ਬਠਿੰਡਾ : ਸਕੂਲ ਵਿਚੋਂ ਲਾਪਤਾ ਹੋਈਆਂ ਕੁੜੀਆਂ ਦੀ ਸੀਸੀਟੀਵੀ ਫੁਟੇਜ਼ ਪੁਲਿਸ ਦੇ ਹੱਥ ਲੱਗੀ ਹੈ। ਇਹ ਲਾਪਤਾ ਕੁੜੀਆਂ 15 ਨਵੰਬਰ ਨੂੰ ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਲਾਪਤਾ ਹੋਈਆਂ ਸਨ, ਪਰ ਇਹ ਕੁੜੀਆਂ ਹਲੇ ਤੱਕ ਨਹੀਂ ਮਿਲ ਸਕੀਆਂ ਜਿਸ ਕਰਕੇ ਲਾਪਤਾ ਹੋਈ ਨੇਹਾ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਸੀਸੀਟੀਵੀ ਫੁਟੇਜ ਵਿੱਚ ਤਿੰਨੋਂ ਕੁੜੀਆਂ ਰੇਲਵੇ ਸਟੇਸ਼ਨ ਵੱਲ ਜਾਂਦੀਆਂ ਦਿਖਾਈ ਦੇ ਰਹੀਆਂ ਹਨ। 6 ਦਿਨ ਹੋ ਗਏ ਹਨ, ਤਿੰਨੋਂ ਕੁੜੀਆਂ ਬਾਰੇ ਅਜੇ ਪੁਲਿਸ ਨੂੰ ਫ਼ਿਲਹਾਲ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।
ਨੇਹਾ ਸੱਤਵੀਂ ਕਲਾਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਚ ਪੜ੍ਹਦੀ ਹੈ ਅਤੇ ਉਹ ਪਰਿਵਾਰ ਵਿੱਚ ਇਕੱਲੀ ਕੁੜੀ ਹੈ, ਉਸ ਦੇ ਦੋ ਭਰਾ ਹਨ। ਕਿਰਨ ਦਾ ਕਹਿਣਾ ਹੈ ਕਿ ਉਹ ਲਗਾਤਾਰ ਕਈ ਵਾਰ ਥਾਣੇ ਜਾ ਚੁੱਕੇ ਹਨ। ਪੁਲਿਸ ਅਧਿਕਾਰੀ ਉਨ੍ਹਾਂ ਨੂੰ ਹਰ ਵਾਰ ਇੱਕੋ ਹੀ ਗੱਲ ਕਹਿੰਦੇ ਹਨ ਕਿ ਕਾਰਵਾਈ ਚੱਲ ਰਹੀ ਹੈ।
ਦੱਸ ਦਈਏ ਕਿ ਪੀੜਤ ਪਰਿਵਾਰ ਬਠਿੰਡਾ ਦੇ ਐਸਐਸਪੀ ਡਾ.ਨਾਨਕ ਸਿੰਘ ਨੂੰ ਵੀ ਮਿਲ ਚੁੱਕਾ ਹੈ ਅਤੇ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਕੁੜੀਆਂ ਦੀ ਭਾਲ ਕਰ ਰਹੀ ਹੈ।
ਕਿਰਨ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਬੇਟੀ ਚਾਹੀਦੀ ਹੈ ਚਾਹੇ ਉਹ ਜ਼ਿੰਦਾ ਮਿਲੇ ਚਾਹੇ ਮੁਰਦਾ।
ਦੱਸ ਦੇਈਏ ਕਿ ਪੁਲਿਸ ਕੋਲ ਕੁਝ ਆਡੀਓ ਕਾਲ ਰਿਕਾਰਡਿੰਗ ਵੀ ਹੱਥ ਲੱਗੀ ਹੈ ਜਿਸ ਦੇ ਆਧਾਰ 'ਤੇ ਪੁਲਿਸ ਮਾਮਲੇ ਦੀ ਹਰ ਪੱਖੋਂ ਪੜਤਾਲ ਕਰ ਰਹੀ ਹੈ।