ETV Bharat / state

ਸੀਸੀਆਈ ਦੀ ਖ਼ਰੀਦ ਨਾ ਹੋਣ ਕਾਰਨ ਘਟੇ ਨਰਮੇ ਦੇ ਰੇਟ - ਸੀਸੀਆਈ ਦੀ ਖ਼ਰੀਦ ਨਾ ਹੋਣ ਤੇ ਨਰਮਾ ਦੇ ਰੇਟ ਘੱਟ

ਮਾਨਸਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਫਸਲ ਵੇਚਣ ਆਏ ਕਿਸਾਨਾਂ ਨੂੰ ਸਰਕਾਰੀ ਰੇਟ ਤੋਂ ਘੱਟ ਰੇਟ ਉੱਤੇ ਫਸਲ ਵੇਚਣੀ ਪੈ ਰਹੀ ਹੈ। ਖਰੀਦਦਾਰਾਂ ਦਾ ਕਹਿਣਾ ਹੈ ਕਿ ਨਰਮੇ ਦੀ ਫ਼ਸਲ ਵਿੱਚ ਨਮੀ ਕਾਫੀ ਜ਼ਿਆਦਾ ਹੈ।

ਫੋਟੋ
author img

By

Published : Oct 11, 2019, 9:59 PM IST

ਮਾਨਸਾ: ਅਨਾਜ ਮੰਡੀ ਵਿਚ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਸਰਕਾਰੀ ਰੇਟਾਂ ਤੋਂ ਘੱਟ ਰੇਟ ਉੱਤੇ ਵੇਚਣਾ ਪੈ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਨਰਮੇ ਦਾ ਰੇਟ 5450 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ ਪਰ ਖਰੀਦ ਏਜੰਸੀ ਦੀ ਗੈਰ ਹਾਜ਼ਰੀ ਵਿੱਚ ਨਿੱਜੀ ਖਰੀਦਦਾਰ 5 ਹਜਾਰ ਤੋਂ ਘੱਟ ਰੇਟ ਉੱਤੇ ਨਰਮਾ ਖਰੀਦ ਰਹੇ ਹਨ। ਖਰੀਦਦਾਰਾਂ ਦਾ ਕਹਿਣਾ ਹੈ ਕਿ ਨਰਮੇ ਦੀ ਫ਼ਸਲ ਵਿੱਚ ਨਮੀ ਕਾਫੀ ਜ਼ਿਆਦਾ ਹੈ।

ਵੀਡੀਓ

ਮਾਰਕੀਟ ਕਮੇਟੀ ਦੇ ਸੈਕਟਰੀ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਵੱਲੋਂ ਮੰਡੀ ਵਿੱਚ ਖਰੀਦ ਕਰਨ ਲਈ ਨਹੀ ਆ ਰਹੇ ਕਿਉਂਕਿ ਉੱਝ ਨਰਮੇ ਦੀ ਨਮੀ 8 ਤੋਂ 12 ਦੀ ਹੁੰਦੀ ਹੈ ਪਰ ਇਸ ਵੇਲੇ ਨਰਮੇ ਦੀ ਨਮੀ 16 ਤੋ 20 ਤੱਕ ਦੀ ਹੈ ਜਿਸ ਕਾਰਨ ਉਹ ਮੰਡੀ ਵਿੱਚ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਸੀ.ਸੀ.ਆਈ ਨੇ ਨਰਮਾ ਢੇਰਾਂ ਦੇ ਵਿਚ ਨਹੀ ਖਰੀਦਣਾ। ਇਸ ਲਈ ਨਰਮੇ ਦੀ ਖਰੀਦ ਲਈ ਨਿੱਜੀ ਖਰੀਦਾਰ ਹੀ ਕਰ ਰਹੇ ਹਨ ਜੋ ਆਪਣੇ ਹੀ ਰੇਟਾਂ ਉੱਤੇ ਨਰਮਾ ਖਰੀਦ ਰਹੇ ਹਨ।

