ਮਾਨਸਾ: ਪੰਜਾਬ ਸਟੇਟ ਮਨਿਸਟੀਰਿਅਲ ਸਰਵਿਸੇਜ ਯੂਨੀਅਨ (Ministerial Employees Union) ਨਾਲ ਗੱਲਬਾਤ ਦੇ ਬਾਵਜੂਦ ਸਰਕਾਰ ਦੁਆਰਾ ਉਨ੍ਹਾਂ ਦੀ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਤੋਂ ਗੁੱਸੇ 'ਚ ਆਏ ਯੂਨੀਅਨ ਕਰਮੀਆਂ ਨੇ 8 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਨੂੰ ਹੁਣ 7 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।
ਜਿਸਦੇ ਤਹਿਤ ਮਾਨਸਾ (Mansa) ਵਿੱਚ ਕਰਮੀਆਂ ਨੇ ਸਾਮੂਹਕ ਛੁੱਟੀ ਲੈ ਕੇ ਬਾਲ ਭਵਨ ਵਿੱਚ ਇਕੱਠੇ ਹੋਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਸਰਕਾਰ ਕਰਮੀਆਂ ਦੀਆਂ ਮੰਗਾਂ ਸਵੀਕਾਰ ਨਹੀਂ ਕਰਦੀ ਸਾਡਾ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ: ਦਿਵਾਲੀ ਤੋਂ ਪਹਿਲਾਂ ਵੱਡਾ ਝਟਕਾ: ਵਪਾਰਕ LPG ਸਿਲੰਡਰ ਦੀ ਕੀਮਤ ’ਚ 264 ਰੁਪਏ ਵਾਧਾ
ਪ੍ਰਦਰਸ਼ਨਕਾਰੀ ਮਨਿਸਟਰਿਅਲ ਕਰਮੀਆਂ (Ministerial Employees) ਨੂੰ ਸੰਬੋਧਿਤ ਕਰਦੇ ਹੋਏ ਕਰਮਚਾਰੀ ਜਸਦੀਪ ਸਿੰਘ ਅਤੇ ਲਾਲ ਸਿੰਘ ਨੇ ਕਿਹਾ ਕਿ ਮਿਨਿਸਟਰਿਅਲ ਕਰਮਚਾਰੀ (Ministerial Employees) ਲੰਬੇ ਸਮਾਂ ਤੋ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਮਨਿਸਟਰਿਅਲ ਕਰਮੀਆਂ ਦੀਆਂ ਮੰਗਾਂ ਦੀ ਤੇ ਕੋਈ ਧਿਆਨ ਨਹੀਂ ਦੇ ਰਹੀ।
ਇਹ ਵੀ ਪੜ੍ਹੋ: ਟਰਾਂਸਪੋਰਟ ਮਾਫੀਆ ਖਿਲਾਫ਼ ਰਾਜਾ ਵੜਿੰਗ ਦਾ ਮੁੜ ਐਕਸ਼ਨ
ਜਿਸਦੇ ਵਿਰੋਧ ਵਿੱਚ ਸਾਰੇ ਮਨਿਸਟਰਿਅਲ ਕਰਮਚਾਰੀ (Ministerial Employees) ਸਾਮੂਹਿਕ ਛੁੱਟੀ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ ਅਤੇ ਉਸ ਦੇ ਤਹਿਤ ਅੱਜ ਅਸੀ ਪ੍ਰਦਰਸ਼ਨ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਛੇਤੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ 2022 ਦੇ ਚੋਣ ਵਿੱਚ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਨੇ ਮੁੱਖ ਮੰਤਰੀ ਦੇ ਪੋਸਟਰ 'ਤੇ ਕਾਲਖ ਮਲ ਕੇ ਕਾਂਗਰਸੀ ਲੀਡਰਾਂ ਨੂੰ ਦਿੱਤੀ ਚਿਤਾਵਨੀ