ETV Bharat / state

ਥਰਮਲ ਪਲਾਂਟ ਦੇ ਜ਼ਹਿਰੀਲੇ ਧੂੰਏਂ ਨਾਲ ਚਮੜੀ ਰੋਗਾਂ ਦੇ ਸ਼ਿਕਾਰ ਹੋਏ ਲੋਕ - ਥਰਮਲ ਪਲਾਂਟ ਮਾਨਸਾ

ਮਾਨਸਾ ਦੇ ਪਿੰਡ ਬਣਾਂਵਲੀ ਵਿਖੇ ਕੋਇਲੇ ਤੋਂ ਚੱਲਣ ਵਾਲੇ ਥਰਮਲ ਪਲਾਂਟ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ। ਕੋਇਲੇ ਨਾਲ ਚੱਲਣ ਵਾਲੇ ਇਸ ਥਰਮਲ ਪਲਾਂਟ ਦੇ ਜ਼ਹਿਰੀਲੇ ਧੂੰਏਂ ਕਾਰਨ ਪਿੰਡ ਬਣਾਂਵਲੀ ਤੇ ਇਸ ਦੇ ਨੇੜਲੇ ਕਈ ਪਿੰਡਾਂ ਦੇ ਲੋਕ ਚਮੜੀ ਅਤੇ ਸਾਹ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਕੋਲੋਂ ਮਦਦ ਅਤੇ ਥਰਮਲ ਪਲਾਂਟ ਹਟਾਏ ਜਾਣ ਦੀ ਮੰਗ ਕੀਤੀ ਗਈ ਹੈ।

ਜ਼ਹਿਰੀਲੇ ਧੂੰਏਂ ਕਾਰਨ ਚਮੜੀ ਰੋਗਾਂ ਦੇ ਸ਼ਿਕਾਰ ਹੋਏ ਲੋਕ
ਜ਼ਹਿਰੀਲੇ ਧੂੰਏਂ ਕਾਰਨ ਚਮੜੀ ਰੋਗਾਂ ਦੇ ਸ਼ਿਕਾਰ ਹੋਏ ਲੋਕ
author img

By

Published : Jan 30, 2020, 6:16 PM IST

ਮਾਨਸਾ: ਸ਼ਹਿਰ ਦੇ ਪਿੰਡ ਬਣਾਂਵਲੀ ਵਿਖੇ ਸਾਲ 2007 'ਚ ਵੇਦਾਂਤਾ ਕੰਪਨੀ ਵੱਲੋਂ ਲਗਾਇਆ ਗਿਆ ਥਰਮਲ ਪਲਾਂਟ ਹੁਣ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਜਿਥੇ ਇੱਕ ਪਾਸੇ ਥਰਮਲ ਪਲਾਂਟ ਦੇ ਈਕੋ ਫ੍ਰੈਡਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਇਸ ਪਲਾਂਟ ਦੀ ਚਿਮਨੀਆਂ ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਤੇ ਰਾਖ ਕਾਰਨ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

ਜ਼ਹਿਰੀਲੇ ਧੂੰਏਂ ਕਾਰਨ ਚਮੜੀ ਰੋਗਾਂ ਦੇ ਸ਼ਿਕਾਰ ਹੋਏ ਲੋਕ

ਇਸ ਬਾਰੇ ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2007 'ਚ ਵੇਦਾਂਤਾ ਕੰਪਨੀ ਵੱਲੋਂ ਪਿੰਡ ਬਣਾਂਵਾਲੀ ਵਿਖੇ 1980 ਮੈਗਾਵਾਟ ਦੀ ਸਮਰਥਾ ਤੇ ਕੋਇਲੇ ਤੋਂ ਚੱਲਣ ਵਾਲੇ ਪ੍ਰਦੂਸ਼ਣ ਮੁਕਤ ਥਰਮਲ ਪਲਾਂਟ ਦੀ ਸਥਾਪਨਾ ਕੀਤੀ ਗਈ ਸੀ।

