ਮਾਨਸਾ: ਪਿੰਡ ਨੰਗਲ ਕਲਾਂ ਦੇ ਲੋਕ ਨਸ਼ਿਆ ਦੇ ਖਿਲਾਫ਼ ਪਿੰਡਾਂ ਲੋਕ ਇਕਜੁੱਟ ਹੋ ਗਏ ਹਨ ਤੇ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਰਹੇ ਹਨ। ਨੰਗਲ ਕਲਾਂ ਪਿੰਡ ਵਿੱਚ ਇਕੱਠ ਕਰਕੇ ਪਿੰਡਵਾਸੀਆਂ ਨੇ ਨਸ਼ਾ ਖਤਮ ਕਰਨ ਦੇ ਲਈ ਮਤਾ ਪਾਸ ਕੀਤਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਸੀ ਜਿਸ ਦੇ ਖ਼ਿਲਾਫ਼ ਹੁਣ ਪਿੰਡ ਵਾਸੀਆਂ ਨੇ ਸਖ਼ਤ ਐਕਸ਼ਨ ਲਿਆ ਹੈ।
ਸ਼ਰਾਬ ਠੇਕੇ ਬੰਦ: ਪਿੰਡ ਨੰਗਲ ਕਲਾਂ ਵਿਖੇ ਨਸ਼ੇ ਦੇ ਖਿਲਾਫ਼ ਪਿੰਡ ਵਾਸੀਆਂ ਨੇ ਇਕਜੁੱਟ ਹੋਕੇ ਨਸ਼ੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਪਿੰਡ ਨੇ ਸਾਂਝਾ ਮਤਾ ਪਾਸ ਕਰਕੇ ਪਿੰਡ ਵਿੱਚ ਸ਼ਰਾਬ ਠੇਕਾ ਮਾਰਚ ਮਹੀਨੇ ਤੋਂ ਬੰਦ ਕਰਵਾਉਣ ਦੇ ਲਈ ਮਤਾ ਪਾ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਕਿਸੇ ਕਿਸਮ ਦਾ ਨਸ਼ਾ ਦਾਖਿਲ ਨਹੀਂ ਹੋਣ ਦੇਣਗੇ ਅਤੇ ਇਸ ਕੰਮ ਲਈ ਉਹ ਪੂਰੀ ਤਰ੍ਹਾਂ ਹੋਰ ਕੋਸ਼ਿਸ਼ ਕਰਨ ਦੇ ਲਈ ਤਿਆਰ ਹਨ।
ਕਾਬੂ ਕੀਤੇ ਤਸਕਰ: ਨਸ਼ਿਆਂ ਦੇ ਖਿਲਾਫ਼ ਬਣਾਈ ਕਮੇਟੀ ਦੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋ ਬੀਤੇ ਕੱਲ੍ਹ ਨਸ਼ਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਫੜ੍ਹ ਕੇ ਪੁੱਛਿਆ ਤਾਂ ਨਸ਼ਾ ਵੇਚਣ ਵਾਲੇ ਤੱਕ ਪਹੁੰਚ ਗਏ ਪਰ ਪੁਲਿਸ ਨੂੰ ਨਸ਼ਾ ਵੇਚਣ ਵਾਲੇ ਉੱਤੇ ਕਾਰਵਾਈ ਕਰਨ ਲਈ ਕਿਹਾ ਤਾਂ ਉਨ੍ਹਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਪਿੰਡਾਂ ਦੇ ਨੌਜਵਾਨ ਪੁਲਿਸ ਦਾ ਸਾਥ ਦੇਣ ਲਈ ਤਿਆਰ ਹਨ ਪਰ ਨਸ਼ਾ ਕਰਨ ਵਾਲਿਆਂ ਦੇ ਨਾਲ ਵੇਚਣ ਵਾਲਿਆਂ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਸਾਂਝੀ ਐਕਸ਼ਨ ਕਮੇਟੀ ਦਾ ਵੱਡਾ ਫੈਸਲਾ, 18 ਜਨਵਰੀ ਨੂੰ ਕਾਲਜ ਰਹਿਣਗੇ ਬੰਦ
ਦੂਜੇ ਪਾਸੇ ਮਾਮਲੇ ਵਿੱਚ ਡੀਐਸਪੀ ਸੰਜੀਵ ਗੋਇਲ ਨੇ ਕਿਹਾ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੇ ਖਿਲਾਫ਼ ਪੁਲਿਸ ਵੱਲੋ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਪਿੰਡ ਵਾਲਿਆਂ ਨੇ ਜੋ ਨਸ਼ਾ ਵੇਚਣ ਵਾਲਾ ਫੜਾਇਆ ਅਤੇ ਦੋ ਹੋਰ ਦੇ ਖਿਲਾਫ਼ ਪੁਲਿਸ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਨਸ਼ਿਆ ਦੇ ਖਿਲਾਫ਼ ਬਣਾਈਆ ਕਮੇਟੀਆਂ ਵਧੀਆ ਕੰਮ ਕਰ ਰਹੀਆਂ ਹਨ ਅਤੇ ਮਿਲ ਜੁਲ ਕੇ ਨਸ਼ਾ ਹੀ ਬੰਦ ਕੀਤਾ ਜਾ ਸਕਦਾ ਹੈ।