰੀ ਕੀਤੇ ਗਏ।

ਉਨ੍ਹਾਂ ਅੱਗੇ ਦੱਸਿਆ ਕਿ ਅੱਜ ਇਸ ਸ਼ੂਟਿੰਗ ਰੇਂਜ ਦੇ ਵਿੱਚ ਖਿਡਾਰੀ ਤਿਆਰੀ ਕਰਕੇ ਸਟੇਟ ਅਤੇ ਨੈਸ਼ਨਲ ਪੱਧਰ ਤੇ ਆਪਣਾ ਲੋਹਾ ਮੰਨਵਾ ਰਹੇ ਹਨ ਉਨ੍ਹਾਂ ਦੱਸਿਆ ਕਿ ਸ਼ੂਟਿੰਗ ਰੇਂਜ ਬੇਸ਼ੱਕ ਮਹਿੰਗੀ ਖੇਡ ਹੈ ਪਰ ਇਸਦੇ ਲਈ ਪਿਸਤੌਲ ਗੰਨ ਅਤੇ ਖਿਡਾਰੀਆਂ ਨੂੰ ਕਿੱਟਾਂ ਸਮਾਜ ਸੇਵੀਆਂ ਵੱਲੋਂ ਉਪਲੱਬਧ ਕਰਵਾਈਆਂ ਗਈਆਂ ਹਨ ਜੋ ਕਿ ਖਿਡਾਰੀ ਇਨ੍ਹਾਂ ਨੂੰ ਪਹਿਨ ਕੇ ਸ਼ੂਟਿੰਗ ਰੇਂਜ ਦੇ ਵਿੱਚ ਤਿਆਰੀ ਕਰਦੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਵਿੱਚੋਂ ਸਟੇਟ ਅਤੇ ਨੈਸ਼ਨਲ ਪੱਧਰ ਤੇ ਮੈਡਲ ਲਿਆ ਚੁੱਕੇ ਹਨ ਅਤੇ ਇਸਦੇ ਨਾਲ ਹੀ ਹੁਣ ਉਨ੍ਹਾਂ ਦੇ ਇੱਕ ਖਿਡਾਰੀ ਇੰਡੀਆ ਟੀਮ ਦੇ ਲਈ ਵੀ ਚੁਣਿਆ ਗਿਆ ਹੈ ਜਿਸ ਦੀ ਆਉਣ ਵਾਲੇ ਦਿਨਾਂ ਵਿਚ ਦਿੱਲੀ ਵਿਖੇ ਟਰਾਇਲ ਹੋਣਗੇ।

ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਵੀ ਆਪਣੇ ਖਿਡਾਰੀਆਂ ’ਤੇ ਮਾਣ ਕਰਦਿਆਂ ਕਿਹਾ ਕਿ ਪਿੰਡ ਦੇ ਵਿਚ ਬਣੀ ਸ਼ੂਟਿੰਗ ਰੇਂਜ ਵਿੱਚ ਖਿਡਾਰੀਆਂ ਦੇ ਲਈ ਇਕ ਜਜ਼ਬਾ ਪੈਦਾ ਕਰਦੀ ਹੈ ਅਤੇ ਇਸ ਸ਼ੂਟਿੰਗ ਰੇਂਜ ਦੇ ਵਿੱਚ ਤਿਆਰੀ ਕਰਕੇ ਕਈ ਖਿਡਾਰੀ ਫੌਜ ਦੇ ਵਿੱਚ ਵੀ ਭਰਤੀ ਹੋਏ ਹਨ ਜਿਥੇ ਕਿ ਸ਼ੂਟਿੰਗ ਰੇਂਜ ਨੂੰ ਪਹਿਲ ਦਿੱਤੀ ਜਾਂਦੀ ਹੈ।

ਪਿੰਡ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਖਿਡਾਰੀ ਸ਼ੂਟਿੰਗ ਰੇਂਜ ਬਣਾਉਣਾ ਚਾਹੁੰਦੇ ਸਨ ਜਿਸਦੇ ਲਈ ਕੋਚ ਅਤੇ ਸਕੂਲ ਸਟਾਫ ਵਲੋਂ ਉਨ੍ਹਾਂ ਨੂੰ ਸ਼ੂਟਿੰਗ ਰੇਂਜ ਬਣਾਉਣ ਦੇ ਲਈ ਕਿਹਾ ਗਿਆ ਤੇ ਪਿੰਡ ਦੀ ਪੰਚਾਇਤ ਵੱਲੋਂ ਸਕੂਲ ਦੇ ਵਿਚ ਇਕ ਵੱਡਾ ਹਾਲ ਤਿਆਰ ਕਰਕੇ ਦਿੱਤਾ ਗਿਆ ਜਿਸ ਵਿੱਚ ਖਿਡਾਰੀਆਂ ਨੂੰ ਸ਼ੂਟਿੰਗ ਰੇਂਜ ਦੇ ਲਈ ਤਿਆਰੀ ਕਰਨ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪਿੰਡ ਦੇ ਖਿਡਾਰੀ ਸਟੇਟ ਅਤੇ ਨੈਸ਼ਨਲ ਪੱਧਰ ਤੇ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਹਨ।

ਸ਼ੂਟਿੰਗ ਰੇਂਜ ਦੇ ਵਿੱਚ ਤਿਆਰੀ ਕਰ ਰਹੇ ਸਟੇਟ ਪੱਧਰ ਦੇ ਖਿਡਾਰੀ ਅਰਸ਼ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਿੰਡ ਦੇ ਵਿਚ ਸ਼ੂਟਿੰਗ ਰੇਂਜ ਬਣੀ ਹੋਈ ਹੈ ਜਿਥੇ ਉਹ ਤਿਆਰੀ ਕਰਕੇ ਅਸਟੇਟ ਪੱਧਰ ਤੇ ਆਪਣੇ ਸਕੂਲ ਦੇ ਲਈ ਖੇਡਿਆ ਹੈ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।

ਇਸਦੇ ਨਾਲ ਹੀ ਨੈਸ਼ਨਲ ਪੱਧਰ ਦੇ ਖਿਡਾਰੀ ਅਜਮੀਤ ਸਿੰਘ ਨੇ ਵੀ ਆਪਣੇ ਸਕੂਲ ਦੀ ਸ਼ੂਟਿੰਗ ਰੇਂਜ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿੱਚ ਸ਼ੂਟਿੰਗ ਰੇਂਜ ਹੋਣਾ ਵੱਡੀ ਗੱਲ ਹੈ ਜਿੱਥੇ ਸ਼ੂਟਿੰਗ ਰੇਂਜ ਦੀ ਤਿਆਰੀ ਕਰਨ ਦੇ ਲਈ ਪਹਿਲਾਂ ਸ਼ਹਿਰਾਂ ਵੱਲ ਜਾਣਾ ਪੈਂਦਾ ਸੀ ਹੁਣ ਸਾਡੇ ਪਿੰਡ ਦੇ ਵਿੱਚ ਹੀ ਸ਼ੂਟਿੰਗ ਰੇਂਜ ਹੋਣ ਨਾਲ ਸਾਡਾ ਮਾਣ ਹੋਰ ਵੀ ਵਧ ਜਾਂਦਾ ਹੈ।

ਇਹ ਵੀ ਪੜੋ: CM ਮਾਨ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਾਰੰਟੀ, ਅਧਿਆਪਕਾਂ ਨੂੰ ਲੈਕੇ ਵੀ ਕੀਤੀ ਵੱਡੀ ਗੱਲ....

ETV Bharat Logo

Copyright © 2024 Ushodaya Enterprises Pvt. Ltd., All Rights Reserved.