ਕੰਪਨੀ ਵੱਲੋਂ ਪਿੰਡ ਬਣਾਂਵਲੀ ਸਣੇ ਨੇੜਲੇ ਕਈ ਹੋਰ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦਵਾ ਕੇ 2113 ਏਕੜ ਦੀ ਜ਼ਮੀਨ ਲਈ ਗਈ ਸੀ, ਪਰ ਹੁਣ ਇਸ ਦੇ ਉਲਟ ਇਸ ਥਰਮਲ ਪਲਾਂਟ ਕਾਰਨ ਲੋਕ ਗੰਭੀਰ ਚਮੜੀ ਰੋਗਾਂ ਤੇ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਇਸ ਥਰਮਲ ਪਲਾਂਟ ਦੇ ਜ਼ਿਹਰੀਲੇ ਧੂੰਏਂ ਤੇ ਰਾਖ ਕਾਰਨ ਮਨੁੱਖੀ ਜੀਵਨ ਅਤੇ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਰਹੀਆਂ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਕੋਲੋਂ ਸਿਹਤ ਸੁਵਿਧਾਵਾਂ ਲਈ ਮਦਦ ਅਤੇ ਥਰਮਲ ਪਲਾਂਟ ਬੰਦ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ।

ਇਸ ਬਾਰੇ ਮਾਨਸਾ ਦੇ ਸਿਵਲ ਸਰਜਨ ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਥਰਮਲ ਪਲਾਂਟ ਦੇ ਨਾਲ ਲਗਦੇ ਪਿੰਡਾਂ 'ਚ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਸਿਹਤ ਸੁਵਿਧਾਵਾਂ ਮੁਹਇਆ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਲੋਕਾਂ ਨੂੰ ਇਲਾਜ ਦੇਣ ਦੇ ਲਈ ਥਰਮਲ ਪਲਾਂਟ ਦਾ ਡਾਕਟਰ ਉਪਲੱਬਧ ਨਹੀਂ ਹੈ।

ਇਸ ਬਾਰੇ ਜਦ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਗੱਲ ਮੰਨੀ ਕਿ ਥਰਮਲ ਪਲਾਂਟ ਕੰਪਨੀ ਤੇ ਸਿਹਤ ਵਿਭਾਗ ਨਾਲ ਮਿਲ ਕੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ 3 ਸਾਲ ਪਹਿਲਾਂ ਕੀਤਾ ਕਰਾਰ ਖ਼ਤਮ ਹੋ ਚੁੱਕਾ ਸੀ। ਜਿਸ ਤੋਂ ਬਾਅਦ ਨਵੀਆਂ ਸੁਵਿਧਾਵਾਂ ਮੁਤਾਬਕ ਮੁੜ ਤੋਂ ਕਰਾਰ ਕੀਤਾ ਗਿਆ ਹੈ ਪਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਲਾਜ ਤੇ ਦਵਾਈਆਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥਰਮਲ ਪ੍ਰਬੰਧਕਾਂ ਨਾਲ ਰਾਖ਼ ਦੀ ਸਮੱਸਿਆ ਦੇ ਸਮਾਧਾਨ ਲਈ ਗੱਲਬਾਤ ਕੀਤੀ ਗਈ ਹੈ ਤੇ ਪ੍ਰਬੰਧਕਾਂ ਨੇ ਨਵੀਂ ਟੈਕਨਾਲੋਜੀ ਨੂੰ ਜਲਦ ਹੀ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ।