ਕਿਸਾਨਾ ਨੇ ਕਿਹਾ ਕਿ ਸਰਕਾਰ ਨੇ ਨਰਮੇ ਦਾ ਰੇਟ 5450 ਰੁਪਏ ਰੱਖਿਆ ਗਿਆ ਹੈ ਪਰ ਉਸ ਦੀ ਨਿੱਜੀ ਖਰੀਦ ਦਾਰ 4500 ਦੇ ਰਹੇ ਹਨ ਜੋ ਕਿ ਬਹੁਤ ਘੱਟ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਦੀ ਖਰੀਦ ਸਰਕਾਰ ਦੁਆਰਾ ਤੈਅ ਕੀਤੇ ਰੇਟਾਂ ਤੇ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਰੀਦਦਾਰਾਂ ਕੋਲ ਨਰਮੇ ਦੀ ਨਮੀ ਦੀ ਮਾਤਰਾ ਮਾਪਣ ਦਾ ਕੋਈ ਤਰੀਕਾ ਨਹੀਂ ਹੈ ਜੋ ਨਮੀ ਦੀ ਮਾਤਰਾ ਦੱਸਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਯੂਨੀਅਨ ਕਿਸਾਨਾਂ ਦੀ ਲੁੱਟ ਦਾ ਪੂਰਾ ਹਿਸਾਬ ਖਰੀਦਦਾਰਾਂ ਤੋਂ ਕਰੇਗੀ।

Intro:ਸਰਕਾਰੀ ਖਰੀਦ ਏਜੰਸੀ (ਸੀ ਸੀ ਆਈ) ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਨਰਮੇ ਦੀ ਫ਼ਸਲ ਦੀ ਖਰੀਦ ਸ਼ੁਰੂ ਨਾ ਕਰਨ ਦੇ ਕਾਰਨ ਮਾਨਸਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਫਸਲ ਵੇਚਣ ਆਏ ਕਿਸਾਨਾਂ ਨੂੰ ਸਰਕਾਰੀ ਰੇਟ ਤੋਂ ਘੱਟ ਰੇਟ ਤੇ ਫਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕੇਂਦਰ ਸਰਕਾਰ ਨੇ ਇਸ ਸੀਜ਼ਨ ਵਿੱਚ ਨਰਮੇ ਦਾ ਰੇਟ 5450 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ ਪਰ ਸਰਕਾਰੀ ਖ਼ਰੀਦ ਏਜੰਸੀ (ਸੀਸੀਆਈ) ਦੀ ਗ਼ੈਰ ਹਾਜ਼ਰੀ ਵਿੱਚ ਨਿੱਜੀ ਖਰੀਦਦਾਰ 5 ਹਜ਼ਾਰ ਤੋਂ ਘੱਟ ਰੇਟ ਤੇ ਨਰਮਾ ਖਰੀਦ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਸੱਤ ਤੋਂ ਅੱਠ ਸੌ ਰੁਪਏ ਪ੍ਰਤੀ ਕੁਇੰਟਲ ਦੀ ਘਾਟ ਲੱਗ ਰਹੀ ਹੈ ਸਰਕਾਰ ਵੱਲੋਂ ਤੈਅ ਕੀਤੇ ਰੇਟ ਤੋਂ ਘੱਟ ਰੇਟ ਤੇ ਆਪਣੀ ਫਸਲ ਵੇਚਣ ਨੂੰ ਮਜਬੂਰ ਕਿਸਾਨਾਂ ਦਾ ਦੋਸ਼ ਹੈ ਕਿ ਇਹ ਸਭ ਮੇਰੀ ਜੁਲੀ ਲੁੱਟ ਕਰ ਰਹੇ ਹਨ

Body:1 ਪੰਜਾਬ ਵਿੱਚ ਇਸ ਸਾਲ ਨਰਮੇ ਦੀ ਬੰਪਰ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਪਰ ਕੀਟ ਅਤੇ ਕੁਦਰਤੀ ਆਫ਼ਤਾਂ ਤੋਂ ਬਚਾ ਕੇ ਮੰਡੀਆਂ ਵਿੱਚ ਨਰਮੇ ਦੀ ਫਸਲ ਵੇਚਣ ਆਏ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਰੇਟ ਤੋਂ ਘੱਟ ਰੇਟ ਤੇ ਨਰਮਾ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਨਿੱਜੀ ਖਰੀਦਦਾਰ ਕੇਂਦਰੀ ਖਰੀਦ ਏਜੰਸੀ (ਸੀਸੀਆਈ) ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦੀ ਗ਼ੈਰ ਹਾਜ਼ਰੀ ਵਿੱਚ ਸਰਕਾਰ ਵੱਲੋਂ ਤਹਿਸ਼ੁਦਾ ਰੇਟ 5450 ਰੁਪਏ ਤੋਂ ਘੱਟ ਰੇਟ ਤੇ ਨਰਮਾ ਖ਼ਰੀਦ ਕਰ ਰਹੇ ਹਨ ਮੰਡੀ ਵਿੱਚ ਫ਼ਸਲ ਵੇਚਣ ਆਏ ਕਿਸਾਨ ਗਗਨਦੀਪ ਸਿੰਘ ਗੁਰਲਾਲ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਸੀਜ਼ਨ ਦੀ ਸ਼ੁਰੂਆਤ ਵਿੱਚ ਨਰਮੇ ਦੀ ਫਸਲ 5700 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ ਪਰ ਹੁਣ ਨਿੱਜੀ ਖਰੀਦਦਾਰ ਕੇਂਦਰ ਸਰਕਾਰ ਦੁਆਰਾ ਤੈਅਸ਼ੁਦਾ ਰੇਟ ਤੋਂ ਕਾਫੀ ਘੱਟ ਰੇਟ ਤੇ ਨਰਮਾ ਖਰੀਦ ਰਹੇ ਹਨ ਕਿਸਾਨਾਂ ਨੇ ਦੱਸਿਆ ਕਿ ਸਰਕਾਰੀ ਰੇਟ ਤੋਂ ਘੱਟ ਰੇਟ ਤੇ ਨਰਮਾ ਵੇਚਣ ਦੇ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੱਤ ਅੱਠ ਸੌ ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ਤੇ ਵੇਚਣੀ ਪੈ ਰਹੀ ਹੈ ਜਿਸ ਤੇ ਕਿਸਾਨਾਂ ਨੇ ਦੋਸ਼ ਲਾਇਆ ਕਿ ਸਭ ਮਿਲ ਜੁਲ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ

