ਮਾਨਸਾ: ਪਿੰਡ ਬੁਰਜ ਹਰੀ ਦੇ 23 ਸਾਲਾ ਫੌਜੀ ਪ੍ਰਭਦਿਆਲ ਸਿੰਘ ਵੱਲੋਂ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਡਿਊਟੀ ਦੌਰਾਨ ਖੁਦਕੁਸ਼ੀ ਕਰ ਲਈ ਗਈ ਸੀ। ਜਿਸ ਦਾ ਪਿੰਡ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸੈਨਿਕ ਪ੍ਰਭਦਿਆਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਦੱਸ ਦਈਏ ਕਿ ਫੌਜੀ ਪ੍ਰਭਦਿਆਲ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ, ਉਸਦੀ ਭੈਣ ਵਿਦੇਸ਼ ਰਹਿੰਦੀ ਹੈ।
ਮਾਪਿਆ ਦਾ ਇਕਲੌਤਾ ਪੁੱਤ ਸੀ ਪ੍ਰਭਦਿਆਲ
ਮ੍ਰਿਤਕ ਫੌਜੀ ਦੇ ਦਾਦਾ ਨੇ ਦੱਸਿਆ ਕਿ ਉਸ ਦਾ ਪੋਤਾ ਪ੍ਰਭਦਿਆਲ ਸਿੰਘ ਚਾਰ ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਜੋ ਕਿ ਅਸਾਮ ਅਤੇ ਹੋਰ ਸਥਾਨਾਂ ’ਤੇ ਡਿਊਟੀ ਕਰਨ ਤੋਂ ਬਾਅਦ ਰਾਜਸਥਾਨ ਦੇ ਸੂਰਤਗੜ੍ਹ ਵਿਖੇ ਡਿਊਟੀ ਕਰ ਰਿਹਾ ਸੀ। ਪਿਛਲੇ ਦਿਨੀਂ ਉਸ ਨਾਲ ਜੋ ਮੰਦਭਾਗੀ ਘਟਨਾ ਵਾਪਰੀ ਹੈ। ਪ੍ਰਭਦਿਆਲ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤ ਸੀ, ਸਾਡੀ ਤਾਂ ਹੁਣ ਪੀੜ੍ਹੀ ਹੀ ਖ਼ਤਮ ਹੋ ਚੁੱਕੀ ਹੈ।
ਉੱਧਰ ਫੌਜ ਭਲਾਈ ਟਰੱਸਟ ਦੇ ਵਾਈਸ ਪ੍ਰਧਾਨ ਸਾਬਕਾ ਸੂਬੇਦਾਰ ਦਰਸ਼ਨ ਸਿੰਘ ਨੇ ਕਿਹਾ ਕਿ ਪ੍ਰਭਦਿਆਲ ਸਿੰਘ ਬਹੁਤ ਹੀ ਹੋਣਹਾਰ ਬੱਚਾ ਸੀ ਜੋ ਕਿ ਭਾਰਤੀ ਫ਼ੌਜ ਵਿਚ ਤੈਨਾਤ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨ ਜੋ ਪ੍ਰਭਦਿਆਲ ਸਿੰਘ ਨਾਲ ਇਹ ਘਟਨਾ ਵਾਪਰੀ ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜੋ: Red Fort Case: 26 ਜਨਵਰੀ 2021 ਨੂੰ ਲਾਲ ਕਿਲ੍ਹੇ ’ਤੇ ਕਿਵੇਂ ਵਾਪਰੀ ਸੀ ਘਟਨਾ
ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਮ੍ਰਿਤਕ ਸੈਨਿਕ ਪ੍ਰਭਦਿਆਲ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਭਦਿਆਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਨਾਲ ਪਰਿਵਾਰ ਅਤੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਆਪਣੇ ਚਰਨਾਂ ਦੇ ਵਿਚ ਪ੍ਰਭਦਿਆਲ ਸਿੰਘ ਨੂੰ ਨਿਵਾਸ ਬਖਸ਼ੇ।