Intro:ਸਾਲ 2007 ਵਿੱਚ ਵੇਦਾਂਤਾ ਕੰਪਨੀ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਲਗਾਏ ਗਏ ਕੋਇਲੇ ਤੋਂ ਚੱਲਣ ਵਾਲੇ ਬਣਾਂਵਾਲੀ ਥਰਮਲ ਪਲਾਂਟ ਤੋਂ ਬੇਸ਼ੱਕ ਇੱਕੋ ਫਰੈਂਡਲੀ ਬਣਾਉਣ ਦਾ ਦਾਅਵਾ ਕੀਤਾ ਹੈ ਪਰ ਚਿਮਨੀਆਂ ਤੋਂ ਪੈਦਾ ਹੋ ਰਹੇ ਜ਼ਹਿਰੀਲੇ ਧੂੰਏਂ ਅਤੇ ਪ੍ਰਦੂਸ਼ਣ ਨਾਲ ਕਾਫੀ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ ਅਤੇ ਥਰਮਲ ਲੋਕਾਂ ਨੂੰ ਚਮੜੀ ਰੋਗ ਅਲਰਜੀ ਅਸਥਮਾ ਅਤੇ ਗੰਭੀਰ ਬਿਮਾਰੀਆਂ ਵੰਡ ਰਿਹਾ ਹੈ ਜਦੋਂ ਕਿ ਪ੍ਰਸ਼ਾਸਨ ਅਧਿਕਾਰੀ ਥਰਮਲ ਚੋਂ ਨਿਕਲਣ ਵਾਲੀ ਰਾਖ ਤੇ ਕਾਬੂ ਪਾਉਣ ਦੇ ਲਈ ਜਲਦ ਹੀ ਨਵੀਂ ਮਸ਼ੀਨਰੀ ਲਗਾਉਣ ਦੀ ਗੱਲ ਕਹਿ ਰਹੇ ਨੇ Body:ਸਾਲ 2007 ਵਿੱਚ ਵੇਦਾਂਤਾ ਕੰਪਨੀ ਵੱਲੋਂ ਪਿੰਡ ਬਣਾਂਵਾਲੀ ਵਿਖੇ 1980 ਮੈਗਾਵਾਟ ਦੀ ਸ਼ਮਤਾ ਰੱਖਣ ਵਾਲੇ ਕੋਇਲੇ ਤੋਂ ਚੱਲਣ ਵਾਲੇ ਪ੍ਰਦੂਸ਼ਣ ਮੁਕਤ ਥਰਮਲ ਪਲਾਂਟ ਦੀ ਸਥਾਪਨਾ ਅਤੇ ਇਲਾਕੇ ਦੇ ਵਿਕਾਸ ਦਾ ਵਿਸ਼ਵਾਸ ਮਿਲਣ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਬਹਿਣੀਵਾਲ ਪੇਰੋਂ ਟਾਂਡੀਆਂ ਨਾਂਗਲਾ ਰਾਏਪੁਰ ਮਾਖਾ ਅਤੇ ਤਲਵੰਡੀ ਦੇ ਲੋਕਾਂ ਨੇ ਆਪਣੀ 2113 ਏਕੜ ਜ਼ਮੀਨ ਇਸ ਥਰਮਲ ਪਲਾਂਟ ਦੇ ਲਈ ਕੰਪਨੀ ਨੂੰ ਦੇ ਦਿੱਤੀ ਗਈ ਸੀ ਪਰ ਪ੍ਰਦੂਸ਼ਣ ਮੁਕਤ ਥਰਮਲ ਪਲਾਂਟ ਦੇ ਦਾਅਵੇ ਦੇ ਉਲਟ ਇਸ ਪਾਵਰ ਪਲਾਂਟ ਦੇ ਚੱਲਣ ਨਾਲ ਇਸ ਦੀਆਂ ਚਿਮਨੀਆਂ ਚੋਂ ਨਿਕਲਣ ਵਾਲੇ ਜ਼ਹਿਰੀਲੇ ਤੇ ਪ੍ਰਦੂਸ਼ਣ ਨੇ ਆਸ ਪਾਸ ਦੇ ਲੋਕਾਂ ਦੀ ਉਮੀਦਾਂ ਨੂੰ ਬਿਖੇਰ ਦਿੱਤਾ ਹੈ ਇਸ ਥਰਮਲ ਪਾਵਰ ਪਲਾਂਟ ਦੇ ਕਰੀਬ ਕਾਵਿ ਪਿੰਡ ਲੋਕ ਚਮੜੀ ਅਲਰਜੀ ਅਸਥਮਾ ਅਤੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਨੇ ਲੋਕਾਂ ਨੇ ਧੂੰਏਂ ਅਤੇ ਪ੍ਰਦੂਸ਼ਣ ਤੋਂ ਪੈਦਾ ਹੋ ਰਹੀ ਸਮੱਸਿਆ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪ੍ਰਦੂਸ਼ਣ ਮੁਕਤ ਥਰਮਲ ਪਲਾਂਟ ਲਗਾਉਣ ਅਤੇ ਸਹੂਲਤਾਂ ਦੇਣ ਦੀ ਗੱਲ ਕਹੀ ਗਈ ਸੀ ਪਰ ਪਲਾਂਟ ਦੀ ਸ਼ੁਰੂਆਤ ਤੋਂ ਹੀ ਸਾਰੇ ਪਿੰਡਾਂ ਦੇ ਲੋਕ ਪਲਾਂਟ ਤੋਂ ਪੈਦਾ ਹੋ ਰਹੇ ਜ਼ਹਿਰੀਲੇ ਧੂੰਏਂ ਅਤੇ ਪ੍ਰਦੂਸ਼ਣ ਤੋਂ ਥਰਮਲ ਪਲਾਂਟ ਦੇ ਨਜ਼ਦੀਕੀ ਦਰਜਨਾਂ ਪਿੰਡਾਂ ਦੇ ਲੋਕ ਚਮੜੀ ਅਲਰਜੀ ਅਸਥਮਾ ਅਤੇ ਹੋਰ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਨੇ ਪਿੰਡ ਬਹਿਣੀਵਾਲ ਨਿਵਾਸੀ ਪਰਮਿੰਦਰ ਸਿੰਘ ਲਖਵਿੰਦਰ ਕੌਰ ਅਤੇ ਬਣਾਂਵਾਲੀ ਨਿਵਾਸੀ ਰਸ਼ਪਾਲ ਰਾਮ ਬਲਜੀਤ ਕੌਰ ਨੇ ਦੱਸਿਆ ਕਿ ਥਰਮਲ ਪਲਾਂਟ ਤੋਂ ਨਿਕਲਣ ਵਾਲੇ ਧੂੰਏਂ ਅਤੇ ਰਾਖ ਦੇ ਕਾਰਨ ਉਹ ਵੱਖ ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ

