ਮਾਨਸਾ: ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦੇ ਪੈਟਰੋਲ ਪੰਪ ਤੋਂ ਇੱਕ ਲੱਖ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋਣ ਵਾਲੇ ਗਿਰੋਹ ਨੂੰ ਮਾਨਸਾ ਪੁਲਿਸ ਨੇ ਦੋ ਘੰਟਿਆਂ ਦੇ ਵਿੱਚ ਹੀ ਕਾਬੂ ਕਰ ਲਿਆ ਗਿਆ ਹੈ। ਮਾਨਸਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਗਿਆ । ਕਾਬੂ ਕੀਤੇ ਗਏ ਗਿਰੋਹ ਤੋਂ ਇਕ ਬੱਤੀ ਬੋਰ, ਦੇਸੀ ਪਿਸਟਲ, ਤਿੰਨ ਜ਼ਿੰਦਾ ਕਾਰਤੂਸ, ਇਕ ਖਿਲੌਣਾ ਪਿਸਤੌਲ, ਇਕ ਲੋਹੇ ਦੀ ਪਾਈਪ ਜਿਸ ਵਿਚ ਦੰਦੇ ਗਰਾਰੀ ਫਿੱਟ ਕੀਤੀ ਗਏ ਹੈ ਬਰਾਮਦ ਕੀਤੇ ਗਏ ਹਨ। ਇਸਦੇ ਨਾਲ ਹੀ ਦੋ ਮੋਟਰਸਾਈਕਲ, ਇੱਕ ਮੋਬਾਇਲ ਫੋਨ ਅਤੇ ਇੱਕ ਲੱਖ ਰੁਪਏ ਲੁੱਟੀ ਗਈ ਨਕਦੀ ਵੀ ਬਰਾਮਦ ਕਰ ਲਈ ਗਈ ਹੈ।
ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਹਮਾਰਾ ਪੈਟਰੋਲ ਪੰਪ ਪਿੰਡ ਦਾਨੇਵਾਲਾ ਦੇ ਮੈਨੇਜਰ ਤੋਂ ਇਕ ਗਿਰੋਹ ਇੱਕ ਲੱਖ ਰੁਪਏ ਨਕਦੀ ਖੋਹ ਕੇ ਫ਼ਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਣ ‘ਤੇ ਹੀ ਪੁਲੀਸ ਵੱਲੋਂ ਦੋ ਘੰਟਿਆਂ ਵਿਚ ਹੀ ਉਕਤ ਗਿਰੋਹ ਨੂੰ ਕਾਬੂ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਗਿਰੋਹ ਤੋਂ ਲੁੱਟੀ ਗਈ ਨਗਦੀ ਤੇ ਹਥਿਆਰ ਤੇ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ ਤਾਂ ਕਿ ਹੋਰ ਵੀ ਜਾਣਕਾਰੀ ਹਾਸਿਲ ਕੀਤੀ ਜਾ ਸਕੇ।