ਮਾਨਸਾ: ਭਾਰਤ ਸਰਕਾਰ ਵੱਲੋਂ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕੇ ਰੈੱਡ ਕਾਰਨਰ ਵੀ ਜਾਰੀ ਕੀਤਾ ਗਿਆ ਸੀ ਕਿਉਂਕਿ ਗੋਲਡੀ ਬਰਾੜ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਅਤੇ ਕਤਲ ਦਾ ਮੁੱਖ ਸਾਜ਼ਿਸ਼ਕਾਰ ਵੀ ਹੈ। ਭਾਰਤ ਸਰਕਾਰ ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਕੇਂਦਰ ਦਾ ਫੈਸਲਾ ਸ਼ਲਾਘਾਯੋਗ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਕੀਤੇ ਜਾਣ ਦੀ ਉਨ੍ਹਾਂ ਨੂੰ ਵੀ ਜਾਣਕਾਰੀ ਮਿਲੀ ਹੈ ਅਤੇ ਇਹ ਇੱਕ ਚੰਗੀ ਗੱਲ ਹੈ ਪਰ ਜੇਕਰ ਇਸ ਨੂੰ ਗ੍ਰਿਫਤਾਰ ਕਰਕੇ ਇੰਡੀਆ ਲਿਆਂਦਾ ਜਾਵੇ ਤਾਂ ਹੀ ਚੰਗਾ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਇਸ ਵਿਅਕਤੀ ਦੀ ਗ੍ਰਿਫਤਾਰੀ ਨੂੰ ਲੈ ਕੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਗ੍ਰਿਫ਼ਤਾਰੀ ਹੁਣ ਤੱਕ ਨਹੀਂ ਹੋਈ।
ਸਰਕਾਰ ਅਤੇ ਸਿਸਟਮ ਪ੍ਰਤੀ ਬੇਭਰੋਸਗੀ ਦਾ ਵਾਤਾਵਰਣ: ਉਹਨਾਂ ਕਿਹਾ ਕਿ ਜੇਕਰ ਅੱਤਵਾਦੀ ਗੋਲਡੀ ਬਰਾੜ ਨੂੰ ਇੰਡੀਆ ਲਿਆਂਦਾ ਜਾਵੇਗਾ ਤਾਂ ਕਤਲ ਕੇਸ ਦੀਆਂ ਹੋਰ ਵੀ ਪਰਤਾਂ ਖੁੱਲ੍ਹ ਸਕਦੀਆਂ ਹਨ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਸੀ ਪਰ ਉਸ ਸਬੰਧੀ ਅੱਜ ਤੱਕ ਕੋਈ ਕਾਰਵਾਈ ਨਹੀਂ, ਜਿਸ ਕਾਰਨ ਬੇਭਰੋਸਗੀ ਦਾ ਵਾਤਾਵਰਣ ਸਰਕਾਰ ਅਤੇ ਸਿਸਟਮ ਲਈ ਉਨ੍ਹਾਂ ਦੇ ਮਨ ਵਿੱਚ ਬਣ ਗਿਆ ਹੈ।
- Sidhu Moose Wala: ਇੱਕ ਵਾਰ ਫਿਰ ਪੰਜਾਬ ਸਰਕਾਰ 'ਤੇ ਭੜਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪਿੱਛੇ ਦੱਸਿਆ ਵੱਡਾ ਹੱਥ
- ਦੇਸ਼ ਵਿੱਚ ਨਵੇਂ ਸਾਲ ਦੇ ਜਸ਼ਨ: ਲੋਕ ਧਾਰਮਿਕ ਸਥਾਨਾਂ ਉੱਤੇ ਮੱਥਾ ਟੇਕ ਨਵੇਂ ਸਾਲ 2024 ਦੀ ਕਰ ਰਹੇ ਨੇ ਸ਼ੁਰੂਆਤ
- ਨਵੇਂ ਸਾਲ ਦੀ ਆਮਦ ਤੋਂ ਮੌਕੇ ਬਾਦਲ ਪਰਿਵਾਰ ਸਣੇ ਵੱਡੀ ਗਿਣਤੀ 'ਚ ਸੰਗਤ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਹੋ ਰਹੀ ਹੈ ਨਤਮਸਤਕ
ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਮੰਗ: ਮਰਹੂਮ ਗਾਇਕ ਦੇ ਪਿਤਾ ਨੇ ਅੱਗੇ ਕਿਹਾ ਕਿ ਇਹ ਨੈਕਸਸ ਇਕੱਲੇ ਗੈਂਗਸਟਰਾਂ ਦਾ ਨਹੀਂ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਿਲ ਹਨ ਅਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਸੇ ਲਈ ਹੀ ਸਰਕਾਰਾਂ ਕੇਸ ਨੂੰ ਅੱਗੇ ਵਧਾਉਣ ਦੇ ਵਿੱਚ ਢਿੱਲ ਵਰਤ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਗੋਲਡੀ ਬਰਾੜ ਇੰਡੀਆ ਲਿਆਂਦਾ ਜਾਵੇਗਾ ਤਾਂ ਕੇਸ ਵਿੱਚ ਹੋਰ ਬਹੁਤ ਸਾਰੀਆਂ ਅਹਿਮ ਕੜੀਆਂ ਸਾਹਮਣੇ ਆਉਣਗੀਆਂ। ਦੱਸ ਦਈਏ ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦਾ ਲਗਭਗ ਡੇਢ ਸਾਲ ਪਹਿਲਾਂ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਸ਼ੂਟਰਾਂ ਨੇ ਕਤਲ ਕਰ ਦਿੱਤਾ ਗਿਆ ਸੀ।