ਮਾਨਸਾ: ਮਾਨਸਾ ਸ਼ਹਿਰ Poisonous water below in Mansa ਦੇ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਰਹਿੰਦੇ ਵਾਰਡ ਵਾਸੀਆਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ Poisonous water is coming out from underground ਆਉਣ ਦੇ ਕਾਰਨ ਲੋਕਾਂ ਦੇ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਇਨ੍ਹਾਂ ਵਾਰਡ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਿਹਤ ਵਿਭਾਗ ਦੁਆਰਾ ਚੈੱਕਅੱਪ ਕੈਂਪ ਲਗਵਾਉਣ ਦੀ ਵੀ ਮੰਗ ਕੀਤੀ ਹੈ।
ਇਸ ਦੌਰਾਨ ਹੀ ਵਾਰਡ ਵਾਸੀਆਂ ਦਾ ਕਹਿਣਾ ਹੈ ਸ਼ਹਿਰ ਦੇ ਵਿਚਕਾਰ ਬਣੇ ਹੋਏ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਬਣੇ ਹੋਏ ਛੱਪੜਾਂ ਦੇ ਵਿਚ ਸੀਵਰੇਜ ਅਤੇ ਸ਼ਹਿਰ ਦਾ ਨਿਕਾਸੀ ਪਾਣੀ ਜਮਾਂ ਹੋਣ ਕਾਰਨ ਅਤੇ ਕੂੜਾ ਕਰਕਟ ਦੇ ਲੱਗੇ ਹੋਏ ਡੰਪਾਂ ਦੇ ਕਾਰਨ ਸ਼ਹਿਰ ਵਾਸੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਇਨ੍ਹਾਂ ਛੱਪੜਾਂ ਦੇ ਆਲੇ-ਦੁਆਲੇ ਰਹਿੰਦੇ ਵਾਰਡ ਵਾਸੀਆਂ ਦੇ ਘਰਾਂ ਦੇ ਵਿਚ ਧਰਤੀ ਹੇਠੋਂ ਗੰਦਾ Poisonous water is coming out from underground ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ
ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਲੋਕ ਕਾਫੀ ਲੰਬੇ ਸਮੇਂ ਤੋਂ ਇਸ ਦਾ ਸੰਤਾਪ ਭੋਗ ਰਹੇ ਹਨ, ਜਿਸ ਕਾਰਨ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਜੋ ਘਰਾਂ ਦੇ ਵਿੱਚ ਲੱਗੀਆਂ ਮੋਟਰਾਂ ਚੋਂ ਵੀ ਜ਼ਹਿਰੀਲਾ ਪਾਣੀ Poisonous water is coming out from underground ਆਉਣ ਕਾਰਨ ਨਾ ਤਾਂ ਪਸ਼ੂਆਂ ਦੇ ਪੀਣ ਯੋਗ ਰਿਹਾ ਹੈ ਅਤੇ ਨਾ ਹੀ ਘਰਾਂ ਦੇ ਵਿੱਚ ਵਰਤੋਂ ਯੋਗ ਨਹੀਂ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤੁਰੰਤ ਇਨ੍ਹਾਂ ਛੱਪੜਾਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਅਤੇ ਵਾਰਡ ਵਾਸੀਆਂ ਦੇ ਲਈ ਮੈਡੀਕਲ ਚੈੱਕਅੱਪ ਕੈਂਪ ਲਗਾ ਕੇ ਚੈੱਕਅੱਪ ਕਰਵਾਇਆ ਜਾਵੇ।
ਉੱਧਰ ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ ਨੇ ਕਿਹਾ ਹੈ ਕਿ ਜਲਦ ਹੀ ਇਨ੍ਹਾਂ ਛੱਪੜਾਂ ਦੇ ਵਿਚੋਂ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ ਅਤੇ ਇਸ ਜਗ੍ਹਾ ਨੂੰ ਵਧੀਆ ਸੈਰਗਾਹ ਜਗ੍ਹਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਧਰਤੀ ਹੇਠੋਂ ਗੰਦਾ ਪਾਣੀ ਆ ਰਿਹਾ ਹੈ, ਇਸ ਸਬੰਧੀ ਉਹ ਜਲਦ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਭੇਜ ਕੇ ਵਾਰਡ ਵਾਸੀਆਂ ਦਾ ਚੈੱਕਅੱਪ ਕਰਵਾਉਣਗੇ।
ਇਹ ਵੀ ਪੜੋ:- ਸਟੇਜ ਉੱਤੇ ਪਰਫਾਰਮੈਂਸ ਦੌਰਾਨ ਹੋਈ ਦੀ ਮੌਤ, ਵੀਡੀਓ ਵਾਇਰਲ