ਮਾਨਸਾ: ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਦਾ ਹਿੱਸਾ ਬਣ ਲਈ ਹਰ ਵਰਗ ਕੁਝ ਨਾ ਕੁਝ ਕਰ ਰਿਹਾ ਹੈ। ਕੁਝ ਲੋਕ ਕਿਸਾਨਾਂ ਅੰਦੋਲਨ ਵਿੱਚ ਅੰਨ ਦੀ ਸੇਵਾ ਕਰ ਰਹੇ ਨੇ, ਕੁਝ ਜ਼ਰੂਰੀ ਵਸਤੂਆਂ ਦੀ। ਮਾਨਸਾ ਦੇ ਨਵ ਵਿਆਹੇ ਜੋੜੇ ਨੇ ਕਿਸਾਨ ਅੰਦੋਲਨ ਵਿੱਚ ਵੱਖਰੀ ਤਰ੍ਹਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਧਨ ਦੀ ਸੇਵਾ ਕੀਤੀ ਹੈ। ਇਹ ਉਹ ਧਨ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਵਿਆਹ ਮੌਕੇ ਲੋਕਾਂ ਨੇ ਸੰਗਨ ਵਜੋਂ ਦਿੱਤਾ ਸੀ। ਮਾਨਸਾ ਦੇ ਇਸ ਨਵ-ਵਿਆਹੇ ਜੋੜੇ ਦਾ ਨਾਂਅ ਬਲਜੀਤ ਸਿੰਘ ਅਤੇ ਮਨਵੀਰ ਕੌਰ ਹੈ।
ਵਿਆਹ ਦਾ ਸ਼ਗਨ ਕਿਸਾਨ ਲਹਿਰ ਨੂੰ ਕੀਤਾ ਭੇਂਟ
ਬਲਜੀਤ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਦੀ ਮਦਦ ਕਰਕੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 21 ਜਨਵਰੀ ਨੂੰ ਵਿਆਹ ਸੀ ਅਤੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਵਿਚਾਰ ਆਇਆ ਕਿ ਉਹ ਵਿਆਹ ਵਿੱਚ ਇਕੱਠੇ ਹੋਏ ਸ਼ਗਨ ਨੂੰ ਕਿਸਾਨੀ ਲਹਿਰ ਵਿੱਚ ਦੇਣ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਧਨ ਦੀ ਸੇਵਾ ਕੀਤੀ।
ਕਿਸਾਨਾ ਲਈ ਕੈਨੇਡਾ 'ਚ ਕਰ ਰਹੇ ਰੈਲੀ
ਉਨ੍ਹਾਂ ਕਿਹਾ ਕਿ ਉਹ ਕੁਝ ਸਮਾਂ ਪਹਿਲਾਂ ਕੈਨੇਡਾ ਵਿੱਚ ਗਏ ਸੀ ਅਤੇ ਉਹ ਵੱਸ ਗਏ ਸੀ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਵਿੱਚ ਵੀ ਕਿਸਾਨਾਂ ਦੇ ਹੱਕ ਵਿੱਚ ਰੈਲੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੈ ਕਿ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ।
ਮਨਵੀਰ ਕੌਰ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਅਤੇ ਜੋ ਕਾਨੂੰਨ ਲਾਗੂ ਹੋਏ ਹਨ, ਉਸ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ, ਜਿਸ ਦੇ ਸਾਰੇ ਕਿਸਾਨ ਉਥੇ ਬੈਠੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਵੀ ਪਿਛਲੇ 3 ਮਹੀਨਿਆਂ ਵਿੱਚ ਕਈ ਵਾਰ ਦਿੱਲੀ ਧਰਨੇ ਵਿੱਚ ਭਾਗ ਲੈ ਚੁੱਕੇ ਹਨ ਅਤੇ ਉਨ੍ਹਾਂ ਨੂੰ ਵੇਖਦਿਆਂ ਸਾਡੇ ਅੰਦਰ ਇੱਕ ਭਾਵਨਾ ਮਹਿਸੂਸ ਹੋਈ ਕਿ ਸਾਨੂੰ ਵੀ ਧਰਨੇ ਲਈ ਕੁਝ ਕਰਨਾ ਚਾਹੀਦਾ ਹੈ।