ਮਾਨਸਾ: ਮਾਨਸਾ ਪੁਲਿਸ ਵੱਲੋਂ ਨਸਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਮੁਕੱਦਮੇ ਦਰਜ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ।
ਜਾਣਕਾਰੀ ਦਿੰਦਿਆ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਹੰਸਾ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਬਾਦਲਗੜ (ਹਰਿਆਣਾ) ਨੂੰ ਮੋਟਰਸਾਈਕਲ ਨੰਬਰ ਐਚ.ਆਰ-59ਡੀ 2483 ਸਮੇਤ 40 ਗ੍ਰਾਮ ਅਫ਼ੀਮ ਸਮੇਤ ਕਾਬੂ ਕਰ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ।
ਉਥੇ ਹੀ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਆਬਕਾਰੀ ਐਕਟ ਤਹਿਤ ਵੱਡੀ ਕਾਰਵਾਈ ਕਰਦਿਆਂ ਸੁਖਪਾਲ ਸਿੰਘ ਪੁੱਤਰ ਜਗਰੂਪ ਸਿੰਘ ਅਤੇ ਮੀਤ ਕੌਰ ਉਰਫ਼ ਮੋਨਾ ਪਤਨੀ ਸੁਖਪਾਲ ਸਿੰਘ ਵਾਸੀਅਨ ਬੀਰ ਖੁਰਦ ਹਾਲ ਬੁਢਲਾਡਾ ਵਿਰੁੱਧ ਮੁਕੱਦਮਾ ਦਰਜ 240 ਬੋਤਲਾਂ (20 ਪੇਟੀਆਂ) ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ, ਮੀਤ ਕੌਰ ਦੀ ਗ੍ਰਿਫ਼ਤਾਰੀ ਬਾਕੀ ਹੈ। ਗ੍ਰਿਫਤਾਰ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਸ਼ਰਾਬ 1300/-ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਮੁੱਲ ਲਿਆ ਕੇ ਅੱਗੇ 1800/-ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਨਸ਼ੇੜੀਆਂ ਨੂੰ ਵੇਚਣੀ ਸੀ। ਪੁਲਿਸ ਨੇ ਇਸ ਦਾ ਵੀ ਰਿਮਾਂਡ ਹਾਸਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਜ਼ਰਮ ਵਿਰੁੱਧ ਕਤਲ, ਲੁੱਟ-ਖੋਹ, ਚੋਰੀ, ਧੋਖਾਧੜੀ ਅਤੇ ਨਸ਼ੇ ਆਦਿ ਦੇ 12 ਤੋਂ ਵੱਧ ਮੁਕੱਦਮੇ ਮਾਨਸਾ, ਸੰਗਰੂਰ ਅਤੇ ਬਠਿੰਡਾ ਜਿਲ੍ਹਿਆ ਦੇ ਵੱਖ ਵੱਖ ਥਾਣਿਆਂ ਵਿੱਚ ਪਹਿਲਾਂ ਹੀ ਦਰਜ ਰਜਿਸਟਰ ਹਨ।
ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਪਿੰਡ ਕਾਹਨਗੜ ਵਿਖੇ ਰੋਡ ਉੱਤੇ ਲਾਵਾਰਿਸ ਖੜੀ ਕਾਰ ਦੀ ਸ਼ੱਕੀ ਤਲਾਸ਼ੀ ਲੈਂਦਿਆ 300 ਬੋਤਲਾਂ (25 ਪੇਟੀਆਂ) ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕਰ ਕਾਰ ਵਰਨਾ ਨੰ. ਐਚ.ਆਰ.51 ਏਐਲ 1934 ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਨੇ ਮੁਖਬਰ ਦੇ ਆਧਾਰ ਉੱਤੇ ਜਗਸੀਰ ਸਿੰਘ ਉਰਫ਼ ਗੋਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਜੇਵਾਲਾ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕਰਨ ਤੋਂ ਬਾਅਦ ਰੇਡ ਕਰ ਮੁਲਜ਼ਮ ਨੂੰ ਕਾਬੂ ਕਰ ਕੇ 50 ਲੀਟਰ ਲਾਹਣ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਇੱਕ ਹੋਰ ਭਗਵਾਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖਿੱਲਣ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰ ਰੇਡ ਦੌਰਾਨ 50 ਲੀਟਰ ਲਾਹਣ ਬਰਾਮਦ ਕੀਤੀ।
ਥਾਣਾ ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਬੀਰਾ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਮਾਖਾ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 40 ਲੀਟਰ ਲਾਹਣ ਬਰਾਮਦ ਕੀਤੀ।
ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਬੂਟਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੀਰੋਕੇ ਕਲਾਂ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 30 ਲੀਟਰ ਲਾਹਣ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ।
ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮਲਕੀਤ ਸਿੰਘ ਉਰਫ਼ ਮੀਤੂ ਪੁੱਤਰ ਛੱਜੂ ਸਿੰਘ ਵਾਸੀ ਧਰਮਪੁਰਾ ਨੂੰ ਮੋਟਰਸਾਈਕਲ ਬਜਾਜ ਨੰ:ਪੀਬੀ.65ਸੀ 7346 ਸਮੇਤ ਕਾਬੂ ਕਰ ਕੇ ਉਸ ਪਾਸੋਂ 36 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਣ ਉੱਤੇ ਉਸ ਦੇ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗੁੱਡੀ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਭੀਖੀ ਵਿਰੁੱਧ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ ਮੁਲਜਿਮ ਨੂੰ ਕਾਬੂ ਕਰਕੇ 21 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ।
ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਬੂਟਾ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਮਾਖਾ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਣ ਤੇ ਉਸ ਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਾਇਆ ਗਿਆ ਹੈ।
ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਗੀਤਾ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।