ਬਾਈਟ ਗਗਨਦੀਪ ਸਿੰਘ

ਬਾਈਟ ਗੁਰਲਾਲ ਸਿੰਘ

ਵਾਈਟ ਸੁਖਦੇਵ ਸਿੰਘ

2 ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦਾ ਘੱਟ ਰੇਟ ਦੇਣ ਦੇ ਪਿੱਛੇ ਖਰੀਦਦਾਰਾਂ ਵੱਲੋਂ ਨਰਮੇ ਦੀ ਫ਼ਸਲ ਦਾ ਗਿੱਲਾ ਹੋਣਾ ਦੱਸਿਆ ਜਾ ਰਿਹਾ ਹੈ ਉੱਥੇ ਹੀ ਕਿਸਾਨ ਯੂਨੀਅਨ ਡਕੌਂਦਾ ਦੇ ਨੇਤਾ ਮਹਿੰਦਰ ਸਿੰਘ ਨੇ ਖਰੀਦਦਾਰਾਂ ਵੱਲੋਂ ਫ਼ਸਲ ਨੂੰ ਗਿੱਲਾ ਕਹਿ ਕੇ ਸਵਾਲ ਉਠਾਏ ਉਠਾਉਂਦੇ ਹੋਏ ਕਿਹਾ ਕਿ ਪੂਰੇ ਪੰਜਾਬ ਵਿੱਚ ਹੀ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਖਰੀਦਦਾਰਾਂ ਕੋਲ ਨਰਮੇ ਦੀ ਨਵੀਂ ਦੀ ਮਾਤਰਾ ਮਾਪਣ ਦਾ ਕੋਈ ਤਰੀਕਾ ਨਹੀਂ ਹੈ ਜੋ ਨਮੀ ਦੀ ਮਾਤਰਾ ਦੱਸਦਾ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਯੂਨੀਅਨ ਕਿਸਾਨਾਂ ਦੀ ਲੁੱਟ ਦਾ ਪੂਰਾ ਹਿਸਾਬ ਖਰੀਦਦਾਰਾਂ ਤੋਂ ਕਰੇਗੀ

ਬਾਈਟ ਮਹਿੰਦਰ ਸਿੰਘ ਭੈਣੀ ਬਾਘਾ ਕਿਸਾਨ ਨੇਤਾ

3 ਮਾਰਕੀਟ ਕਮੇਟੀ ਦੇ ਸੈਕਟਰੀ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਵੱਲੋਂ ਮੰਡੀ ਵਿੱਚ ਖਰੀਦ ਸ਼ੁਰੂ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ ਜਿਸ ਕਾਰਨ ਨਰਮੇ ਦੀ ਖਰੀਦ ਨਿੱਜੀ ਖਰੀਦਦਾਰ ਆਪਣੀ ਮਰਜ਼ੀ ਨਾਲ ਮਨਚਾਹੇ ਰੇਟਾਂ ਤੇ ਕਰ ਰਹੇ ਹਨ

ਬਾਈਟ ਚਮਕੌਰ ਸਿੰਘ ਮਾਰਕੀਟ ਕਮੇਟੀ ਸੈਕਟਰੀ ਮਾਨਸਾ

ਰਿਪੋਰਟ ਕੁਲਦੀਪ ਧਾਲੀਵਾਲ ਮਾਨਸਾ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.