ETV Bharat / state

ਮੂਸੇਵਾਲਾ ਕਤਲਕਾਂਡ: ਕੇਕੜਾ ਤੇ ਮੰਨਾ ਅਦਾਲਤ ’ਚ ਪੇਸ਼, ਮਿਲਿਆ ਰਿਮਾਂਡ - ਮੁਲਜ਼ਮ ਵੱਲੋਂ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਗਈ

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਸੰਦੀਪ ਕੇਕੜਾ ਅਤੇ ਮਨਪ੍ਰੀਤ ਮੰਨਾ ਨੂੰ ਪੁਲਿਸ ਵਲੋਂ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਵੱਲੋਂ ਪੁਲਿਸ ਨੂੰ ਕੇਕੜਾ ਦਾ 11 ਦਿਨ ਦਾ ਰਿਮਾਂਡ ਮਿਲਿਆ ਹੈ ਜਦਕਿ ਮੰਨਾ ਦਾ ਪੁਲਿਸ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈ।

ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਨੂੰ ਕੇਕੜਾ ਅਤੇ ਮੰਨਾ  ਦਾ ਰਿਮਾਂਡ ਮਿਲਿਆ

author img

By

Published : Jun 7, 2022, 4:51 PM IST

Updated : Jun 7, 2022, 5:10 PM IST

ਮਾਨਸਾ: ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਅਹਿਮ ਖਬਰ ਸਾਹਮਣੇ ਆਈ ਹੈ। ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਸੰਦੀਪ ਕੇਕੜਾ ਅਤੇ ਮਨਪ੍ਰੀਤ ਮੰਨਾ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਮਾਨਸਾ ਦੀ ਅਦਾਲਤ ਵੱਲੋਂ ਪੁਲਿਸ ਨੂੰ ਮੁਲਜ਼ਮ ਕੇਕੜਾ ਦਾ 11 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਜਦਕਿ ਮੰਨਾ ਦਾ ਪੁਲਿਸ ਨੂੰ 9 ਦਿਨ ਦਾ ਰਿਮਾਂਡ ਮਿਲਿਆ ਹੈ।

ਕੇਕੜਾ ਦਾ 11 ਤੇ ਮੰਨਾ ਦਾ 9 ਦਿਨ ਦਾ ਮਿਲਿਆ ਰਿਮਾਂਡ: ਮੁਲਜ਼ਮ ਵੱਲੋਂ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਮੂਸੇਵਾਲਾ ਨੂੰ ਮਿਲਕੇ ਉਸ ਨਾਲ ਸੰਦੀਪ ਕੇਕੜਾ ਵੱਲੋਂ ਸੈਲਫੀ ਵੀ ਲਈ ਗਈ ਸੀ। ਮੁਲਜ਼ਮ ਵੱਲੋਂ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਗਈ ਸੀ। ਪਿਛਲੇ ਦਿਨ੍ਹੀਂ ਸੰਦੀਪ ਕੇਕੜਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਦਾ ਪਿਛਲਾ ਅਪਰਾਧਿਕ ਰਿਕਾਰਡ ਦੱਸਿਆ ਜਾ ਰਿਹਾ ਹੈ।

ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਨੂੰ ਕੇਕੜਾ ਅਤੇ ਮੰਨਾ ਦਾ ਰਿਮਾਂਡ ਮਿਲਿਆ

