ਮਾਨਸਾ: ਸੂਬੇ ਭਰ ’ਚ ਕੁਝ ਦਿਨਾਂ ਤੋਂ ਲੋਕ ਬਿਜਲੀ ਦੇ ਵੱਡੇ-ਵੱਡੇ ਕੱਟਾਂ ਤੋਂ ਪਰੇਸ਼ਾਨ ਹਨ। ਜਿੱਥੇ ਇੱਕ ਪਾਸੇ ਕਿਸਾਨ ਮੋਟਰਾਂ ’ਤੇ ਬਿਜਲੀ ਨਾ ਆਉਣ ਕਾਰਨ ਬਿਜਲੀ ਗਰਿੱਡਾਂ ਦੇ ਬਾਹਰ ਧਰਨੇ ਦੇ ਰਹੇ ਹਨ ਉੱਥੇ ਹੀ ਆਮ ਲੋਕ ਵੀ ਬਿਜਲੀ ਦੇ ਕੱਟ ਲੱਗਣ ਕਾਰਨ ਕਾਫੀ ਪਰੇਸ਼ਾਨ ਹਨ। ਬਿਜਲੀ ਨਾ ਹੋਣ ਕਾਰਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧ ’ਚ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਦੇ ਕਈ ਦਿਨਾਂ ਤੋਂ ਵੱਡੇ ਕੱਟ ਲੱਗ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਸ਼ਾਮ ਸਮੇਂ ਖਾਣਾ ਬਣਾਉਣ ਤੋਂ ਇਲਾਵਾ ਗਰਮੀ ਕਾਰਨ ਬੇਹਾਲ ਹੋਣਾ ਪੈ ਰਿਹਾ ਹੈ। ਇੱਕ ਪਾਸੇ ਤਾਂ ਸਰਕਾਰ ਬੱਚਿਆਂ ਨੂੰ ਆਨਲਾਈਨ ਪੜਾਈ ਕਰਨ ਦੇ ਲਈ ਕਹਿ ਰਹੀ ਹੈ। ਉੱਥੇ ਹੀ ਦੂਜੇ ਪਾਸੇ ਬਿਜਲੀ ਦੇ ਵੱਡੇ ਕੱਟ ਲਗਾ ਕੇ ਘਰਾਂ ਦੇ ਵਿੱਚ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ 24 ਘੰਟੇ ਦਿੱਤੀ ਜਾਵੇ।
ਇਹ ਵੀ ਪੜੋ: Electricity: ਪੰਜਾਬ 'ਚ ਗਹਿਰਾਇਆ ਬਿਜਲੀ ਦਾ ਸੰਕਟ
ਕਾਬਿਲੇਗੌਰ ਹੈ ਕਿ ਬੀਤੇ ਕੁਝ ਸਮੇਂ ਤੋਂ ਗਰਮੀਆਂ ਦਾ ਮੌਸਮ ਆਉਂਦੇ ਹੀ ਬਿਜਲੀ ਦਾ ਸੰਕਟ ਵਧਦਾ ਜਾ ਰਿਹਾ ਹੈ। ਪੰਜਾਬ 'ਚ ਬਿਜਲੀ ਦੀ ਡਿਮਾਂਡ 14,225 MW ਹੈ, ਜਦਕਿ ਬਿਜਲੀ ਦੀ ਸਪਲਾਈ 12,800 MW ਹੋ ਰਹੀ ਹੈ। ਪੰਜਾਬ 'ਚ 1,425 MW ਬਿਜਲੀ ਦੀ ਕਮੀ ਹੈ।