ਮਾਨਸਾ: ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਮੋਬਾਈਲ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਚਾਈਨਾ ਮੇਡ ਜਾਲੀ ਬੈਟਰੀਆਂ ਦਾ ਇੱਕ ਜਾਕੀਰਾਂ ਕਾਬੂ ਕੀਤਾ ਹੈ। ਇਨ੍ਹਾਂ ਬੈਟਰੀਆਂ 'ਤੇ ਵੱਖ-ਵੱਖ ਕੰਪਨੀਆਂ ਦੇ ਰੈਪਰ ਲਗਾ ਕੇ ਬਜਾਰ ਵਿੱਚ ਵੇਚਿਆ ਜਾ ਰਿਹਾ ਸੀ।
ਪੁਲਿਸ ਨੇ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਆਕਤੀ ਤੋਂ ਪੁਲਿਸ ਨੇ 46 ਹਜ਼ਾਰ 663 ਜਾਲੀ ਬੈਟਰੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਬੈਟਰੀਆਂ ਦੀ ਕੀਮਤ ਕੌਮਾਂਤਰੀ ਬਜਾਰ ਵਿੱਚ 1 ਕਰੋੜ 16 ਲੱਖ 65 ਹਜ਼ਾਰ 750 ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਗਿਰੋਹ ਦੇ ਬਾਕੀ ਮੈਂਬਰ ਅਜੇ ਫਰਾਰ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਦੋਸ਼ੀ ਵਿਰੁੱਧ ਪਹਿਲਾਂ ਵੀ 2 ਮੁਕਦਮੇ ਦਰਜ ਹਨ। ਜਾਣਕਾਰੀ ਮੁਤਾਬਕ ਗਿਰੋਹ ਇਨ੍ਹਾਂ ਬੈਟਰੀਆਂ ਨੂੰ ਚੀਨ ਤੋਂ ਲਿਆ ਕੇ ਜਾਲੀ ਰੈਪਰ ਚੱਢਾ ਕੇ ਵੇਚ ਰਿਹਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਵਿਨੋਦ ਕੁਮਾਰ ਉਰਫ਼ ਵਿਸ਼ੂ ਆਪ ਵੀ ਕਈ ਵਾਰ ਚੀਨ ਜਾ ਕੇ ਆਇਆ ਹੈ ਅਤੇ ਇਹ ਡੁਪਲੀਕੇਟ ਬੈਟਰੀਆਂ ਨੂੰ ਅਸਲੀ ਦੱਸ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਮਾਨਸਾ ਮੌੜ ਮੰਡੀ ਤਲਵੰਡੀ ਸਾਬੋ ਗੋਨਿਆਣਾ ਮੰਡੀ ਜੈਤੋਂ ਬਠਿੰਡਾ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਪ੍ਰਾਂਤ ਦੇ ਸ੍ਰੀ ਗੰਗਾਨਗਰ ਆਦਿ ਮਾਰਕੀਟਾਂ ਵਿੱਚ ਸਪਲਾਈ ਕਰਕੇ ਮੋਟੀ ਕਮਾਈ ਕਰਦੇ ਸਨ ਜਿਨ੍ਹਾਂ ਨੇ ਡੇਢ ਸਾਲ ਤੋਂ ਇਹ ਧੰਦਾ ਚਲਾਇਆ ਹੋਇਆ ਸੀ।