ਮਾਨਸਾ : ਲੋਕ ਅਧਿਕਾਰ ਲਹਿਰ ਵੱਲੋਂ ਅੱਜ ਮਾਨਸਾ ਕੈਂਚੀਆਂ ਤੇ ਇੱਕ ਪ੍ਰਾਈਵੇਟ ਸਕੂਲ 'ਚ ਮਟਿੰਗ ਕਰਕੇ ਲੋਕਾਂ ਨੂੰ ਝੂਠੇ ਲਾਰੇ ਲਗਾਕੇ ਵੋਟਾਂ ਵਟੋਰ ਕੇ ਬਾਅਦ 'ਚ ਲੋਕਾਂ ਦੀ ਸੁਣਦੇ ਨਹੀਂ। ਇਸੇ ਮਾੜੇ ਸਿਸਟਮ ਨੂੰ ਦੇਖਿਆ ਇਸ ਲਹਿਰ ਵੱਲੋਂ ਪਿੰਡੋ-ਪਿੰਡ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਤੁਸੀਂ ਵਧੀਆ ਨੇਤਾ ਚੁਣਨਾ ਜਿਹੜਾ ਤੁਹਾਡੇ ਹਰ ਦੁੱਖ ਸੁੱਖ ਦੀ ਘੜੀ 'ਚ ਸ਼ਾਮਿਲ ਹੋ ਸਕੇ। ਉਨ੍ਹਾਂ ਕਿਹਾ ਕਿ ਲੋਕ ਅਧਿਕਾਰ ਲਹਿਰ ਮਾਨਸਾ 'ਚ ਹੀ ਨਹੀਂ ਪੰਜਾਬ ਦੇ ਹਰ ਇੱਕ ਸੂਬੇ ਵਿੱਚ ਜਾ ਕੇ ਲੋਕਾਂ ਨੂੰ ਆ ਰਹੀਆਂ ਚੋਣਾਂ ਸਬੰਧੀ ਜਾਗਰੂਕ ਕਰੇਗੀ।
ਇਹ ਵੀ ਪੜ੍ਹੋ:ਦਿੱਲੀ: ਘਰ 'ਚ ਦਿਨ ਦਿਹਾੜੇ ਲੁਟੇਰਿਆਂ ਨੇ ਕੀਤੀ ਲੁੱਟ
ਉਨ੍ਹਾਂ ਕਿਹਾ ਕਿ ਸਰਕਾਰ ਹਮੇਸ਼ਾ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਪਰ ਹਾਲੇ ਤੱਕ ਪੰਜਾਬ ਦੇ ਲੋਕਾਂ ਨੇ ਸਿਰਫ਼ ਚਿਹਰਿਆਂ ਨੂੰ ਦੇਖ ਕੇ ਹੀ ਵੋਟ ਪਾਈ ਹੈ ਅਤੇ ਨੁਮਾਇੰਦੇ ਚੁਣੇ ਹਨ। ਇਸ ਵਾਰ ਸਾਡੇ ਵੱਲੋਂ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਾਰ ਚਿਹਰਿਆਂ ਵਾਲੇ ਨਹੀਂ ਸਾਫ ਤੇ ਸੁਥਰਾ ਚਰਿੱਤਰ ਵਾਲੇ ਲੋਕਾਂ ਨੂੰ ਨੁਮਾਇੰਦਾ ਚੁਣ ਕੇ ਭੇਜਿਆ ਜਾਵੇ ਤਾਂ ਜੋ ਉਹ ਲੋਕਾਂ ਦੇ ਪੱਖ ਦੀ ਗੱਲ ਕਰ ਸਕਣ।