ਬਾਈਟ ਪਰਮਿੰਦਰ ਸਿੰਘ

ਬਾਈਟ ਲਖਵਿੰਦਰ ਕੌਰ

ਬਾਈਟ ਪਾਲ ਰਾਮ

ਬਾਈਟ ਬਲਜੀਤ ਕੌਰ

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅਕਤੂਬਰ ਮਹੀਨੇ ਵਿੱਚ ਲੋਕਾਂ ਨੂੰ ਇਲਾਜ ਦੇਣ ਦੇ ਲਈ ਥਰਮਲ ਪਲਾਂਟ ਦਾ ਡਾਕਟਰ ਉਪਲੱਬਧ ਨਹੀਂ ਹੈ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੀ ਮੰਨਿਆ ਕਿ ਥਰਮਲ ਪਲਾਂਟ ਲੋਕਾਂ ਨੂੰ ਸਿਹਤ ਸੁਵਿਧਾ ਦੇਣ ਦੇ ਲਈ ਤਿੰਨ ਸਾਲ ਪਹਿਲਾਂ ਕਰਾਰ ਖਤਮ ਹੋ ਗਿਆ ਹੈ ਜਿਸ ਤੋਂ ਬਾਅਦ ਨਵੀਆਂ ਸੁਵਿਧਾਵਾਂ ਦੇ ਨਾਲ ਫਿਰ ਤੋਂ ਕਰਾਰ ਕੀਤਾ ਗਿਆ ਹੈ ਪਰ ਸਿਹਤ ਵਿਭਾਗ ਵੱਲੋਂ ਲੋਕਾਂ ਦੇ ਇਲਾਜ ਅਤੇ ਦਵਾਈਆਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਥਰਮਲ ਪ੍ਰਬੰਧਕਾਂ ਨਾਲ ਰਾਖ਼ ਦੀ ਸਮੱਸਿਆ ਦੇ ਸਮਾਧਾਨ ਲਈ ਕਿਹਾ ਗਿਆ ਹੈ ਪਰ ਪ੍ਰਬੰਧਕਾਂ ਨੇ ਨਵੀਂ ਟੈਕਨਾਲੋਜੀ ਜਲਦ ਹੀ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ

ਬਾਈਟ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ

Report Kuldip Dhaliwal Mansa
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.