ਮਾਨਸਾ: ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਜਾਰੀ ਹੈ। ਜਿੱਥੇ ਕਿ ਬਾਰਡਰਾ 'ਤੇ ਡੱਟ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਪੰਜਾਬ ਅੰਦਰ ਧਰਨੇ ਪ੍ਰਦਰਸ਼ਨ ਜਾਰੀ ਹਨ। ਉਸੇ ਲੜੀ ਤਹਿਤ ਮਾਨਸਾ ਦੇ ਬੱਸ ਸਟੈਂਡ ਠੀਕਰੀਵਾਲਾ ਚੌਂਕ ਵਿੱਚ ਬੱਸ ਡਰਾਈਵਰ ਅਤੇ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਹੱਥਾਂ ਵਿੱਚ ਬੈਨਰ ਫੜ੍ਹਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਸਿਰਫ਼ ਸ਼ਾਮ ਦਾ ਸਮਾਂ ਹੀ ਹੁੰਦਾ ਹੈ ਅਤੇ ਅਸੀਂ ਉਸੇ ਸਮੇਂ ਕਿਸਾਨਾਂ ਦੀ ਹਮਾਇਤ ਲਈ ਰੋਜ਼ਾਨਾ ਸ਼ਾਂਤਮਈ ਤਰੀਕੇ ਨਾਲ ਚੌਕ ਵਿੱਚ ਖੜ੍ਹੇ ਹੋ ਕੇ ਪ੍ਰਦਰਸ਼ਨ ਕਰਦੇ ਹਾਂ। ਪ੍ਰਦਰਸ਼ਨ ਕਰ ਰਹੀਆਂ ਕੁੜੀਆ ਨੇ ਦੱਸਿਆ ਕਿ ਦੇਸ਼ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਅਰੇ ਲਗਾਏ ਜਾਦੇ ਹਨ, ਪਰ ਅੱਜ ਦੇ ਦਿਨ ਨਾ ਤਾਂ ਜਵਾਨ ਸੁਖੀ ਹੈ ਅਤੇ ਨਾ ਹੀ ਕਿਸਾਨ।
ਇਹ ਵੀ ਪੜੋ: ਲੁਧਿਆਣਾ: ਸੰਘਣੀ ਧੁੰਦ ਕਾਰਨ ਆਪਸ 'ਚ ਗੱਡੀਆਂ ਦੀ ਟੱਕਰ
ਕੇਂਦਰ ਸਰਕਾਰ ਸਾਰਾ ਕੰਮਕਾਜ ਕਿਸਾਨਾਂ ਦੇ ਹੱਥਾਂ ਵਿੱਚੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਵਿਦਿਆਰਥਣ ਨੇ ਇਹ ਵੀ ਦੱਸਿਆ ਕਿ ਮੇਰੇ ਪਿਤਾ ਆਰਮੀ ਵਿੱਚ ਚਾਈਨਾ ਬਾਰਡਰ ਉੱਪਰ 'ਤੇ ਤੈਨਾਤ ਹਨ ਅਤੇ ਉਨ੍ਹਾਂ ਦਾ ਕਈ-ਕਈ ਦਿਨਾਂ ਤੱਕ ਫੋਨ ਵੀ ਨਹੀਂ ਲੱਗਦਾ। ਉਨ੍ਹੇ ਕਿਹਾ ਕਿ ਇੱਕ ਪਾਸੇ ਮੇਰੇ ਪਿਤਾ ਦੇਸ਼ ਦੀ ਰਾਖੀ ਕਰ ਰਹੇ ਹਨ ਅਤੇ ਦੂਸਰੇ ਪਾਸੇ ਮੇਰਾ ਪਰਿਵਾਰ ਦਿੱਲੀ ਬਾਰਡਰ 'ਤੇ ਬੈਠ ਕੇ ਕਿਸਾਨਾਂ ਦੇ ਹੱਕਾਂ ਲਈ ਲੜ੍ਹ ਰਿਹਾ ਹੈ।