ਮਾਨਸਾ: ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਦੀਆਂ ਕੀਤੀਆਂ ਸੋਧਾਂ ਦੇ ਖ਼ਿਲਾਫ਼ ਪਟਿਆਲੇ ਵਿਖੇ ਧਰਨਾ ਲਗਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਕਿਹਾ ਕੇਂਦਰ ਸਰਕਾਰ ਨੇ ਜੋ ਕਿਰਤ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਨੇ ਇਹ ਅਤੀ ਮਜ਼ਦੂਰ ਮਾਰੂ ਨੇ ਆਉਣ ਵਾਲੀਆਂ ਪੀੜੀਆਂ ਨੂੰ ਗੁਲਾਮ ਕਰਨ ਵਾਸਤੇ ਇਹ ਕਿਰਤ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਹਨ।
ਇਸ ਲਈ ਅਸੀ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਇਹ ਜੋ ਕਿਰਤ ਕਾਨੂੰਨਾਂ ਵਿੱਚ ਸੋਧਾਂ ਹੋਈਆਂ ਸਖ਼ਤੀ ਨਾਲ ਨਿਖੇਥੀ ਕਰਦੇ ਹਾਂ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਕਿਰਤ ਕਾਨੂੰਨਾਂ ਦੀਆਂ ਕੀਤੀਆਂ ਸੋਧਾਂ ਵਾਪਿਸ ਲਈਆਂ ਜਾਣ ਅਤੇ ਪੁਰਾਣੇ ਕਿਰਤ ਕਾਨੂੰਨਾਂ ਨੂੰ ਇਨ ਵਿਨ ਲਾਗੂ ਕੀਤੇ ਜਾਣ।
ਪਹਿਲਾ ਅੱਠ ਘੰਟੇ ਕੰਮ ਸੀ ਅੱਜ ਬਣਦਾ ਤਾਂ ਇਹ ਆ ਕਿ ਆਬਾਦੀ ਦੇ ਹਿਸਾਬ ਨਾਲ ਜਿਵੇ ਬੇਰੁਜ਼ਗਾਰੀ ਫੈਲ ਰਹੀ ਹੈ, ਦੇਸ਼ ਅੰਦਰ ਕੰਮ ਘੰਟੇ ਅੱਠ ਦੀ ਥਾਂ ਤੇ ਛੇ ਘੰਟੇ ਹੋਣ ਪਰ ਕੇਂਦਰ ਸਰਕਾਰ ਨੇ ਅੱਠ ਦੀ ਥਾਂ ਉਲਟਾ 12 ਘੰਟੇ ਕੰਮ ਕਰਨ ਦਾ ਕਾਨੂੰਨ ਬਣਾ ਦਿੱਤਾ। ਪੰਜਾਬ ਦੀ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਮਤੇ ਪਾ ਕੇ ਕਾਨੂੰਨ ਪੰਜਾਬ ਅਸੈਬਲੀ ਵਿੱਚ ਰੱਦ ਕੀਤੇ ਹਨ ਫਿਰ ਜਿਹੜੇ ਕੇਂਦਰ ਸਰਕਾਰ ਨੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਨੇ ਇਹ ਸੋਧਾਂ ਵੀ ਅਸੈਬਲੀ ਦੇ ਵਿੱਚ ਰੱਦ ਕਰੇ ਤੇ ਕਿਹੇ ਕਿ ਪੰਜਾਬ ਦੇ ਵਿੱਚ ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਲਾਗੂ ਨਹੀਂ ਹੋਣਗੀਆਂ। ਇਹ ਸਾਡੀ ਮੰਗ ਹੈ ਪੰਜਾਬ ਦੀ ਕੈਪਟਨ ਸਰਕਾਰ ਤੋਂ ਇਹ ਦੇ ਖਿਲਾਫ਼ ਅਸੀ ਅੰਦੋਲਨ ਪਹਿਲਾ ਵੀ ਕੀਤਾ ਹੁਣ ਵੀ ਕਰਾਂਗੇ ਕਿਸੇ ਵੀ ਕੀਮਤ 'ਤੇ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨਿਆ ਜਾਵੇਗਾ।