ਸੰਦੀਪ ਕੇਕੜਾ ਵੱਲੋਂ ਮੂਸੇਵਾਲਾ ਦੀ ਆਖਰੀ ਦਿਨ ਤੱਕ ਰੇਕੀ ਕੀਤੀ ਗਈ ਅਤੇ ਇਸ ਬਾਰੇ ਸ਼ਾਰਪ ਸ਼ੂਟਰਾਂ ਨੂੰ ਜਾਣਕਾਰੀ ਦਿੰਦਾ ਸੀ। ਜਾਣਕਾਰੀ ਅਨੁਸਾਰ ਕੇਕੜਾ ਦੇ ਰਿਸ਼ਤੇਦਾਰ ਪਿੰਡ ਮੂਸਾ ਰਹਿੰਦੇ ਹਨ ਜਿਸਦੇ ਚੱਲਦੇ ਉਹ ਲਗਾਤਾਰ ਪਿੰਡ ਵਿੱਚ ਆਉਂਦਾ ਰਹਿੰਦਾ ਸੀ ਅਤੇ ਉਹ ਮੂੁਸੇਵਾਲਾ ਦੀ ਰੇਕੀ ਕਰ ਰਿਹਾ ਸੀ। ਹੁਣ ਇਸ ਰਿਮਾਂਡ ਮਿਲਣ ਤੋਂ ਬਾਅਦ ਪੁਲਿਸ ਅਗਲੇ ਆਉਣ ਵਾਲੇ ਦਿਨ੍ਹਾਂ ਵਿੱਚ ਖੁਲਾਸੇ ਕਰ ਸਕਦੀ ਹੈ।

ਸੰਦੀਪ ਕੇਕੜਾ ਕੀ ਦਿੱਤੀ ਸੀ ਜਾਣਕਾਰੀ ?: ਸੰਦੀਪ ਕੇਕੜਾ ਵੱਲੋਂ ਲੰਮੇ ਸਮੇਂ ਤੋਂ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤ ਗਈ ਸੀ। ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਕਹਿਣ 'ਤੇ ਕੇਕੜਾ ਮੂਸੇਵਾਲਾ ਦਾ ਪਿੱਛਾ ਕਰਦਾ ਸੀ। ਕੇਕੜੇ ਨੇ ਪਹਿਲਾਂ ਮੂਸੇਵਾਲਾ ਨਾਲ ਸੈਲਫੀ ਵੀ ਲਈ। ਫਿਰ ਸ਼ਾਰਪ ਸ਼ੂਟਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਅਨੁਸਾਰ ਕੇਕੜੇ ਨੇ ਉਨ੍ਹਾਂ ਇਹ ਵੀ ਦੱਸਿਆ ਕਿ ਗਾਇਕ ਬਿਨਾਂ ਗੰਨਮੈਨ ਦੇ ਜਾ ਰਿਹਾ ਹੈ ਅਤੇ ਥਾਰ ਵਿੱਚ ਤਿੰਨ ਵਿਅਕਤੀ ਬੈਠੇ ਹਨ। ਮੁਲਜ਼ਮ ਵੱਲੋ ਇਹ ਵੀ ਦੱਸਿਆ ਗਿਆ ਕਿ ਮੂਸੇਵਾਲਾ ਬੁਲਟ ਪਰੂਫ ਕਾਰ ਤੋਂ ਬਿਨਾਂ ਥਾਰ ਵਿੱਚ ਨਿਕਲਿਆ ਹੈ।

ਮਨਪ੍ਰੀਤ ਮੰਨਾ ਨੇ ਕੀ ਨਿਭਾਈ ਸੀ ਭੂਮਿਕਾ?: ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਮੁਲਜ਼ਮਾਂ ਨੂੰ ਕਾਰ ਮੁਹੱਈਆ ਕਰਵਾਈ ਗਈ ਸੀ। ਉਸਨੇ ਆਪਣੀ ਕੋਰੋਲਾ ਕਾਰ ਮਨਪ੍ਰੀਤ ਭਾਊ ਨੂੰ ਦਿੱਤੀ ਸੀ ਜਿਸ ਦੀ ਵਰਤੋਂ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੇ ਕਤਲ 'ਚ ਕੀਤੀ ਸੀ।

ਇਹ ਵੀ ਪੜ੍ਹੋ: ਹੁਣ ਮਹਾਰਾਸ਼ਟਰ ਨਾਲ ਜੁੜੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਲਿੰਕ !

Last Updated : Jun 7, 2022, 5:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.